ਭਾਰਤੀ ਸੜਕਾਂ 'ਤੇ ਫਰਾਟੇ ਭਰਨ ਆ ਰਹੀ ਹੈ ਨਵੀਂ porsche 911, ਜਾਣੋ ਖੂਬੀਆਂ
Tuesday, Mar 05, 2019 - 10:24 AM (IST)

ਗੈਜੇਟ ਡੈਸਕ- ਨਵੀਂ ਜੇਨਰੇਸ਼ਨ ਵਾਲੀ ਪੋਰਸ਼ 911 ਪਿਛਲੇ ਸਾਲ ਦੇ ਨਵੰਬਰ ਮਹੀਨੇ 'ਚ LA Auto Show 'ਚ ਪੇਸ਼ ਕੀਤੀ ਗਈ ਸੀ। ਹੁਣ ਇਹ ਸਪੋਰਟਸ ਕਾਰ ਭਾਰਤ 'ਚ ਲਾਂਚ ਲਈ ਤਿਆਰ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਨਵੀਂ Porsche 911, 11 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋ ਸਕਦੀ ਹੈ। ਇਸ ਕਾਰ ਦੀ ਪਰਫਾਰਮੈਂਸ ਤੇ ਤਕਨੀਕ 'ਤੇ ਕਾਫ਼ੀ ਕੰਮ ਕੀਤਾ ਗਿਆ ਹੈ। ਕੋਡਨੇਮ 992 ਦੋ ਦਰਵਾਜਿਆਂ ਦੇ ਨਾਲ ਆਵੇਗੀ। ਇਸ 'ਚ ਆਇਕਾਨਿਕ silhouette ਦੇਖਣ ਨੂੰ ਮਿਲੇਗਾ, ਜੋ 911 ਫੈਲਿਮੀ ਦੀ ਪਹਿਚਾਣ ਹੈ। ਇਸ ਤੋਂ ਇਲਾਵਾ ਇਸ 'ਚ ਹੈਵੀ ਪਾਵਰ ਲਈ 6-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ।
ਪਰਫਾਰਮੈਂਸ
ਪੋਰਸ਼ 911 Carrera S ਤੇ 911 Carrera 4S ਦੇ ਹੂਡ ਦੇ ਤਲੇ ਇਸ 'ਚ 3.0-ਲਿਟਰ, ਫਲੈਟ-6, ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ ਇਸ ਨੂੰ 30 ਹਾਰਸਪਾਵਰ ਦੀ ਇਲਾਵਾ ਤਾਕਤ ਦਿੰਦਾ ਹੈ। ਇਸ ਕਾਰ 'ਚ 444 bhp ਦਾ ਮੈਕਸੀਮਮ ਪਾਵਰ ਮਿਲੇਗਾ, ਜਿਸ ਦੇ ਨਾਲ ਇਹ ਕਾਰ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 4 ਸੈਕਿੰਡਸ 'ਚ ਹਾਸਲ ਕਰ ਲਵੇਗੀ।
ਸਪੀਡ
ਨਵੀਂ Porsche 911 Carrera S ਸਿਰਫ 3.7 ਸੈਕਿੰਡਸ 'ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰ ਸਕਦੀ ਹੈ। 911 Carrera 4S , 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰਨ 'ਚ 3.6 ਸੈਕਿੰਡਸ ਦਾ ਸਮਾਂ ਲਵੇਗੀ। 3arrera S ਦੀ ਟਾਪ ਸਪੀਡ 308 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਉਥੇ ਹੀ, Carrera 4S ਦੀ ਟਾਪ ਸਪੀਡ 306 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਕੈਬਿਨ
ਨਵੀਂ Porsche 911 ਦੇ ਇੰਟੀਰਿਅਰ 'ਚ ਕਈ ਅਪਡੇਟਸ ਕੀਤੇ ਗਏ ਹਨ। ਇਸ ਦਾ ਡੈਸ਼ਬੋਰਡ 1970 ਦੀ 911 ਮਾਡਲ ਤੋਂ ਲਿਆ ਗਿਆ ਹੈ। ਇਸ 'ਚ 10.9-ਇੰਚ ਦੀ ਟੱਚ-ਸਕਰੀਨ ਮਾਨਿਟਰ ਦਿੱਤਾ ਗਿਆ ਹੈ। ਫੀਚਰਸ
8ਵੀਂ ਜਨਰੇਸ਼ਨ ਵਾਲੀ Porsche 911 ਨੂੰ ਰੀ-ਇੰਜੀਨਿਅਰਡ ਕੀਤਾ ਗਿਆ ਹੈ। ਇਸ ਦੇ ਰੀਅਰ ਸੈਕਸ਼ਨ 'ਚ ਕਾਫ਼ੀ ਅਲਮੀਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰ ਨੂੰ ਘੱਟ ਰੱਖਣ ਨੂੰ ਲੈ ਕੇ ਵੀ ਇਸ 'ਚ ਕਾਫ਼ੀ ਕੰਮ ਕੀਤਾ ਗਿਆ ਹੈ।