Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ
Friday, Jan 31, 2025 - 06:04 AM (IST)

ਪਟਿਆਲਾ- ਪੰਜਾਬ 'ਚ ਚਾਈਨਾ ਡੋਰ ਦੀ ਕਾਲਾ-ਬਾਜ਼ਾਰੀ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਭਾਵੇਂ ਕਿ ਚਾਈਨਾ ਡੋਰ ਦੇ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈ ਜ਼ਖ਼ਮੀ ਵੀ ਹੋ ਗਏ ਹਨ, ਜਿਸ ਮਗਰੋਂ ਵਪਾਰੀਆਂ 'ਤੇ ਪੰਜਾਬ ਪੁਲਸ ਲਗਾਤਾਰ ਸਖ਼ਤ ਕਾਰਵਾਈ ਵੀ ਕਰ ਰਹੀ ਹੈ, ਪਰ ਫ਼ਿਰ ਵੀ ਕਈ ਲੋਕ ਪੈਸੇ ਦੇ ਲਾਲਚ 'ਚ ਇਹ ਖ਼ਤਰਨਾਕ ਡੋਰ ਵੇਚਣ ਤੋਂ ਬਾਜ਼ ਨਹੀਂ ਆ ਰਹੇ।
ਅਜਿਹੀ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਪੋਲੋ ਗ੍ਰਾਊਂਡ ਵਿਖੇ ਸਥਿਤ ਕੋਲਡ-ਡ੍ਰਿੰਕ ਵੇਚਣ ਵਾਲੀ ਇਕ ਦੁਕਾਨ 'ਚ ਚਾਈਨਾ ਡੋਰ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ 'ਤੇ ਥਾਣਾ ਨੰਬਰ-2 ਦੀ ਪੁਲਸ ਨੇ ਦੁਕਾਨ 'ਤੇ ਛਾਪਾ ਮਾਰਿਆ ਤੇ ਖ਼ਤਰਨਾਕ ਚਾਈਨਾ ਡੋਰ ਦੇ 20 ਗੱਟੂ ਬਰਾਮਦ ਕੀਤੇ।
ਇਹ ਵੀ ਪੜ੍ਹੋ- ਪੁਲਸ ਨੇ ਨਾਕਾ ਲਾ ਕੇ SUV ਸਣੇ ਚੱਕ ਲਿਆ 'ਥਾਣੇਦਾਰ'
ਉਕਤ ਦੁਕਾਨਦਾਰ ਦੀ ਪਛਾਣ ਪਟਿਆਲਾ ਤੇ ਤੋਪ ਖਾਨਾ ਮੋੜ ਦੇ ਰਹਿਣ ਵਾਲੇ ਅਮਨਜੋਤ ਵਜੋਂ ਹੋਈ ਹੈ, ਜੋ ਕਿ ਆਪਣੀ ਕੋਲਡ-ਡ੍ਰਿੰਕ ਦੀ ਦੁਕਾਨ 'ਤੇ ਚਾਈਨਾ ਡੋਰ ਵੇਚ ਰਿਹਾ ਸੀ। ਪੁਲਸ ਨੇ ਮੌਕੇ ਤੋਂ ਉਸ ਨੂੰ 20 ਗੱਟੂਆਂ ਸਣੇ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮਿਡ-ਡੇ-ਮੀਲ 'ਚੋਂ ਗ਼ਾਇਬ ਹੋਵੇਗਾ ਦੇਸੀ ਘਿਓ ਦਾ ਹਲਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e