pTron ਨੇ ਲਾਂਚ ਕੀਤਾ ਚਾਰ ਮਾਈਕ ਵਾਲਾ ਈਅਰਬਡਸ, ਕੀਮਤ 1000 ਰੁਪਏ ਤੋਂ ਵੀ ਘੱਟ

Wednesday, Feb 15, 2023 - 03:47 PM (IST)

ਗੈਜੇਟ ਡੈਸਕ- ਘਰੇਲੂ ਕੰਪਨੀ ਪੀਟ੍ਰੋਨ (pTron) ਨੇ ਆਪਣੇ ਨਵੇਂ ਈਅਰਬਡਸ pTron Bassbuds Zen ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। pTron Bassbuds Zen ਦੇ ਨਾਲ ਕਵਾਡ (4) ਮਾਈਕ੍ਰੋਫੋਨ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਬਿਹਤਰ ਕਾਲਿੰਗ ਲਈ TruTalkTM ਤਕਨਾਲੋਜੀ ਦਿੱਤੀ ਗਈ ਹੈ। ਇਸ ਵਿਚ ਇਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ ਵੀ ਹੈ ਜਿਸਨੂੰ ਲੈ ਕੇ 30dB ਤਕ ਦਾ ਦਾਅਵਾ ਹੈ। 

pTron Bassbuds Zen ਦੇ ਨਾਲ ਕੰਪਨੀ ਨੇ ਐੱਚ.ਡੀ. ਕਾਲਿੰਗ ਦਾ ਦਾਅਵਾ ਕੀਤਾ ਹੈ। TruTalkTM ENC ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ ਕਾਲ ਦੌਰਾਨ ਬਾਹਰੀ ਰੋਲੇ ਨੂੰ ਕਾਫੀ ਹੱਦ ਤਕ ਬਲਾਕ ਕਰ ਦੇਵੇਗਾ। ਕੁਨੈਕਟੀਵਿਟੀ ਲਈ ਇਸ ਈਅਰਬਡਸ 'ਚ ਬਲੂਟੁੱਥ 5.3 ਹੈ ਜਿਸਦੇ ਨਾਲ SBC ਅਤੇ AAC ਆਡੀਓ ਕੋਡੇਕ ਦਾ ਵੀ ਸਪੋਰਟ ਹੈ। 

pTron Bassbuds Zen 'ਚ 10mm ਦਾ ਗ੍ਰਫੀਨ ਕੋਟੇਡ ਡ੍ਰਾਈਵਰ ਹੈ। ਗੇਮਿੰਗ ਲਈ ਇਸ ਵਿਚ ਲੋਅ ਲੈਟੇਂਸੀ ਮੋਡ ਵੀ ਦਿੱਤਾ ਗਿਆ ਹੈ। ਵਾਟਰ ਰੇਸਿਸਟੈਂਟ ਲਈ pTron Bassbuds Zen ਨੂੰ IPX4 ਦੀ ਰੇਟਿੰਗ ਵੀ ਮਿਲੀ ਹੈ। ਪੀਟ੍ਰੋਨ ਦੇ ਇਸ ਬਡਸ 'ਚ ਟਚ ਕੰਟਰੋਲ ਦਿੱਤਾ ਗਿਆ ਹੈ। ਜਿੱਥੋਂ ਤਕ ਬੈਟਰੀ ਦਾ ਸਵਾਲ ਹੈ ਤਾਂ ਇਸਦੀ ਬੈਟਰੀ ਨੂੰ ਲੈ ਕੇ 50 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਕ ਵਾਰ ਦੀ ਚਾਰਜਿੰਗ ਤੋਂ ਬਾਅਦ ਬੈਟਰੀ 10 ਘੰਟਿਆਂ ਤਕ ਚੱਲੇਗੀ। ਇਸ ਵਿਚ ਟਾਈਪ-ਸੀ ਪੋਰਟ ਹੈ। 

pTron Bassbuds Zen ਨੂੰ Napoli ਬਲੈਕ ਅਤੇ ਕੋਬਾਲਟ ਬਲਿਊ ਰੰਗ 'ਚ ਪੇਸ਼ ਕੀਤਾ ਗਿਆ ਹੈ। ਇਸਨੂੰ ਇਕ ਸਾਲ ਦੀ ਵਾਰੰਟੀ ਦੇ ਨਾਲ 1,199 ਰੁਪਏ 'ਚ ਪੇਸ਼ ਕੀਤਾ ਗਿਆ ਹੈ ਪਰ 16 ਫਰਵਰੀ ਦੀ ਰਾਤ 12 ਵਜੇ ਯਾਨੀ 17 ਫਰਵਰੀ ਨੂੰ ਇਸਨੂੰ 999 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ।


Rakesh

Content Editor

Related News