iOS 10.1 : ਆਈਫੋਨ 7 ਪਲੱਸ ਦੇ ਕੈਮਰੇ ''ਚ ਆਇਆ DSLR ਵਰਗਾ ਫੀਚਰ

10/27/2016 10:40:05 AM

ਫੋਟੋ ਨਾਲ ਆਈਫੋਨ ਹੈਕ ਹੋਣ ਦੀ ਸਮੱਸਿਆ ਹੋਈ ਦੂਰ
 
ਜਲੰਧਰ- ਐਪਲ ਨੇ ਆਈਫੋਨ ਆਪ੍ਰੇਟਿੰਗ ਸਿਸਟਮ (ਆਈ. ਓ. ਐੱਸ.) 10 ਦੇ ਨਵੇਂ ਅਪਡੇਟ ਨੂੰ ਪੇਸ਼ ਕੀਤਾ ਹੈ। ਆਈ. ਓ. ਐੱਸ. 10.1 ਅਪਡੇਟ ਨਾਲ ਆਈਫੋਨ 7 ਪਲੱਸ ਦੇ ਕੈਮਰੇ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ ਅਤੇ ਨਾਲ ਹੀ ਆਈ. ਓ. ਐੱਸ. ਡਿਵਾਈਸਿਸ ''ਚ ਸਕਿਓਰਿਟੀ ਸਮੱਸਿਆ ਨੂੰ ਫਿਕਸ ਕੀਤਾ ਗਿਆ ਹੈ। 
 
ਪੋਟ੍ਰੇਟ ਮੋਡ
ਨਵੀਂ ਅਪਡੇਟ ''ਚ ਪੋਟ੍ਰੇਟ ਨੂੰ ਐਡ ਕੀਤਾ ਗਿਆ ਹੈ, ਜੋ ਫੋਟੋਜ਼ ਦੀ ਬੈਕਗ੍ਰਾਊਂਡ ਨੂੰ ਬਲੱਰ ਕਰ ਦਿੰਦਾ ਹੈ। ਆਈਫੋਨ 7 ਦੇ ਲਾਂਚ ਸਮੇਂ ਵੀ ਇਹ ਫੀਚਰ ਚਰਚਾ ਦਾ ਵਿਸ਼ਾ ਰਿਹਾ ਸੀ ਅਤੇ ਕੰਪਨੀ ਨੇ ਇਸ ਨੂੰ ਬਾਅਦ ''ਚ ਪੇਸ਼ ਕਰਨ ਦੀ ਗੱਲ ਕਹੀ ਸੀ। ਐਪਲ ਨੇ ਇਕ ਬਿਆਨ ''ਚ ਕਿਹਾ ਹੈ ਕਿ ਆਈਫੋਨ 7 ਪਲੱਸ ਦੇ ਦੋਵਾਂ 12 ਮੈਗਾਪਿਕਸਲ ਕੈਮਰੇ ਅਤੇ ਐਡਵਾਂਸਡ ਮਸ਼ੀਨ ਲਰਨਿੰਗ ਨਾਲ ਪੋਟ੍ਰੇਟ ਮੋਡ ਡੈੱਪਥ-ਆਫ-ਫੀਲਡ ਇਫੈਕਟ ਨੂੰ ਅਪਲਾਈ ਕਰਦਾ ਹੈ, ਜਿਸ ਨਾਲ ਸਬਜੈਕਟ ਸ਼ਾਰਪ, ਜਦੋਂਕਿ ਬਿਹਤਰੀਨ ਬਲੱਰ ਬੈਕਗ੍ਰਾਊਂਡ ਮਿਲਦੀ ਹੈ। ਐਪਲ ਨੇ ਕਿਹਾ ਕਿ ਇਹ ਅਪਡੇਟ ਕੈਮਰੇ ਨੂੰ ਜ਼ਿਆਦਾ ਪਾਵਰਫੁੱਲ ਟੂਲ ''ਚ ਬਦਲ ਦੇਵੇਗਾ। 
ਇਸ ਇਫੈਕਟ ਨੂੰ ''bokeh'' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਫੀਚਰ ਡੀ. ਐੱਸ. ਐੱਲ. ਆਰ. ਅਤੇ ਕੰਪੈਕਟ ਕੈਮਰਿਆਂ ''ਚ ਮੈਨੂਅਲ ਅਪਰਚਰ ਕੰਟਰੋਲ ਦੇ ਰੂਪ ''ਚ ਹੁੰਦਾ ਹੈ ਪਰ ਇਸ ਨੂੰ ਸਮਾਰਟਫੋਨ ਦੇ ਕੈਮਰੇ ''ਚ ਦੁਹਰਾਉਣਾ ਮੁਸ਼ਕਿਲ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸਮਾਟਰਫੋਨ ਮੇਕਰ ਨੇ bokeh ਇਫੈਕਟ ਨੂੰ ਫੋਨ ਦੇ ਕੈਮਰੇ ''ਚ ਪੇਸ਼ ਕੀਤਾ ਹੈ ਪਰ ਆਈਫੋਨ ''ਚ ਇਹ ਫੀਚਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। 
 
ਸਕਿਓਰਿਟੀ ''ਚ ਸੁਧਾਰ
ਉਂਝ ਤਾਂ ਆਈਫੋਨਜ਼ ਨੂੰ ਹੈਕ ਕਰਨਾ ਮੁਸ਼ਕਿਲ ਹੈ ਪਰ ਇਕ ਨਿਊਜ਼ ਰਿਪੋਰਟ ਮੁਤਾਬਕ ਇਕ ਤਸਵੀਰ ਰਿਸੀਵ ਕਰਨ ਨਾਲ ਆਈਫੋਨ ਹੈਕ ਹੋ ਸਕਦਾ ਹੈ। ਰਿਪੋਰਟ ''ਚ ਕਿਹਾ ਗਿਆ ਹੈ ਕਿ ਹੈਕਰ ਇਕ ਵਾਇਰਸ ਨਾਲ ਵੀ ਜੇ. ਪੀ. ਈ. ਜੀ. ਫਾਈਲ ਡਿਜ਼ਾਈਨ ''ਤੇ ਫੋਨ ਨੂੰ ਹੈਕ ਕਰ ਸਕਦੇ ਹਨ ਅਤੇ ਫੋਨ ''ਤੇ ਆਪਣਾ ਕੰਟਰੋਲ ਪਾ ਸਕਦੇ ਹਨ। ਇਸ ਫਾਈਲ ਨੂੰ ਓਪਨ ਕਰਨ ਨਾਲ ਹੀ ਆਈਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ ਪਰ ਆਈ. ਓ. ਐੱਸ. 10.1 ''ਚ ਕੁਝ ਅਜਿਹੀਆਂ ਸੁਰੱਖਿਆ ਖਾਮੀਆਂ ਨੂੰ ਦੂਰ ਕੀਤਾ ਗਿਆ ਹੈ, ਜਿਸ ਨਾਲ ਆਈਫੋਨ ਨੂੰ ਹੈਕ ਕਰਨਾ ਹੁਣ ਆਸਾਨ ਨਹੀਂ ਹੋਵੇਗਾ। ਹਾਲਾਂਕਿ ਐਪਲ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਇਹ ਬਗ ਕਿਵੇਂ ਕੰਮ ਕਰਦਾ ਹੈ, ਇਸ ਲਈ ਜੇਕਰ ਤੁਹਾਡੇ ਕੋਲ ਆਈ. ਓ. ਐੱਸ. ਡਿਵਾਈਸ ਹੈ ਤਾਂ ਇਸ ਨੂੰ ਛੇਤੀ ਤੋਂ ਛੇਤੀ ਅਪਡੇਟ ਕਰ ਲਓ। 

Related News