Porsche Mission 5 : ਸੱਚ ਹੋਵੇਗਾ ਸੁਪਨਾ, ਇਹ ਕਾਰ ਨਾਲ ਲਿਆਵੇਗੀ ਹਜ਼ਾਰਾਂ ਨੌਕਰੀਆਂ
Tuesday, Dec 08, 2015 - 02:58 PM (IST)

ਜਲੰਧਰ- ਇਲੈਕਟ੍ਰਿਕ ਕਾਰ ਬਾਜ਼ਾਰ ''ਚ ਸਿਰਫ ਟੈਸਲਾ ਹੀ ਆਪਣੇ ਭਵਿੱਖ ਨੂੰ ਸੁੱਰਖਿਅਤ ਨਹੀਂ ਬਣਾ ਰਹੀ ਹੈ ਸਗੋਂ ਪੋਰਸ਼ ਵਰਗੀਆਂ ਵੱਡੀਆਂ ਕੰਪਨੀਆਂ ਵੀ ਇਲੈਕਟ੍ਰਿਕ ਕਾਰ ਮਾਰਕੀਟ ''ਤੇ ਧਿਆਨ ਦੇ ਰਹੀਆਂ ਹਨ। ਸਤੰਬਰ ''ਚ ਫ੍ਰੈਂਕਫਰਟ ਮੋਟਰ ਸ਼ੋਅ ''ਚ ਪੋਰਸ਼ ਨੇ Mission 5 ਕੰਸੈਪਟ ਨੂੰ ਪੇਸ਼ ਕੀਤਾ ਸੀ ਜੋ ਇਕ ਫੁਲੀ ਇਲੈਕਟ੍ਰਿਕ ਕਾਰ ਹੈ। ਹੁਣ ਰਿਸਰਚ ''ਤੇ ਟੈਸਟ ਤੋਂ ਬਾਅਦ ਪੋਰਸ਼ ਏ. ਜੀ ਨੇ Mission 5 ਪ੍ਰਾਜੈਕਟ ਜੋ 100 ਫੀਸਦੀ ਇਲੈਕਟ੍ਰਿਕ ਪਾਵਰਡ ਸਪੋਰਟਸ ਕਾਰ ਹੈ, ਇਹ ਪ੍ਰਮਾਣਕ ਕਰ ਦਿੱਤਾ ਹੈ।
ਕਾਰਜਕਾਰੀ ਬੋਰਡ ਦੇ ਪ੍ਰਧਾਨ Dr. Oliver 2lume ਨੇ ਕਿਹਾ ਕਿ ਇਸ ਖਾਸ ਪ੍ਰਾਜੈਕਟ ਨੂੰ ਹਰੀ ਬੱਤੀ ਦਿਖਾਉਂਦੇ ਹੋਏ ਸਪੋਰਟਸ ਕਾਰ ਦੇ ਇਤਿਹਾਸ ''ਚ ਇਕ ਨਵੇਂ ਅਧਿਐਨ ਦੀ ਸ਼ੁਰੂਆਤ ਹੋਈ ਹੈ। ਦੁਜੇ ਪਾਸੇ ਇਸ ਕਾਰ ਦੀ ਉਪਲੱਬਧਤਾ ਦੇ ਬਾਰੇ ''ਚ ਪੋਰਸ਼ ਦੀ ਮੰਨਿਏ ਤਾਂ 2020 ਦੇ ਅੰਤ ਤਕ ਇਹ ਕਾਰ ਲਾਂਚ ਹੋ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਬਿਆਨ ''ਚ ਇਹ ਵੀ ਕਿਹਾ ਹੈ ਕਿ ਕੰਪਨੀ ਇਸ ਪ੍ਰਾਜੈਕਟ ਤੇ 1 ਬਿਲੀਅਨ ਯੂਰੋ ਦਾ ਨਿਵੇਸ਼ ਕਰੇਗੀ ਅਤੇ ਕੰਪਨੀ ਹਜ਼ਾਰਾਂ ਨਵੀਆਂ ਨੌਕਰੀਆਂ ਵੀ ਲੈ ਕੇ ਆਵੇਗੀ। ਸ਼ੁਰੂ ''ਚ ਕੰਪਨੀ ਮੁੱਖ ਨਿਰਮਾਣ ਸੁਵਿਧਾ ਲਈ ਇਸ ''ਤੇ 700 ਮਿਲੀਅਨ ਯੂਰੋ ਨਿਵੇਸ਼ ਕਰੇਗੀ।
ਹੁਣ ਗੱਲ ਕਰਦੇ ਹਾਂ ਪੋਰਸ਼ Mission 5 ਕੰਸੈਪਟ ਦੀ-
ਚਾਰ ਦਰਵਾਜ਼ਿਆਂ ਵਾਲੀ ਇਹ ਕੰਸੈਪਟ ਕਾਰ 590bhpn ਦੀ ਤਾਕਤ ਦੇ ਨਾਲ 3.5 ਸੈਕਿੰਡ ''ਚ 100 ਕਿ.ਮੀ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗੀ। ਖਾਸ Mission 5 ਲਈ ਬਣਾਈ ਗਈ 800 ਵਾਟ ਚਾਰਜਰ ਯੂਨਿਟ ਦਾ ਇਸ ''ਚ ਪ੍ਰਯੋਗ ਕੀਤਾ ਗਿਆ ਹੈ ਜਿਸ ਨਾਲ ਇਹ ਕਾਰ ਇਕ ਵਾਰ ''ਚ 500 ਕਿ.ਮੀ ਤਕ ਚਲ ਸਕਦੀ ਹੈ। ਇਸ ਤੋਂ ਇਲਾਵਾ ਇਸ ਇਲੈਕਟ੍ਰਿਕ ਕਾਰ ਦੀ ਇਕ ਸਭ ਤੋਂ ਵੱਡੀ ਖਾਸੀਅਤ ਚਾਰਜਿੰਗ ਦੀ ਹੈ। ਇਹ ਕਾਰ ਸਿਰਫ 15 ਮਿੰਟ ''ਚ 80 ਫੀਸਦੀ ਤਕ ਚਾਰਜ ਹੋ ਸਕੇਗੀ ਜਿਸ ਨਾਲ ਬੈਟਰੀ ਫੁਲ ਕਰਨ ਲਈ ਘੰਟਿਆਂ ਦਾ ਇੰਤਜ਼ਾਰ ਪਰੇਸ਼ਾਨੀ ਦਾ ਕਾਰਣ ਨਹੀ ਬਣੇਗਾ।