ਭਾਰੀ ਵਾਹਨਾਂ ਦੀ ਐਂਟਰੀ ਬੈਨ! ਜਾਰੀ ਹੋਈਆਂ ਹਦਾਇਤਾਂ
Saturday, Aug 30, 2025 - 01:08 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਲਵੇ ਨੂੰ ਦੋਆਬੇ ਨਾਲ ਜੋੜਨ ਵਾਲੇ ਸਤਲੁਜ ਦਰਿਆ ’ਤੇ ਬਣੇ ਪੁਲ ਸਬੰਧੀ ਪਿਛਲੇ ਦਿਨੀਂ ਰੁੜਕੀ ਆਈ. ਟੀ. ਵਿੰਗ ਵਲੋਂ ਸੌਂਪੀ ਰਿਪੋਰਟ ’ਚ ਇਸ ਦੀਆਂ ਸਲੈਬਾਂ ਮੁਰੰਮਤ ਕਰਵਾਉਣ ਦਾ ਜ਼ਿਕਰ ਕੀਤਾ ਗਿਆ ਸੀ। ਹੁਣ ਇਸ ਪੁਲ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਦਾ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐੱਸ. ਬੀ. ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਨੂੰ ਪੜ੍ਹ ਕੇ ਵੀ ਵ੍ਹੀਕਲ ਚਾਲਕ ਗ਼ਲਤੀ ਕਰਦਾ ਹੈ ਤਾਂ ਉਸ ਖ਼ਿਲਾਫ਼ ਮੋਟਰ ਵ੍ਹੀਕਲ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਅਪਲਾਈ ਕਰਨ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਜਾਓ ਸਾਵਧਾਨ ਨਹੀਂ ਤਾਂ...
ਜਾਣਕਾਰੀ ਅਨੁਸਾਰ ਭਾਰੀ ਵਾਹਨ ਮਾਛੀਵਾੜਾ ਸਾਹਿਬ ਤੋਂ ਰਾਹੋਂ ਜਾਣ ਲਈ ਮੱਤੇਵਾੜਾ ਦਰਿਆ ਦੇ ਨਵੇਂ ਪੁਲ ਤੋਂ ਜਾ ਸਕਦੇ ਹਨ, ਜਦਕਿ ਮਾਛੀਵਾੜਾ ਤੋਂ ਰਾਹੋਂ ਜਾਣ ਲਈ ਸਿਰਫ਼ ਮੋਟਰਸਾਈਕਲ, ਆਟੋ ਰਿਕਸ਼ਾ, ਮਹਿੰਦਰਾ ਜੀਪ, ਕਾਰਾ, ਬੱਸਾਂ, ਪਰਮਿਟ ਵਾਲੀਆਂ ਗੱਡੀਆਂ, ਟਰੈਕਟਰ, ਟਰਾਲੀਆਂ ਆਦਿ ਨਿਰਵਿਘਨ ਲੰਘ ਸਕਦੀਆਂ ਹਨ।
ਇਸ ਤੋਂ ਇਲਾਵਾ ਰੇਤਾ, ਬਜਰੀ, ਲੋਡਿਡ ਟਰੱਕ, ਟਿੱਪਰ, ਟਰਾਲਾ ਭਰਿਆ ਹੋਇਆ ਬੰਦ ਵ੍ਹੀਕਲ, ਗੱਡੀਆਂ ਇਸ ਪੁਲ ਤੋਂ ਲੰਘਾਉਣ ’ਤੇ ਮਨਾਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8