Punjab: ਚਾਵਾਂ ਨਾਲ ਕਰਨਾ ਸੀ ਪੁੱਤ ਦਾ ਵਿਆਹ, ਸ਼ਹਿਨਾਈਆਂ ਤੋਂ ਪਹਿਲਾਂ ਹੀ ਪੈ ਗਏ ਕੀਰਨੇ, ਸਭ ਕੁਝ ਹੋਇਆ ਤਬਾਹ
Friday, Aug 29, 2025 - 11:51 AM (IST)

ਗੋਰਾਇਆ (ਮੁਨੀਸ਼, ਹੇਮੰਤ)- ਪਰਿਵਾਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਕੁਝ ਮਹੀਨੇ ਬਾਅਦ ਹੀ ਨੌਜਵਾਨ ਦਾ ਵਿਆਹ ਸੀ ਪਰ ਦੇਰ ਰਾਤ ਵਾਪਰੇ ਹਾਦਸੇ ਵਿਚ ਗੋਰਾਇਆ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਦੋ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ, ਉੱਥੇ ਹੀ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਗੋਰਾਇਆ ਦੇ ਵਾਰਡ ਨੰਬਰ 06 ਨਿਊ ਮਾਰਕੀਟ ਦੇ ਰਹਿਣ ਵਾਲੇ ਨੌਜਵਾਨ ਪੁਨੀਤ ਕੋਚਰ ਦੀ ਬੁੱਧਵਾਰ ਦੇਰ ਰਾਤ ਗੁਰਾਇਆ ਦੇ ਨੈਸ਼ਨਲ ਹਾਈਵੇਅ ’ਤੇ ਰੇਲਵੇ ਸਟੇਸ਼ਨ ਤੋਂ ਪਿੱਛੇ ਇਕ ਹਾਦਸੇ ਵਿਚ ਮੌਤ ਹੋ ਗਈ।
ਪੁਨੀਤ ਕੋਚਰ ਦੋ ਭਰਾ ਤੋਂ ਛੋਟਾ ਸੀ, ਜਿਸ ਦਾ 7 ਨਵੰਬਰ ਨੂੰ ਵਿਆਹ ਸੀ ਅਤੇ ਉਹ ਜਲੰਧਰ ਦੇ ਇਮੀਗਰੇਸ਼ਨ ਆਫਿਸ ਵਿਚ ਨੌਕਰੀ ਕਰਦਾ ਸੀ, ਰਾਤ 9 ਵਜੇ ਦੇ ਕਰੀਬ ਆਪਣੇ ਘਰ ਤੋਂ ਬਾਈਕ ਰੇਲਵੇ ਸਟੇਸ਼ਨ ਤੋਂ ਥੋੜਾ ਪਿੱਛੇ ਹਾਈਵੇਅ ’ਤੇ ਗਿਆ ਸੀ ਕਿ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ ਅਤੇ ਪੁਨੀਤ ਸੜਕ ’ਤੇ ਡਿੱਗ ਗਿਆ।
ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ, ਕਈ ਪਿੰਡਾਂ 'ਚ ਹੜ੍ਹ
ਇਸ ਦੀ ਸੂਚਨਾ ਇਕ ਰਾਹਗੀਰ ਵੱਲੋਂ ਪੁਨੀਤ ਦੇ ਫੋਨ ਤੋਂ ਹੀ ਉਸ ਦੇ ਹੋਣ ਵਾਲੇ ਸੁਹਰੇ ਪਰਿਵਾਰ ਨੂੰ ਦਿੱਤੀ, ਜਿਨ੍ਹਾਂ ਨੇ ਪੁਨੀਤ ਦੇ ਵੱਡੇ ਭਰਾ ਗਗਨ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਗਗਨ ਅਤੇ ਹੋਰ ਪਤਵੰਤਿਆਂ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਪਿਆ ਸੀ ਅਤੇ ਪੁਨੀਤ ਉਥੇ ਡਿਗਿਆ ਪਿਆ ਸੀ, ਜਿਸ ਨੂੰ ਐਂਬੂਲੈਂਸ ਰਾਹੀਂ ਫਗਵਾੜਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ! ਮੌਸਮ ਦੀ ਆ ਗਈ ਤਾਜ਼ਾ ਅਪਡੇਟ, ਜਾਣੋ ਅਗਲੇ ਦਿਨਾਂ ਦਾ ਹਾਲ
ਹਾਦਸਾ ਕਿਸ ਤਰ੍ਹਾਂ ਵਾਪਰਿਆ ਇਹ ਇਕ ਰਹੱਸ ਬਣਿਆ ਹੋਇਆ ਹੈ, ਉਧਰ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਸੁਰਿੰਦਰ ਮੋਹਨ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਸੀ। ਪੁਨੀਤ ਦਾ ਅੰਤਿਮ ਸੰਸਕਾਰ ਗੁਰਾਇਆ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਾ ਜੀ ਮਦਦ ਨਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਵਾਰਡ ਦੇ ਸਾਬਕਾ ਕੌਂਸਲਰ ਸੁਰਿੰਦਰ ਕਾਲੀਆ, ਵਾਰਡ ਕੌਂਸਲਰ ਪ੍ਰੋਫੈਸਰ ਰਿਸ਼ੂ , ਗੋਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬਾਵਾ, ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੋਸਾਇਟੀ ਗੀਤਾ ਭਵਨ ਦੇ ਪ੍ਰਧਾਨ ਅਜੈ ਮਾਟਾ, ਖਜ਼ਾਨਚੀ ਮਹਿੰਦਰ ਪਾਲ ਗੁਗਨਾਨੀ, ਵੱਖ-ਵੱਖ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਅਤੇ ਸ਼ਹਿਰ ਵਾਸੀਆਂ ਨੇ ਇਸ ਬੇਵਕਤੀ ਮੌਤ ’ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e