ਬਿਆਸ ਦਰਿਆ ਕੋਲ ਪਹੁੰਚ ਮਹਿਲਾ ਸਾਬਕਾ ਪੰਚ ਨੇ ਪਹਿਲਾਂ ਕੀਤੀ ਅਰਦਾਸ, ਫਿਰ ਵੇਖਦੇ ਹੀ ਵੇਖਦੇ ਕਰ ''ਤਾ ਵੱਡਾ ਕਾਂਡ
Saturday, Aug 30, 2025 - 01:17 PM (IST)

ਭੁਲੱਥ (ਭੂਪੇਸ਼)- ਹਲਕਾ ਭੁਲੱਥ ਦੇ ਪਿੰਡ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਜਿਸ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਔਰਤ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਪਿੰਡ ਮਕਸੂਦਪੁਰ ਦੇ ਰੂਪ ਵਿਚ ਹੋਈ ਹੈ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਮੈਂ ਆਪਣੇ ਲੱਕ ਦੀ ਦਵਾਈ ਲੈਣ ਲਈ ਸੁਭਾਨਪੁਰ ਐੱਸ. ਜੀ. ਐੱਲ. ਹਸਪਤਾਲ ਵਿਖੇ ਗਿਆ ਸੀ, ਜਿੱਥੇ ਕਿ ਕੁਝ ਬੰਦਿਆਂ ਨੇ ਮੈਨੂੰ ਫੋਨ 'ਤੇ ਇਤਲਾਹ ਦਿੱਤੀ ਕਿ ਤੁਹਾਡੀ ਪਤਨੀ ਸੁਖਵਿੰਦਰ ਕੌਰ ਨੇ ਬਿਆਸ ਰਿਹਾ ਵਿੱਚ ਛਾਲ ਮਾਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਭਾਰੀ ਮੀਂਹ! ਘਰੋਂ ਨਿਕਲਣ ਤੋਂ ਪਹਿਲਾਂ ਰਹੋ ਸਾਵਧਾਨ, ਇਨ੍ਹਾਂ ਜ਼ਿਲ੍ਹਿਆਂ ਲਈ Alert
ਉਕਤ ਵਿਅਕਤੀ ਮਹਿਲਾ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਸੁਖਵਿੰਦਰ ਦੇ ਛਾਲ ਮਾਰਨ ਦਾ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਕਤ ਮਹਿਲਾਂ ਨੇ ਬਿਆਸ ਦਰਿਆ 'ਤੇ ਖੜ੍ਹੇ ਹੋ ਕੇ ਆਪਣੇ ਜੋੜਿਆਂ ਨੂੰ ਉਤਾਰਦੇ ਹੋਏ ਪਹਿਲਾਂ ਅਰਦਾਸ ਕੀਤੀ ਅਤੇ ਉਸ ਦੇ ਮਗਰੋਂ ਉਸ ਨੇ ਅਚਾਨਕ ਹੀ ਲੋਕਾਂ ਦੇ ਵੇਖਦੇ-ਵੇਖਦੇ ਬਿਆਸ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਵਗਦੇ ਪਾਣੀ ਦੇ ਵਿੱਚ ਰੁੜ ਗਈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Alert! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ 'ਚ ਪਾਣੀ, ਖੁੱਲ੍ਹੇ ਫਲੱਡ ਗੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e