ਸੈਮਸੰਗ ਅਤੇ ਕਵਾਲਕਾਮ ਨੇ ਮਿਲ ਕੇ ਬਣਾਇਆ Snapdragon 835 ਪ੍ਰੋਸੈਸਰ

Saturday, Nov 19, 2016 - 11:24 AM (IST)

ਸੈਮਸੰਗ ਅਤੇ ਕਵਾਲਕਾਮ ਨੇ ਮਿਲ ਕੇ ਬਣਾਇਆ Snapdragon 835 ਪ੍ਰੋਸੈਸਰ

ਜਲੰਧਰ - ਸੈਮਸੰਗ ਅਤੇ ਕਵਾਲਕਾਮ ਨੇ ਨਾਲ ਮਿਲ ਕੇ ਨੈਕਸਟ ਜੇਨਰੇਸ਼ਨ ਮੋਬਾਇਲ ਚਿਪਸੈੱਟ Snapdragon 835 ਦਾ ਐਲਾਨ ਕੀਤਾ ਹੈ। ਇਸ ਪ੍ਰੋਸੈਸਰ ''ਚ ਕਵਾਲਕਾਮ ਨੇ 4th ਜੇਨਰੇਸ਼ਨ ਸੁਪਰ ਫਾਸਟ ਚਾਰਜਿੰਗ ਟੈਕਨਾਲੋਜੀ Quick Charge 4 ਨੂੰ ਵੀ ਸ਼ਾਮੀਲ ਕੀਤਾ ਹੈ ਜਿਸ ਦੇ ਜ਼ਰੀਏ ਸਮਾਰਟਫੋਨ ਦੀ ਬੈਟਰੀ ਸਿਰਫ 5 ਮਿੰਟਾਂ ''ਚ ਚਾਰਜ ਹੋ ਕੇ 5 ਘੰਟਿਆਂ ਤੱਕ ਚਲਾਈ ਜਾ ਸਕੇਗੀ। ਧਿਆਨ ਯੋਗ ਹੈ ਕਿ ਕਵਿੱਕ ਚਾਰਜ ਤਕਨੀਕ ਸਨੈਪਡ੍ਰੈਗਨ ਦੇ ਅਦਰ ਹੀ ਮੌਜੂਦ ਹੋਵੇਗੀ।

ਬੈਟਰੀ ਓਵਰਹੀਟ ਤੋਂ ਵੀ ਮਿਲ ਸਕਦਾ ਹੈ ਛੁਟਕਾਰਾ  - 
ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਡਿਵੈਲਪ ਕਰਨ ''ਚ ਸੈਫਟੀ ਦਾ ਜ਼ਿਆਦਾ ਧਿਆਨ ਰੱਖਿਆ ਗਿਆ ਹੈ। ਕਵਿੱਕ ਚਾਰਜ 4 ''ਚ ਕਵਾਲਕਾਮ ਨੇ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਦਿੱਤੀ ਹੈ ਜੋ ਓਵਰ ਚਾਰਜਿੰਗ ਅਤੇ ਓਵਰ ਹੀਟੀਂਗ ਤੋਂ ਸਮਾਰਟਫੋਨ ਨੂੰ ਬਚਾਵੇਗੀ। ਖਾਸ ਗੱਲ ਇਹ ਹੈ ਕਿ ਇਸ ਪ੍ਰੋਸੈਸਰ ਦੇ ਜ਼ਰੀਏ ਬੈਟਰੀ ਦੀ ਲਾਈਫ ਅਤੇ ਬੈਕਅਪ ਇਕਠੇ ਵਧੇਗਾ। 

ਬੈਟਰੀ ਨੂੰ ਰੱਖੇਗਾ 4 ਡਿਗਰੀ ਤੱਕ ਠੰਢਾ
ੰਕੰੰਪਨੀ ਦਾ ਦਾਅਵਾ ਹੈ ਕਿ ਪਿਛਲੇ ਪ੍ਰੋਸੈਸਰ  ਦੇ ਮੁਕਾਬਲੇ Snapdragon 835 ਤੋਂ ਲੈਸ ਸਮਾਰਟਫੋਨ 5 ਡਿਗਰੀ ਤੱਕ ਠੰਡਾ ਰਹੇਗਾ। ਇਸ ਤੋਂ ਇਲਾਵਾ ਪਿਛਲੇ ਪ੍ਰੋਸੈਸਰ ਤੋਂ ਇਹ 20 ਫੀਸਦੀ ਦੀ ਸਪੀਡ ਤੋਂ ਬੈਟਰੀ ਚਾਰਜ ਕਰੇਗਾ।

ਸੈਮਸੰਗ ਦੇ ਨਾਲ ਪਾਰਟਨਰਸ਼ਿਪ ਕਰ ਕੇ ਕੀਤਾ ਡਿਵੈਲਪ-
ਕਵਾਲਕਾਮ ਦੇ ਮੁਤਾਬਕ ਇਸ ਨੂੰ ਸੈਮਸੰਗ ਦੇ 10nm Finfat ਪ੍ਰੋਸੈਸਰ ਦੇ ਤਹਿਤ ਬਣਾਇਆ ਗਿਆ ਹੈ ਅਤੇ ਕੰਪਨੀ ਦੇ ਮੌਜੂਦਾ ਪ੍ਰੋਸੈਸਰ ਦੇ ਮੁਕਾਬਲੇ 27 ਫੀਸਦੀ ਤੱਕ ਤੇਜ਼ ਹੋਵੇਗਾ ਅਤੇ 40 ਫੀਸ ਦੀ ਤੱਕ ਘੱਟ ਬੈਟਰੀ ਦੀ ਖਪਤ ਕਰੇਗੀ।


Related News