'ਘਰੋਂ ਨਿਕਲਣ ਲੱਗੇ ਹੋ ਤਾਂ ਪਹਿਲਾਂ ਹੀ ਪਾ ਲਓ ਹੈਲਮਟ' ! ਅੱਜ ਤੋਂ ਸ਼ੁਰੂ ਹੋ ਰਿਹਾ ਹੈ ਆਨਲਾਈਨ ਚਲਾਨ ਸਿਸਟਮ

Sunday, Jan 26, 2025 - 06:08 AM (IST)

'ਘਰੋਂ ਨਿਕਲਣ ਲੱਗੇ ਹੋ ਤਾਂ ਪਹਿਲਾਂ ਹੀ ਪਾ ਲਓ ਹੈਲਮਟ' ! ਅੱਜ ਤੋਂ ਸ਼ੁਰੂ ਹੋ ਰਿਹਾ ਹੈ ਆਨਲਾਈਨ ਚਲਾਨ ਸਿਸਟਮ

ਜਲੰਧਰ- ਪੰਜਾਬ ਦੇ ਵਾਹਨ ਚਾਲਕਾਂ ਲਈ ਇਹ ਬਹੁਤ ਹੀ ਅਹਿਮ ਖ਼ਬਰ ਹੈ ਕਿ ਅੱਜ, ਭਾਵ 26 ਜਨਵਰੀ ਤੋਂ ਚੰਡੀਗੜ੍ਹ ਦੀ ਤਰਜ਼ 'ਤੇ ਪੰਜਾਬ ਦੇ 4 ਜ਼ਿਲ੍ਹੇ- ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ 'ਚ ਆਨਲਾਈਨ ਚਲਾਨ ਕੱਟੇ ਜਾਣਗੇ।

ਜ਼ਿਕਰਯੋਗ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਟ੍ਰੈਫ਼ਿਕ ਸਿਗਨਲਾਂ 'ਤੇ ਪੀ.ਟੀ.ਜ਼ੈੱਡ., ਏ.ਐੱਨ.ਪੀ.ਆਰ. ਤੇ ਬੁਲੇਟ ਕੈਮਰੇ ਲਗਾ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਪ੍ਰਕਿਰਿਆ ਦਾ ਟ੍ਰਾਇਲ ਦਸੰਬਰ ਤੇ ਜਨਵਰੀ ਮਹੀਨੇ ਦੌਰਾਨ ਕੀਤਾ ਜਾ ਚੁੱਕਾ ਹੈ। ਹੁਣ 26 ਜਨਵਰੀ ਤੋਂ ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਈ-ਚਲਾਨ ਕਰ ਕੇ ਉਨ੍ਹਾਂ ਦੇ ਪਤੇ 'ਤੇ ਚਲਾਨ ਭੇਜ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਨੇ ਜਾਰੀ ਕੀਤੀ ਸਖ਼ਤ ਹਦਾਇਤ, ਨਾ ਮੰਨਣ 'ਤੇ ਲੱਗੇਗਾ 2 ਸਾਲ ਦਾ Ban

ਇਸ ਪ੍ਰਕਿਰਿਆ 'ਚ ਕੈਮਰਿਆਂ ਰਾਹੀਂ ਸਿਗਨਲ ਜੰਪ ਕਰਨ, ਸਟਾਪ ਲਾਈਨ ਦੀ ਉਲੰਘਣਾ ਕਰਨ, ਹੈਲਮੇਟ ਨਾ ਪਾਉਣ ਵਾਲੇ ਵਾਹਨ ਚਾਲਕਾਂ ਦੇ ਈ-ਚਲਾਨ ਕੱਟੇ ਜਾਣਗੇ। ਇਹ ਚਲਾਨ ਆਨਲਾਈਨ ਕੱਟਿਆ ਜਾਵੇਗਾ ਤੇ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ 'ਤੇ ਪਹੁੰਚਾ ਦਿੱਤਾ ਜਾਵੇਗਾ, ਜਿਸ ਦਾ ਭੁਗਤਾਨ ਵੀ ਆਨਲਾਈਨ ਕਰਨਾ ਪਵੇਗਾ। 

ਜੇਕਰ ਨਾ ਕੀਤਾ ਚਲਾਨ ਦਾ ਭੁਗਤਾਨ ਤਾਂ ਕੀ ਹੋਵੇਗਾ ?
ਜੇਕਰ ਚਲਾਨ ਕੱਟੇ ਜਾਣ ਮਗਰੋਂ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਵਾਹਨ ਦੀ RC ਆਨਲਾਈਨ ਪੋਰਟਲ 'ਤੇ ਲੌਕ ਕਰ ਦਿੱਤੀ ਜਾਵੇਗੀ, ਜਿਸ ਕਾਰਨ ਭਵਿੱਖ 'ਚ ਇਸ ਆਰ.ਸੀ. ਨੂੰ ਆਰ.ਟੀ.ਓ. ਆਫ਼ਿਸ 'ਚ ਟ੍ਰਾਂਸਫਰ ਜਾਂ ਰੀਨਿਊ ਆਦਿ ਨਹੀਂ ਕਰਵਾਇਆ ਜਾ ਸਕੇਗਾ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਭਵਿੱਖ 'ਚ ਸੂਬੇ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹਸਪਤਾਲ ਦੀ ਬੱਤੀ ਗੁੱਲ ਹੋਣ ਦੇ ਮਾਮਲੇ ਦਾ ਸਿਹਤ ਮੰਤਰੀ ਨੇ ਲਿਆ ਨੋਟਿਸ, ਜਾਂਚ ਦੇ ਹੁਕਮ ਕੀਤੇ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News