Paytm ਦੇ ਰਿਹਾ ਹੈ ਸ਼ਿਓਮੀ ਰੈੱਡਮੀ ਨੋਟ 4 ਅਤੇ Mi ਮੈਕਸ 2 ''ਤੇ ਕੈਸ਼ਬੈਕ, ਅਮੇਜ਼ਨ ਨੇ ਪੇਸ਼ ਕੀਤਾ Exchange ਆਫਰ

Wednesday, Aug 30, 2017 - 11:49 PM (IST)

Paytm ਦੇ ਰਿਹਾ ਹੈ ਸ਼ਿਓਮੀ ਰੈੱਡਮੀ ਨੋਟ 4 ਅਤੇ  Mi ਮੈਕਸ 2 ''ਤੇ ਕੈਸ਼ਬੈਕ, ਅਮੇਜ਼ਨ ਨੇ ਪੇਸ਼ ਕੀਤਾ Exchange ਆਫਰ

ਜਲੰਧਰ—Paytm ਸ਼ਿਓਮੀ ਨੋਟ 4 ਅਤੇ ਮੀ ਮੈਕਸ 2 ਸਮਰਾਟਫੋਨ ਨੂੰ ਮੀ ਸਟੋਰ ਐਪ ਜਾਂ Mi.com ਤੋਂ ਖਰਦੀਣ 'ਤੇ 300 ਰੁਪਏ ਤਕ ਦਾ ਕੈਸ਼ਬੈਕ ਮਿਲ ਰਿਹਾ ਹੈ। ਸ਼ਿਓਮੀ ਨੇ ਹਾਲ ਹੀ 'ਚ ਆਪਣੇ Exclusive ਮੀ ਹੋਮ ਸਟੋਰ ਨਾਲ ਆਫਲਾਈਨ ਬਾਜ਼ਾਰ 'ਚ ਕਦਮ ਰੱਖਿਆ ਹੈ। ਆਫਲਾਈਨ ਬਾਜ਼ਾਰ ਤੋਂ ਕੰਪਨੀ ਆਪਣੇ ਲੋਕ ਪ੍ਰਸਿੱਧ ਸਮਾਰਟਫੋਨ ਸ਼ਿਓਮੀ ਰੈੱਡਮੀ ਨੋਟ 4, ਰੈੱਡਮੀ 4ਏ, ਰੈੱਡਮੀ ਨੋਟ 4 ਨੂੰ ਵੇਚ ਰਹੀ ਹੈ। ਇਹ ਸਮਾਰਟਫੋਨ ਈ-ਕਾਮਰਸ ਪਲੇਟਫਾਰਮ 'ਤੇ ਹੋਣ ਵਾਲੀ ਸੇਲ 'ਚ ਵੀ ਉਪਲੱਬਧ ਕਰਵਾਏ ਜਾ ਰਹੇ ਹਨ।
ਕਿਵੇਂ ਮਿਲੇਗਾ ਕੈਸ਼ਬੈਕ ?
ਸ਼ਿਓਮੀ ਦੀ ਈ-ਕਾਮਰਸ ਪਲੇਟਫਾਰਮ Mi.com ਅਤੇ Mi ਸਟੋਰ 'ਤੇ ਆਪ ਤੋਂ ਸਮਾਰਟਫੋਨ ਖਰਦੀਣ ਅਤੇ Paytm ਵਾਲਟ ਤੋਂ ਭੁਗਤਾਨ ਕਰਨ 'ਤੇ 3,00 ਰਪੁਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਹ ਕੈਸ਼ਬੈਕ Minimum 6,000 ਰੁਪਏ ਜਾਂ ਇਸ ਤੋਂ ਜ਼ਿਆਦਾ ਟ੍ਰਾਂਸੈਕਸ਼ਨ 'ਤੇ ਹੀ ਦਿੱਤਾ ਜਾ ਰਿਹਾ ਹੈ। ਇਸ ਕੈਸ਼ਬੈਕ ਦਾ ਲਾਭ ਯੂਜ਼ਰ ਇਕ ਵਾਰ ਹੀ ਲੈ ਸਕਦਾ ਹੈ।
ਅਮੇਜ਼ਨ ਦੇ ਰਿਹਾ ਹੈ ਵਨਪਲੱਸ 5 'ਤੇ ਐਕਸਚੇਂਜ ਆਫਰ
ਈ-ਕਾਮਰਸ ਵੈੱਬਸਾਈਟ ਅਮੇਜ਼ਨ ਵਨਪਲੱਸ 5 ਦੇ 6 ਜੀ. ਬੀ. ਰੈਮ ਅਤੇ 64 ਜੀ. ਬੀ. ਰੈਮ ਵਾਲੇ ਮਾਡਲ 'ਤੇ 16,290 ਰੁਪਏ ਤਕ ਦਾ ਐਕਸਚੇਂਜ ਆਫਰ ਦੇ ਰਿਹਾ ਹੈ। ਇਸ ਦੇ ਨਾਲ ਹੀ ਇਹ 1,569 ਰੁਪਏ ਦੀ ਨੋ ਕੋਸਟ EMI ਅਤੇ 12 ਮਹੀਨੇ ਦਾ ਐਕਸੀਡੈਂਟਲ ਡੈਮੇਜ Insurance ਵੀ ਉਪਲੱਬਧ ਕਰਵਾ ਰਿਹਾ ਹੈ। ਹੋਰ ਆਫਰਸ ਦੇ ਤੌਰ 'ਤੇ ਕਿੰਡਲ ਐਪ 'ਤੇ ਸਾਈਨ ਇਨ ਕਰਨ 'ਤੇ 5,000 ਰੁਪਏ ਅਤੇ ਪ੍ਰਾਈਮ ਵੀਡੀਓ ਐਪ 'ਤੇ ਸਟਰੀਮਿੰਗ ਕਰਨ 'ਤੇ 250 ਰੁਪਏ ਅਮੇਜ਼ਨ ਪੇਅ ਬੈਲੇਂਸ 'ਚ ਦਿੱਤਾ ਜਾ ਰਿਹਾ ਹੈ। 


Related News