ਖੇਤਾਂ ’ਚ ਪਲਟੀ ਐਂਬੂਲੈਂਸ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Friday, Jan 24, 2025 - 01:27 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ਦੀ ਗੁੱਦੜ ਢੰਡੀ ਰੋਡ ’ਤੇ ਦੇਰ ਸ਼ਾਮ ਐਂਬੂਲੈਂਸ ਖੇਤਾਂ ’ਚ ਪਲਟ ਦੀ ਖ਼ਬਰ ਪ੍ਰਾਪਤ ਹੋਈ। ਜਾਣਕਾਰੀ ਅਨੁਸਾਰ ਗੁਰੂਹਰਸਹਾਏ ਸਾਈਡ ਤੋਂ ਫਿਰੋਜ਼ਪੁਰ ਵੱਲ ਨੂੰ ਜਾ ਰਹੀ ਐਂਬੂਲੈਂਸ ਜਦੋਂ ਗੁੱਦੜ ਢੰਡੀ ਰੋਡ ’ਤੇ ਪਿੰਡ ਚੱਕ ਸੋਮੀਆ ਵਾਲਾ ਕੋਲ ਸੜਕ 'ਤੇ ਬਣੇ ਮੋਬਾਇਲ ਟਾਵਰ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਵ੍ਹੀਕਲ ਨਾਲ ਆਪਸੀ ਸਾਈਡ ਟੱਕਰ ਹੋਣ ਨਾਲ ਐਂਬੂਲੈਂਸ ਖੇਤਾਂ ’ਚ ਪਲਟ ਗਈ।
ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਂਬੂਲੈਂਸ ’ਚ ਚਾਲਕ ਤੋਂ ਇਲਾਵਾ ਕੋਈ ਹੋਰ ਮਰੀਜ਼ ਜਾਂ ਕੋਈ ਹੋਰ ਵਿਅਕਤੀ ਨਹੀਂ ਸੀ। ਚਾਲਕ ਨੂੰ ਰਾਹਗੀਰ ਅਤੇ ਪਿੰਡ ਦੇ ਲੋਕਾਂ ਨੇ ਬਾਹਰ ਕੱਢ ਲਿਆ। ਰਾਹਗੀਰ ਲੋਕਾਂ ਦਾ ਇਹ ਕਹਿਣਾ ਹੈ ਕਿ ਦੋਵੇਂ ਵ੍ਹੀਕਲ ਬੜੀ ਤੇਜ਼ ਰਫ਼ਤਾਰ ਨਾਲ ਆ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।