ਲਾਂਚ ਹੋਣ ਤੋਂ ਪਹਿਲਾਂ ਹੀ ਸੈਮਸੰਗ ਗਲੈਕਸੀ Stellar 2 ਦੀਆਂ ਤਸਵੀਰਾਂ ਹੋਈਆਂ ਲੀਕ
Tuesday, Jun 27, 2017 - 08:11 PM (IST)

ਜਲੰਧਰ— ਅੱਜ ਹੀ ਚੀਨ ਨੇ ਸੈਮਸੰਗ ਦੇ ਇਕ ਨਵੇਂ ਸਮਾਰਟਫੋਨ ਤੋਂ ਪਰਦਾ ਉਠਇਆ ਹੈ ਅਤੇ ਸੈਮਸੰਗ ਗਲੈਕਸੀ Stellar 2 ਸਮਾਰਟਫੋਨ ਕੁਝ ਇਮੇਜ ਲੀਕ ਦੇ ਜ਼ਰੀਏ ਸਾਹਮਣੇ ਆਇਆ ਹੈ। ਤੁਹਾਨੂੰ ਦਸ ਦਇਏ ਕਿ ਇਸ ਦੇ ਕੁਝ ਸਪੇਕਸ ਤੋਂ ਵੀ ਪਰਦਾ ਉਠਇਆ ਗਿਆ ਹੈ। ਦੱਸਣਯੋਗ ਹੈ ਕਿ ਸੈਮਸੰਗ ਗਲੈਕਸੀ Stellar 2 ਸੈਸਮੰਗ ਦੇ ਹੀ ਇਕ ਹੋਰ ਸਮਾਰਟਫੋਨ ਸੈਮਸੰਗ ਗਲੈਕਸੀ Stellar 4G i200 ਦੀ ਹੀ ਪੀੜੀ ਦਾ ਨਵਾਂ ਸਮਾਰਟਫੋਨ ਹੋਵੇਗਾ। ਹਾਲਾਂਕਿ ਇਸ ਪੀੜੀ ਦੇ ਪੁਰਾਣੇ ਸਮਾਰਟਫੋਨ ਜਾਨੀ ਸੈਮਸੰਗ ਗਲੈਕਸੀ Stellar 4G i200 ਵੇਰੀਜ਼ੋਨ ਲਈ 2012 'ਚ ਪੇਸ਼ ਕੀਤਾ ਗਿਆ ਸੀ। ਸੈਮਸੰਗ ਗਲੈਕਸੀ Stellar2 ਸਮਾਰਟਫੋਨ ਦਾ ਮਾਡਲ ਨੰਬਰ ਜੋ ਸਾਹਮਣੇ ਆ ਰਿਹਾ ਹੈ ਉਹ SCH-i300 ਅਤੇ ਕੁਝ ਖਬਰਾਂ ਮੁਤਾਬਕ ਇਹ 4.5 ਇੰਚ ਦੀ ਐਮੋਲੇਡ ਡਿਸਪਲੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜੋ 720ਪੀ Resolution ਨਾਲ ਆਵੇਗੀ।
ਇਸ ਦੇ ਇਲਾਵਾ ਜੇਕਰ ਅਸੀਂ ਇਸ ਸਮਾਰਟਫੋਨ ਦੇ ਹੋਰ ਸਪੇਕਸ ਦੀ ਗੱਲ ਕਰੀਏ ਤਾਂ ਇਸ 'ਚ ਕਵਾਲਕਾਮ ਸਨੈਪਡਰੈਗਨ 626 ਪ੍ਰੋਸੈਸਰ 2.5ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਇਸ 'ਚ ਇਕ 5 ਮੈਗਾਪਿਕਸਲ ਦਾ ਰਿਅਰ ਫੈਸਿੰਗ ਕੈਮਰਾ ਅਤੇ 1.2 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੋ ਸਕਦਾ ਹੈ।
ਇਸ ਦੇ ਇਲਾਵਾ ਤੁਹਾਨੂੰ ਇਹ ਵੀ ਦਸ ਦਇਏ ਕਿ ਸਮਾਰਟਫੋਨ ਸੈਮਸੰਗ ਗਲੈਕਸੀ Stellar2 'ਚ ਪਲਾਸਟਿਕ ਬਾਡੀ, ਮੇਟਲ ਫਰੇਮ, ਇਕ ਫਰੰਟ ਫੈਸਿੰਗ ਫਿੰਗਪ੍ਰਿੰਟ ਸੈਂਸਰ ਅਤੇ ਇਕ ਮਾਈਕ੍ਰੋ USB ਪੋਰਟ ਹੋਣ ਵਾਲਾ ਹੈ। ਇਸ 'ਚ 3,500 mAh ਦੀ ਸਮੱਰਥਾ ਦੀ ਬੈਟਰੀ ਦੇ ਹੋਣ ਦੇ ਵੀ ਆਸਾਰ ਹਨ। ਉੱਥੇ ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਸਮਰਾਟਫੋਨ ਦੀ ਕੀਮਤ 600 ਯੂਆਨ ਜਾਨੀ ਲਗਭਗ 102 ਡਾਲਰ ਦੇ ਲਗਭਗ ਹੋ ਸਕਦੀ ਹੈ। ਇਹ ਸਮਾਰਟਫੋਨ 4ਜੀ ਐੱਲ.ਟੀ.ਈ. ਸਪੋਰਟ ਦੇ ਨਾਲ-ਨਾਲ ਵਾਈ-ਫਾਈ, Bluetooth, GPS ਆਦਿ ਨਾਲ ਲੈਸ ਹਨ।