ਕਾਲਿੰਗ ਫੀਚਰ ਨਾਲ ਲਾਂਚ ਹੋਈ ਇਹ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

07/18/2022 6:25:06 PM

ਗੈਜੇਟ ਡੈਸਕ– ਪੇਬਲ ਨੇ ਭਾਰਤ ’ਚ ਆਪਣੀ ਨਵੀਂ ਸਮਾਰਟਵਾਚ Pebble Spark ਨੂੰ ਲਾਂਚ ਕਰ ਦਿੱਤਾ ਹੈ। Pebble Spark ਦੇ ਨਾਲ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ Pebble Spark ਦੀ ਬੈਟਰੀ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Pebble Spark ਦੀ ਵਿਕਰੀ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਸ਼ੁਰੂ ਹੋ ਗਈ ਹੈ ਅਤੇ ਇਸਦੀ ਕੀਮਤ 1,999 ਰੁਪਏ ਰੱਖੀ ਗਈ ਹੈ। 

Pebble Spark ਨੂੰ ਕਾਲੇ, ਨੀਲੇ, ਚਾਰਕੋਲ ਅਤੇ ਡੀਪ ਵਾਈਨ ਰੰਗ ’ਚ ਖਰੀਦਿਆ ਜਾ ਸਕਦਾ ਹੈ। Pebble Spark ਚ 1.7 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈਹੈ ਜਿਸ ਦਾ ਰੈਜ਼ੋਲਿਊਸ਼ਨ 240x280 ਪਿਕਸਲ ਹੈ। Pebble Spark ’ਚ ਫਾਇੰਡ ਫੋਨ ਅਤੇ ਵੌਇਸ ਅਸਿਸਟੈਂਟ ਫੀਚਰ ਵੀ ਹੈ। 

ਕੰਪਨੀ ਦੇ ਦਾਅਵੇ ਮੁਤਾਬਕ, Pebble Spark ਦਾ ਭਾਰ 45 ਗ੍ਰਾਮ ਹੈ। Pebble Spark ’ਚ ਕਾਲਿੰਗ ਲਈ ਇਨਬਿਲਟ ਮਾਈਕ੍ਰੋਫੋਨ ਵੀ ਅਤੇ ਸਪੀਕਰ ਵੀ ਹਨ। ਪੇਬਲ ਦੀ ਇਸ ਵਾਚ ’ਚ ਕਈ ਸਪੋਰਟਸ ਮੋਡ ਮਿਲਣਗੇ ਜਿਨ੍ਹਾਂ ’ਚ ਸਾਈਕਲਿੰਗ, ਰਨਿੰਗ, ਟੈਨਿਸ ਆਦਿ ਸ਼ਾਮਲ ਹਨ। Pebble Spark ’ਚ 180mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸਦਾ ਸਟੈਂਡਬਾਈ 15 ਦਿਨਾਂ ਦਾ ਹੈ। 


Rakesh

Content Editor

Related News