eSIM ਸੁਪੋਰਟ ਨਾਲ Oppo Watch ਲਾਂਚ, ਜਾਣੋ ਕੀਮਤ ਤੇ ਫੀਚਰਜ਼

03/07/2020 1:14:08 PM

ਗੈਜੇਟ ਡੈਸਕ– ਟੈੱਕਕੰਪਨੀ ਓਪੋ ਦੀ ਪਹਿਲੀ ਸਮਾਰਟ ਵਾਚ ਆਖਿਰਕਾਰ ਲਾਂਚ ਹੋ ਗਈ ਹੈ। ਓਪੋ ਵਾਚ ਨਾਂ ਨਾਲ ਇਸਸਮਾਰਟ ਵਾਚ ਨੂੰ ਟੈਕਨਾਲੋਜੀ ਬ੍ਰਾਂਡ ਨੇ ਆਪਣੇ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਹੈ। ਇਸ ਵਾਚ ਨੂੰ ਕੰਪਨੀ ਨੇ ਚੀਨ ’ਚ ਆਪਣੀ ਫਲੈਗਸ਼ਿਪ Oppo Find X2 ਸੀਰੀਜ਼ ਦੇ ਆਨਲਾਈਨ-ਓਨਲੀ ਲਾਂਚ ਦੌਰਾਨ ਪੇਸ਼ ਕੀਤਾ ਹੈ। ਇਹ ਸਮਾਰਟ ਵਾਚ ਐਪਲ ਵਾਚ ਨੂੰ ਸਿੱਧੀ ਟੱਕਰ ਦੇ ਸਕਦੀ ਹੈ। ਓਪੋ ਦਾ ਕਹਿਣਾ ਹੈ ਕਿ ਇਸ ਸਮਾਰਟ ਵਾਚ ਨੂੰ ਵੱਖ-ਵੱਖ ਵਰਜ਼ਨ ’ਚ ਗਲੋਬਲ ਬਾਜ਼ਾਰ ’ਚ ਵੀ ਉਪਲੱਬਧ ਕਰਵਾਇਆ ਜਾਵੇਗਾ। 

PunjabKesari

ਓਪੋ ਵਾਚ ਦੀ ਸੇਲ ਚੀਨ ’ਚ 24 ਮਾਰਚ ਤੋਂ ਸ਼ੁਰੂ ਹੋਵੇਗੀ, ਜਿਥੇ ਇਸ ਦੀ ਕੀਮਤ 1,499 ਯੁਆਨ (ਕਰੀਬ 15,900 ਰੁਪਏ) ਰੱਖੀ ਗਈ ਹੈ। ਓਪੋ ਸਮਾਰਟਫੋਨ ਯੂਜ਼ਰਜ਼ ਆਸਾਨੀ ਨਾਲ ਆਪਣੇ ਫੋਨ ਦੇ ਨਾਲ ਇਸ ਨੂੰ ਕੁਨੈਕਟ ਕਰ ਸਕਣਗੇ ਅਤੇ ਆਪਣੀ ਐਕਟੀਵਿਟੀ ਅਤੇ ਹੈਲਥ ਨੂੰ ਟ੍ਰੈਕ ਕਰ ਸਕਣਗੇ। ਬਾਕੀ ਐਂਡਰਾਇਡ ਡਿਵਾਈਸ ਇਸਤੇਮਾਲ ਕਰਨ ਵਾਲਿਆਂ ਨੂੰ ਆਪਣੇ ਫੋਨ ’ਚ HayTap Health App ਇੰਸਟਾਲ ਕਰਨਾ ਹੋਵੇਗਾ, ਜੋ ਇਸ ਵਾਚ ਨੂੰ ਕੁਨੈਕਟ ਕਰ ਦੇਵੇਗਾ। ਕੰਪਨੀ ਦੀ ਮੰਨੀਏ ਤਾਂ ਵਾਚ ਨਾਲ ਸਿੰਗਲ ਚਾਰਜ ’ਤੇ 21 ਦਿਨਾਂ ਤਕ ਦਾ ਬੈਕਅਪ ਮਿਲ ਸਕਦਾ ਹੈ। 

PunjabKesari

ਮਿਲਣਗੇ ਸ਼ਾਨਦਾਰ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਓਪੋ ਵਾਚ ਦੇ 46mm ਵਰਜ਼ਨ ’ਚ 1.91 ਇੰਚ ਦੀ ਅਮੋਲੇਡ ਡਿਸਪਲੇਅ 72.96 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਦਿੱਤਾ ਗਿਆ ਹੈ। ਡਿਸਪਲੇਅ ਦਾ ਰੈਜ਼ੋਲਿਊਸ਼ਨ 402x476 ਅਤੇ ਪਿਕਸਲ ਡੈਂਸਿਟੀ 326ppi ਹੈ। ਓਪੋ ਵਾਚ ’ਚ 4.5mm ਐਲਮੀਨੀਅਮ ਫਰੇਮ ਅਤੇ 3ਡੀ ਕਰਵਡ ਗਲਾਸ ਦਿੱਤਾ ਗਿਆ ਹੈ। ਬੈਕ ਪੈਨਲ ’ਤੇ ਵੀ 3ਡੀ ਸੈਰੇਮਿਕ ਡਿਜ਼ਾਈਨ ਇਸ ਵਿਚ ਮਿਲੇਗਾ। ਗਾਹਕਾਂ ਨੂੰ ਵਾਚ ਦੇ ਨਾਲ ਦੋ ਬੈਂਡ ਆਪਸ਼ੰਸ ਇਟੈਲੀਅਨ ਕਾਫਸਕਿਨ ਅਤੇ ਫਿਊਓਰੋ ਰਬਰ ਕਈਕਲਰ ਆਪਸ਼ੰਸ ’ਚ ਦਿੱਤੇ ਗਏ ਹਨ। 

PunjabKesari

ਈ-ਸਿਮ ਦਾ ਸੁਪੋਰਟ
ਓਪੋ ਵਾਚ ਨੂੰ ਈ-ਸਿਮ ਦਾ ਸੁਪੋਰਟ ਵੀ ਦਿੱਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਦੇ ਸਮਾਰਟਫੋਨ ਤੋਂ ਇਲਾਵਾ ਵਾਚ ’ਚ ਵੀ ਇਕ ਸਿਮ ਜਾਂ ਨੰਬਰ ਦੀ ਸੁਪੋਰਟ ਮਿਲੇਗੀ। ਓਪੋ ਨੇ ਇਸ ਵਾਚ ’ਚ ਹੈਲਥ ਅਤੇ ਫਿਟਨੈੱਸ ਟ੍ਰੈਕਿੰਗ ਫੀਚਰਜ਼ ਵੀ ਦਿੱਤੇ ਹਨ। ਇਸ ਵਿਚ 5 ਐਕਸਰਸਾਈਜ਼ ਸੈਂਸ਼ਰ ਦਿੱਤੇ ਗਏ ਹਨ ਜੋ ਐਕਸਰਸਾਈਜ਼ ਦੀ ਵੱਡੀ ਰੇਂਜ ਨੂੰ ਪਛਾਣ ਸਕਦੇ ਹਨ। ਨਾਲ ਹੀ ਇਹ 50 ਮੀਟਰ ਤਕ ਵਾਟਰ ਰੈਸਿਸਟੈਂਟ ਵੀ ਹੈ। ਬਾਕੀ ਫੀਚਰਜ਼ ਦੀ ਗੱਲ ਕਰੀਏ ਤਾਂ ਸਲੀਪ ਕੁਆਲਿਟੀ ਅਤੇ ਹਾਰਟ ਰੇਟ ਮਾਨੀਟਰਿੰਗ ਵੀ ਇਸ ਵਿਚ ਸ਼ਾਮਲ ਹੈ। ਡਿਜ਼ਾਈਨ ਦੇ ਮਾਮਲੇ ’ਚ ਇਹ ਐਪਲ ਵਾਚ ਵਰਗੀ ਹੀ ਲਗਦੀ ਹੈ ਅਤੇ ਬਾਜ਼ਾਰ ’ਚ ਬਜਟ ਕੀਮਤ ਦੇ ਨਾਲ ਉਸ ਨੂੰ ਟੱਕਰ ਵੀ ਦੇਵੇਗੀ। 


Related News