ਐਂਡ੍ਰਾਇਡ 6.0 ''ਚ ਆਈ ਸਮੱਸਿਆ, ਠੀਕ ਕਰਨ ''ਚ ਲੱਗੇ ਗੂਗਲ ਕਰਮਚਾਰੀ
Tuesday, Dec 08, 2015 - 03:05 PM (IST)

ਜਲੰਧਰ— ਐਂਡ੍ਰਾਇਡ ਓ.ਐੱਸ. 6.0 ਮਾਰਸ਼ਮੈਲੋ ''ਚ ਸਮੱਸਿਆ ਹੈ ਜਿਸ ਕਾਰਨ ਕੁਝ ਸਮਾਰਟਫੋਨਜ਼ ''ਚ ਖਾਮੀ ਆ ਰਹੀ ਹੈ। ਐਂਡ੍ਰਾਇਡ ਦੇ ਨਵੇਂ ਵਰਜਨ ''ਚ ਖਾਮੀ ਕਾਰਨ ਕੁਝ ਡਿਵਾਈਸਿਸ ਦੀ ਡਿਸਪਲੇ ਦੇ ਰੰਗ ਧੋਤੇ (Washed out) ਜਾ ਰਹੇ ਹਨ। ਇਹ ਸਮੱਸਿਆ ਨੈਕਸਸ ਪਲੇਅਰ, ਨੈਕਸਸ 6ਪੀ ਅਤੇ ਨੈਕਸਸ 5ਐੱਕਸ ''ਚ ਦੇਖਣ ਮਿਲੀ ਹੈ।
ਬਹੁਤ ਸਾਰੇ ਯੂਜ਼ਰਸ ਨੇ ਰੇਡਿਟ ਅਤੇ ਕੰਪਨੀ ਫਾਰਮ ''ਤੇ ਕਿਹਾ ਹੈ ਕਿ ਡਿਵਾਈਸ ਨੂੰ ਐਂਡ੍ਰਾਇਡ ਮਾਰਸ਼ਮੈਲੋ ''ਤੇ ਅਪਡੇਟ ਕਰਨ ''ਤੇ ਡਿਸਪਲੇ ਦੇ ਰੰਗ ਆਪਣੇ ਆਪ ਫੇਟ ਹੋ ਰਹੇ ਹਨ। ਇਹ ਸਮੱਸਿਆ ਓ.ਐੱਲ.ਈ.ਡੀ. ਡਿਸਪਲੇ ''ਚ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਬਾਰੇ ਕੰਪਨੀ ਦੇ ਧਿਆਨ ''ਚ ਆਉਂਦੇ ਹੀ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਗੂਗਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਛੇਤੀ ਹੱਲ ਕਰ ਦਿੱਤਾ ਜਾਵੇਗਾ।