POCO ਨੇ ਲਾਂਚ ਕੀਤਾ ਪ੍ਰੀਮੀਅਮ ਲੁੱਕ ਵਾਲਾ ਸਸਤਾ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Friday, Apr 07, 2023 - 01:13 PM (IST)

POCO ਨੇ ਲਾਂਚ ਕੀਤਾ ਪ੍ਰੀਮੀਅਮ ਲੁੱਕ ਵਾਲਾ ਸਸਤਾ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ- ਜੇਕਰ ਤੁਸੀਂ ਵੀ ਕਿਸੇ ਅਜਿਹੇ ਸਸਤੇ ਫੋਨ ਦੀ ਭਾਲ 'ਚ ਹੋ ਜਿਸਦੀ ਲੁੱਕ ਪ੍ਰੀਮੀਅਮ ਹੋਵੇ ਤਾਂ POCO ਨੇ ਤੁਹਾਡੇ ਲਈ ਆਪਣੇ ਨਵੇਂ ਫੋਨ POCO C51 ਨੂੰ ਲਾਂਚ ਕ ਦਿੱਤਾ ਹੈ। ਇਹ ਕੰਪਨੀ ਦੀ ਸੀ-ਸੀਰੀਜ਼ ਦਾ ਨਵਾਂ ਫੋਨ ਹੈ ਜਿਸ ਵਿਚ ਮੀਡੀਆਟੈੱਕ Helio G36 ਪ੍ਰੋਸੈਸਰ ਹੈ। 

POCO C51 ਦੀ ਕੀਮਤ

POCO C51 ਦੀ ਕੀਮਤ 8,499 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਪਹਿਲੀ ਸੇਲ 'ਚ ਫੋਨ ਨੂੰ 7,799 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ। ਫੋਨ ਨੂੰ ਇਕ ਹੀ ਵੇਰੀਐਂਟ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। POCO C51 ਦੀ ਵਿਕਰੀ 10 ਅਪ੍ਰੈਲ ਤੋਂ ਫਲਿਪਕਾਰਟ 'ਤੇ ਹੋਵੇਗੀ।

POCO C51 ਦੇ ਫੀਚਰਜ਼

ਫੋਨ 'ਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਜੀ36 ਪ੍ਰੋਸੈਸਰ ਹੈ ਜਿਸਦੀ ਕਲਾਕ ਸਪੀਡ 2.2GHz ਹੈ। ਫੋਨ 'ਚ 4 ਜੀ.ਬੀ. ਰੈਮ ਦੇ ਨਾਲ 3 ਜੀ.ਬੀ. ਵਰਚੁਅਲ ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ। ਇਸ ਵਿਚ ਐਂਡਰਾਇਜ 13 ਦਾ ਗੋ ਐਡੀਸ਼ਨ ਮਿਲਦਾ ਹੈ।

POCO C51 ਦਾ ਕੈਮਰਾ

POCO C51 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ ਵੀ.ਜੀ.ਏ. ਹੈ। ਫਰੰਟ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੈਮਰੇ ਨਾਲ ਤੁਸੀਂ 1080p ਅਤੇ 30fps ਵੀਡੀਓ ਰਿਕਾਰਡ ਕਰ ਸਕਦੇ ਹੋ। ਕੈਮਰੇ ਦੇ ਨਾਲ ਕਈ ਸਾਰੇ ਮੋਡਸ ਵੀ ਮਿਲਣਗੇ।

ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਮਿਲਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ ਹੈੱਡਫੋਨ ਜੈੱਕ, 4ਜੀ, ਬਲੂਟੁੱਥ ਅਤੇ ਚਾਰਜਿੰਗ ਪੋਰਟ ਹੈ। ਫੋਨ ਨੂੰ ਰਾਇਲ ਬਲਿਊ ਅਤੇ ਪਾਵਰ ਬਲੈਕ ਰੰਗ 'ਚ ਖਰੀਦਿਆ ਜਾ ਸਕੇਗਾ। ਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੈ।


author

Rakesh

Content Editor

Related News