3000mAh ਦੀ ਬੈਟਰੀ ਨਾਲ Portronics ਨੇ ਲਾਂਚ ਕੀਤਾ ਬਲੂਟੁੱਥ ਸਪੀਕਰ, ਕੈਰੋਕੇ ਮਾਈਕ ਵੀ ਮਿਲੇਗਾ

Saturday, Aug 21, 2021 - 11:56 AM (IST)

3000mAh ਦੀ ਬੈਟਰੀ ਨਾਲ Portronics ਨੇ ਲਾਂਚ ਕੀਤਾ ਬਲੂਟੁੱਥ ਸਪੀਕਰ, ਕੈਰੋਕੇ ਮਾਈਕ ਵੀ ਮਿਲੇਗਾ

ਗੈਜੇਟ ਡੈਸਕ– ਪੋਟ੍ਰੋਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੀ ਲੋਕਪ੍ਰਸਿੱਧ ਬਲੂਟੁੱਥ ਸਪੀਕਰ ਰੇਂਜ ’ਚ ‘ਚਾਈਮ ਸਪੀਕਰ’ ਨੂੰ ਜੋੜਿਆ ਹੈ ਜੋ ਵਾਇਰਡ ਕੈਰੋਕੇ ਮਾਈਕ ਨਾਲ ਆਉਂਦਾ ਹੈ। ਇਸ ਦੇ ਨਾਲ ਹਾਈ ਕੁਆਲਿਟੀ ਆਡੀਓ ਦਾ ਦਾਅਵਾ ਕੀਤਾ ਗਿਆ ਹੈ। ਪੋਟ੍ਰੋਨਿਕਸ ਚਾਈਮ ਬਲੂਟੁੱਥ ਸਪੀਕਰ ’ਚ 10Wx2 ਦਾ ਸਾਊਂਡ ਆਊਟਪੁਟ ਮਿਲਦਾ ਹੈ। ਇਸ ਦੇ ਸਾਊਂਡ ਨੂੰ ਲੈ ਕੇ ਇਮਸਿਰਵ 360 ਡਿਗਰੀ ਸਾਊਂਡ ਦਾ ਦਾਅਵਾ ਦਿੱਤਾ ਗਿਆ ਹੈ। 

ਪੋਟ੍ਰੋਨਿਕਸ ਚਾਈਮ ਸਪੀਕਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ 3000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜਿਸ ਦੇ ਨਾਲ ਕਰੀਬ 7-8 ਘੰਟਿਆਂ ਦਾ ਪਲੇਅ ਟਾਈਮ ਮਿਲਦਾ ਹੈ। ਇਸ ਸਪੀਕਰ ਦੀ ਕੁੱਲ ਸਮਰੱਥਾ 20 ਵਾਟ ਦੀ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਹੈਵੀ ਬਾਸ ਦਾ ਵੀ ਦਾਅਵਾ ਹੈ। ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ ਦਿੱਤਾ ਗਿਆ ਹੈ। ਨਾਲ ਹੀ ਕੈਰੋਕੇ ਮਾਈਕ ਦਾ ਵੀ ਸਪੋਰਟ ਹੈ। ਅਜਿਹੇ ’ਚ ਜੇਕਰ ਤੁਸੀਂ ਗਾਉਣ ਦੇ ਸ਼ੌਕੀਨ ਹੋ ਤਾਂ ਤੁਸੀਂ ਖੁਦ ਗਾਣਾ ਗਾ ਕੇ ਮਹਿਫਿਲ ’ਚ ਚਾਰ ਚੰਨ੍ਹ ਲਗਾ ਸਕਦੇ ਹੋ। 

ਚਾਈਮ ਸਪੀਕਰ ਬਲੂਟੁੱਥ 5.0 ਵਰਜ਼ਨ ਨਾਲ ਆਉਂਦਾ ਹੈ। ਇਸ ਵਿਚ ਇਕ ਲਾਲ ਰੰਗ ਦੀ ਡਿਜੀਟਲ ਡਿਸਪਲੇਅ ਹੈ ਜੋ ਸਕਰੀਨ ’ਤੇ ਸਿਲੈਕਟਿਡ ਆਪਸ਼ਨਾਂ ਨੂੰ ਵੇਖਣਾ ਆਸਾਨ ਬਣਾ ਦਿੰਦੀ ਹੈ। ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ/ਆਕਸ ਕੇਬਲ/ਐੱਸ.ਡੀ. ਕਾਰ ਸਪੋਰਟ ਹੈ। 

ਇਸ ਤੋਂ ਇਲਾਵਾ ਇਸ ਵਿਚ ਇਨ-ਬਿਲਟ ਐੱਫ.ਐੱਮ. ਰੇਡੀਓ ਵੀ ਦਿੱਤਾ ਗਿਆ ਹੈ। ਚਾਈਮ ਸਪੀਕਰ 3 ਵੱਖ-ਵੱਖ ਰੰਗਾਂ- ਲਾਲ- ਹਰੇ ਅਤੇ ਨੀਲੇ ’ਚ ਉਪਲੱਬਧ ਹੈ। ਇਸ ਨੂੰ 2,299 ਰੁਪਏ ਦੀ ਕੀਮਤ ’ਚ 12 ਮਹੀਨਿਆਂ ਦਾ ਵਾਰੰਟੀ ਨਾਲ ਸਾਰੇ ਪ੍ਰਮੁੱਖ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। 


author

Rakesh

Content Editor

Related News