ਵਿੰਡਸ਼ੀਲਡ ''ਤੇ ਪਾਣੀ ਨੂੰ ਆਟੋਮੈਟਿਕਲੀ ਸਾਫ ਕਰਨਗੇ Pro Active Wipers

Friday, Feb 17, 2017 - 11:00 AM (IST)

ਵਿੰਡਸ਼ੀਲਡ ''ਤੇ ਪਾਣੀ ਨੂੰ ਆਟੋਮੈਟਿਕਲੀ ਸਾਫ ਕਰਨਗੇ Pro Active Wipers

ਜਲੰਧਰ- ਬਰਸਾਤ ''ਚ ਰਾਜਮਾਰਗ ''ਤੇ ਗੱਡੀ ਚਲਾਉਂਦੇ ਸਮੇਂ ਕਈ ਵਾਰ ਟਰੱਕ ਤੇਜ਼ੀ ਨਾਲ ਕਾਰ ਦੇ ਕੋਲੋਂ ਨਿਕਲਦੇ ਹਨ ਜਿਸ ਨਾਲ ਕਾਰ ਦੀ ਵਿੰਡਸ਼ੀਲਡ ''ਤੇ ਪਾਣੀ ਦੇ ਛਿੱਟੇ ਪੈਂਦੇ ਹਨ, ਅਜਿਹੀ ਹਾਲਤ ''ਚ ਕਾਰ ਚਾਲਕ ਨੂੰ ਕੁਝ ਸਮੇਂ ਲਈ ਸੜਕ ਦਿਖਾਈ ਦੇਣੀ ਬੰਦ ਹੋ ਜਾਂਦੀ ਹੈ ਜਿਸ ਨਾਲ ਹਾਦਸਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਸਵੀਡਨ ਦੀ ਟੈਕਨਾਲੋਜੀ ਕੰਪਨੀ ਸੈਮਕਾਨ (Semcon) ਨੇ ਇਕ ਨਵਾਂ ਸਿਸਟਮ ਵਿਕਸਿਤ ਕੀਤਾ ਹੈ ਜੋ ਹਾਈਵੇ ''ਤੇ ਕਾਰ ਡਰਾਈਵ ਕਰਦੇ ਸਮੇਂ ਵਿੰਡਸ਼ੀਲਡ ''ਤੇ ਪਾਣੀ ਪੈਣ ''ਤੇ ਵਾਈਪਰਜ਼ ਨੂੰ ਹਾਈ ਸਪੀਡ ''ਚ ਮੂਵ ਕਰਵਾਏਗਾ ਜਿਸ ਨਾਲ ਸੜਕ ''ਤੇ ਖਤਰੇ ਨੂੰ ਘੱਟ ਕੀਤਾ ਜਾ ਸਕੇਗਾ।

 

ਕੰਪਿਊਟਰ ਪ੍ਰੋਗਰਾਮਡ ਹੈ ਇਹ ਸਿਸਟਮ
ਇਸ ਪ੍ਰੋ ਐਕਟਿਵ ਵਾਈਪਰਜ਼ (PAW) ਨਾਂ ਦੇ ਸਿਸਟਮ ਨੂੰ ਕੰਪਿਊਟਰ ਦੀ ਮਦਦ ਨਾਲ ਪ੍ਰੋਗਰਾਮ ਕੀਤਾ ਗਿਆ ਹੈ। ਇਸ ਨੂੰ ਬਿਨਾਂ ਕਿਸੇ ਹਾਰਡਵੇਅਰ ''ਚ ਬਦਲਾਅ ਕੀਤੇ ਵਰਤੋਂ ''ਚ ਲਿਆਂਦਾ ਜਾ ਸਕਦਾ ਹੈ। ਇਹ ਸਿਸਟਮ ਕਾਰ ਦੇ ਫਰੰਟ ਫੇਸਿੰਗ ਕੈਮਰਾ, ਇਕ ਰਾਡਾਰ ਅਤੇ ਇਕ ਰੇਨ ਸੈਂਸਰ ਦੀ ਮਦਦ ਨਾਲ ਕੰਮ ਕਰਦਾ ਹੈ।

ਵਾਈਪਰਜ਼ ਨੂੰ ਆਟੋਮੈਟਿਕਲੀ ਚਲਾਏਗਾ ਰੇਨ ਸੈਂਸਰ
ਇਸ ਸਿਸਟਮ ''ਚ ਇਕ ਕੈਮਰਾ ਸਾਹਮਣੇ ਆ ਰਹੇ ਵੱਡੇ ਟਰੱਕਾਂ ਦੀ ਪਛਾਣ ਕਰ ਕੇ ਰਾਡਾਰ ਨੂੰ ਸਿਗਨਲ ਭੇਜੇਗਾ। ਸਿਸਟਮ ''ਚ ਲੱਗਾ ਰਾਡਾਰ ਕਾਰ ਤੋਂ ਟਰੱਕ ਦੀ ਦੂਰੀ ਦਾ ਪਤਾ ਲਗਾਏਗਾ ਅਤੇ ਇਸ ਗੈਪ ਨੂੰ ਮਾਨੀਟਰ ਕਰਦੇ ਹੋਏ ਰੇਨ ਸੈਂਸਰ ਨੂੰ ਸਿਗਨਲ ਭੇਜੇਗਾ ਅਤੇ ਜਿਵੇਂ ਹੀ ਰੇਨ ਸੈਂਸਰ ''ਤੇ ਪਾਣੀ ਪਵੇਗਾ, ਇਹ ਸਿਸਟਮ ਵਾਈਪਰਜ਼ ਨੂੰ ਆਟੋਮੈਟਿਕਲੀ ਹਾਈ ਸਪੀਡ ''ਤੇ ਮੂਵ ਕਰਨਾ ਸ਼ੁਰੂ ਕਰ ਦੇਵੇਗਾ।

ਅਸਲੀ ਦੁਨੀਆ ''ਚ ਹੋ ਰਹੀ ਟੈਸਟਿੰਗ
ਸੈਮਕਾਨ ਦੁਆਰਾ ਬਣਾਈ ਗਈ ਇਸ ਤਕਨੀਕ ਨੂੰ ਫਿਲਹਾਲ ਅਸਲੀ ਦੁਨੀਆ ''ਚ ਟੈਸਟ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਇਸ ਤਕਨੀਕ ਨੂੰ ਆਉਣ ਵਾਲੇ ਸਾਲ ਤੱਕ ਬਾਜ਼ਾਰ ''ਚ ਉਪਲੱਬਧ ਕੀਤਾ ਜਾਵੇਗਾ ਅਤੇ ਤੁਹਾਨੂੰ ਆਉਣ ਵਾਲੀਆਂ ਕਾਰਾਂ ''ਚ ਇਹ ਦੇਖਣ ਨੂੰ ਮਿਲੇਗਾ।


Related News