ਨਵੇਂ ਪੈਟਰੋਲ ਇੰਜਣ ਨਾਲ ਭਾਰਤ ''ਚ ਲਾਂਚ ਹੋਈ Range Rover Sport
Wednesday, May 22, 2019 - 09:58 PM (IST)

ਆਟੋ ਡੈਸਕ—ਜੈਗੁਆਰ ਲੈਂਡ ਰੋਵਰ ਨੇ ਭਾਰਤ 'ਚ ਨਵੇਂ 2-ਲੀਟਰ ਪੈਟਰੋਲ ਇੰਜਣ ਨਾਲ 2019 ਰੇਂਜ ਰੋਵਰ ਸਪੋਰਟ ਲਾਂਚ ਕੀਤੀ ਹੈ। ਇਸ ਦੀ ਐਕਸ ਸ਼ੋਰੂਮ ਕੀਮਤ 86.71 ਲੱਖ ਰੁਪਏ ਹੈ। ਇਹ ਐੱਸ.ਯੂ.ਵੀ. ਤਿੰਨ ਵੇਰੀਐਂਟ (S, SE and HSE) 'ਚ ਉਪਲੱਬਧ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐੱਸ.ਯੂ.ਵੀ. ਸਿਰਫ 7.1 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਗੱਲ ਕਰੀਏ ਪਾਵਰ ਦੀ ਤਾਂ ਨਵਾਂ 2-ਲੀਟਰ ਪੈਟਰੋਲ ਇੰਜਣ 296 ਬੀ.ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ। ਇਸ ਨਵੇਂ ਇੰਜਣ ਤੋਂ ਇਲਾਵਾ ਰੇਂਜ ਰੋਵਰ ਸਪੋਰਟ 3.0 ਲੀਟਰ ਸੁਪਰਚਾਰਜਡ ਵੀ6 ਪੈਟਰੋਲ ਇੰਜਣ, 3.0-ਲੀਟਰ ਵੀ6 ਡੀਜ਼ਲ ਇੰਜਣ ਅਤੇ 4.4 ਲੀਟਰ ਵੀ8 ਡੀਜ਼ਲ ਇੰਜਣ ਆਪਸ਼ਨ ਵੀ ਉਪਲੱਬਧ ਹੈ।
ਰੇਂਜ ਰੋਵਰ ਸਪੋਰਟ ਨੂੰ ਪਿਛਲੇ ਸਾਲ ਨਵੇਂ ਵਰਜ਼ਨ 'ਚ ਲਾਂਚ ਕੀਤਾ ਗਿਆ ਸੀ। ਇਸ 'ਚ ਐੱਲ.ਈ.ਡੀ. ਲਾਈਟਸ ਅਤੇ ਨਵੇਂ ਫਰੰਟ ਅਤੇ ਰੀਅਰ ਬੰਪਰ ਦਿੱਤੇ ਗਏ ਹਨ। ਐੱਸ.ਯੂ.ਵੀ. 'ਚ ਸਲਾਈਡਿੰਗ ਪੈਨਾਰੋਮਿਕ ਰੂਫ, ਇਲੈਕਟ੍ਰਿਕ ਟੇਲਗੇਟ, 3-ਜੋਨ ਕਲਾਈਮੇਟ ਕੰਟਰੋਲ ਅਤੇ 12.3 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵਰਗੇ ਫੀਚਰਸ ਹਨ। ਐੱਸ.ਯੂ.ਵੀ. 'ਚ ਅਡੈਪਟਿਵ ਕਰੂਜ਼ ਕੰਟਰੋਲ, ਲੇਨ ਡਿਪਾਰਚਰ ਵਾਰਨਿੰਗ ਅਤੇ ਐਮਰਜੈਂਸੀ ਬ੍ਰੇਕਿੰਗ ਵਰਗੇ ਫੀਚਰਸ ਵੀ ਮੌਜੂਦ ਹਨ।
ਕੀਮਤ
ਦੇਸ਼ 'ਚ ਲੈਂਡ ਰੋਵਰ ਦੇ ਪੋਰਟਫੋਲੀਓ 'ਚ ਡਿਸਕਵਰੀ ਸਪੋਰਟ, ਰੇਂਜ ਰੋਵਰ ਇਵੋਕ, ਡਿਸਵਕਵਰੀ, ਰੇਂਜ ਰੋਵਰ ਵੇਲਾਰ, ਰੇਂਜ ਰੋਵਰ ਸਪੋਰਟ ਅਤੇ ਰੇਂਜ ਰੋਵਰ ਕਾਰਾਂ ਸ਼ਾਮਲ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 44.86 ਲੱਖ ਰੁਪਏ, 52.06 ਲੱਖ ਰੁਪਏ, 72.27 ਲੱਖ ਰੁਪਏ, 86.71 ਲੱਖ ਰੁਪਏ ਅਤੇ 1.82 ਕਰੋੜ ਰੁਪਏ ਹੈ।