ਭਾਰਤ ''ਚ ਲਾਂਚ ਹੋਇਆ Porsche 911 Turbo 50 Years Edition, ਕੀਮਤ ਉਡਾ ਦੇਵੇਗੀ ਹੋਸ਼

Saturday, Sep 28, 2024 - 06:14 PM (IST)

ਭਾਰਤ ''ਚ ਲਾਂਚ ਹੋਇਆ Porsche 911 Turbo 50 Years Edition, ਕੀਮਤ ਉਡਾ ਦੇਵੇਗੀ ਹੋਸ਼

ਆਟੋ ਡੈਸਕ- Porsche 911 Turbo 50 Years Edition ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਐਡੀਸ਼ਨ Porsche 911 Turbo ਕਾਰ ਦੀ 50ਵੀਂ ਵਰ੍ਹੇਗੰਢ ਪੂਰੇ ਹੋਣ ਦੇ ਮੌਕੇ 'ਤੇ ਲਿਆਂਦਾ ਗਿਆ ਹੈ। ਇਸ ਸਪੈਸ਼ਲ ਐਡੀਸ਼ਨ ਦੀ ਕੀਮਤ 4,05 ਕਰੋੜ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਇਸ ਦੀਆਂ ਸਿਰਫ 1,974 ਇਕਾਈਆਂ ਹੀ ਬਣਾਏਗੀ। 

ਡਿਜ਼ਾਈਨ

Porsche 911 Turbo 50 Years Edition 'ਚ 911 RSR ਟਰਬੋ ਕੰਸੈਪਟ ਦੀ ਯਾਦ ਦਿਵਾਉਣ ਵਾਲੇ ਗ੍ਰਾਫਿਕਸ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿਚ ਵਿਸ਼ੇਸ਼ ਟਰਬੋ ਬੈਜਿੰਗ, ਖਾਸ ਵਿਨਾਇਲ ਡੀਕਲਸ ਅਤੇ ਵਿਲੱਖਣ ਟਰਬੋਨਾਈਟ ਐਕਸੈਂਟ ਹਨ, ਜੋ ਇਸ ਦੇ ਇਤਿਹਾਸਿਕ ਮਹੱਤਵ ਨੂੰ ਦਰਸਾਉਂਦੇ ਹਨ। ਕਲਾਸਿਕ ਹੈਰੀਟੇਜ ਡਿਜ਼ਾਈਨ ਪੈਕੇਜ ਵਿੱਚ ਸਾਟਿਨ ਵ੍ਹਾਈਟ ਗ੍ਰਾਫਿਕਸ ਦੇ ਨਾਲ ਤਾਜ਼ਾ ਐਵੇਂਚੁਰੀਨ ਗ੍ਰੀਨ ਮੈਟਲਿਕ ਪੇਂਟ ਵੀ ਸ਼ਾਮਲ ਹੈ। ਕਾਰ ਦੇ ਪਿਛਲੇ ਪਾਸੇ ਗੋਲਡ ਫਿਨਿਸ਼ ਟਰਬੋ 50 ਅਤੇ ਪੋਰਸ਼ ਲੋਗੋ ਹੈ।

PunjabKesari

ਇੰਜਣ

ਇਸ ਸਪੈਸ਼ਲ ਐਡੀਸ਼ਨ ਵਿੱਚ 3.7-ਲੀਟਰ ਟਵਿਨ-ਟਰਬੋ ਫਲੈਟ-ਸਿਕਸ ਪੈਟਰੋਲ ਇੰਜਣ ਹੈ, ਜੋ 650 bhp ਦੀ ਪਾਵਰ ਅਤੇ 800 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਸਿਰਫ 2.7 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 330 ਕਿਲੋਮੀਟਰ ਪ੍ਰਤੀ ਘੰਟਾ ਹੈ।


author

Rakesh

Content Editor

Related News