pTron ਨੇ 1000 ਰੁਪਏ ਤੋਂ ਵੀ ਘੱਟ ਕੀਮਤ ’ਚ ਲਾਂਚ ਕੀਤਾ ਨਵਾਂ ਵਾਇਰਲੈੱਸ ਬਲੂਟੂਥ ਨੈੱਕਬੈਂਡ

05/18/2021 1:52:32 PM

ਗੈਜੇਟ ਡੈਸਕ– ਆਪਣੀ ਆਡੀਓ ਅਸੈਸਰੀਜ਼ ਨੂੰ ਲੈ ਕੇ ਮਸ਼ਹੂਰ ਹੋਈ ਭਾਰਤ ਦੀ ਸਵਦੇਸ਼ੀ ਕੰਪਨੀ pTron ਨੇ ਨਵਾਂ Tangent Plus v2 ਵਾਇਰਲੈੱਸ ਨੈੱਕਬੈਂਡ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਇਕ ਵਾਰ ਚਾਰਜ ਕਰਕੇ 18 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਸਿਰਫ਼ 10 ਮਿੰਟ ਚਾਰਜ ਕਰਕੇ ਇਸ ਨੂੰ 6 ਘੰਟਿਆਂ ਤਕ ਇਸਤੇਮਾਲ ਕਰ ਸਕਦੇ ਹੋ। ਭਾਰਤ ’ਚ ਇਸ ਦੀ ਕੀਮਤ 999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਤਿੰਨ ਰੰਗਾਂ- ਰੂਬੀ ਰੈੱਡ, ਬਲੀਡਿੰਗ ਬਲਿਊ ਅਤੇ ਟਾਈਟੇਨੀਅਮ ਗ੍ਰੇਅ ’ਚ ਖ਼ਰੀਦ ਸਕਣਗੇ। 

pTron Tangent Plus v2 ਦੀਆਂ ਖੂਬੀਆਂ
- ਕੰਪਨੀ ਨੇ ਇਸ ਨੂੰ ਇਕ ਕਿਫਾਇਤੀ ਨੈੱਕਬੈਂਡ ਦੱਸਿਆ ਹੈ ਜਿਸ ਨੂੰ ਰੋਜ਼ਾਨਾ ਦੀ ਜ਼ਿੰਦਗੀ ’ਚ ਤੁਸੀਂ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। 
- ਇਸ ਨੈੱਕਬੈਂਡ ਨਾਲ ਤੁਹਾਨੂੰ ਹਾਈ ਕੁਆਲਿਟੀ ਮਿਊਜ਼ਿਕ ਮਿਲਦਾ ਹੈ ਅਤੇ ਇਹ ਮਿਊਜ਼ਿਕ ਕੰਟਰੋਲਸ ਨੂੰ ਵੀ ਸੁਪੋਰਟ ਕਰਦਾ ਹੈ। 
- ਬਲੂਟੂਥ 5.0 ’ਤੇ ਕੰਮ ਕਰਨ ਵਾਲੇ ਇਸ ਨੈੱਕਬੈਂਡ ਨਾਲ ਤੁਹਾਨੂੰ ਬਹੁਤ ਹੀ ਸਟੇਬਲ ਕੁਨੈਕਸ਼ਨ ਮਿਲਦਾ ਹੈ ਅਤੇ ਇਸ ਦੀ ਬੈਟਰੀ ਲਾਈਫ ਵੀ ਕਾਫ਼ੀ ਵਧੀਆ ਹੈ। 
- pTron ਨੇ ਦੱਸਿਆ ਹੈ ਕਿ ਇਨ੍ਹਾਂ ’ਚ 10mm ਦੇ ਡਾਇਨਾਮਿਕ ਡ੍ਰਾਈਵਰਸ ਦਿੱਤੇ ਗਏ ਹਨ ਤਾਂ ਜੋ ਤੁਹਾਨੂੰ ਸਟੀਰੀਓ ਸਾਊਂਡ ਦੇ ਨਾਲ ਮੇਗਾਬਾਸ ਦਾ ਵੀ ਅਨੁਭਵ ਮਿਲੇ। 


Rakesh

Content Editor

Related News