OPPO R17 Pro ਸਮਾਰਟਫੋਨ ''ਚ ToF 3D ਸੈਂਸਿੰਗ ਟੈਕਨਾਲੋਜੀ ਨਾਲ ਹੋਵੇਗਾ ਟ੍ਰਿਪਲ ਕੈਮਰਾ

08/17/2018 5:10:33 PM

ਜਲੰਧਰ— ਓਪੋ ਦੇ ਆਉਣ ਵਾਲੇ ਸਮਾਰਟਫੋਨ OPPO R17 Pro ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਹਨ। ਇਸ ਫੋਨ ਦੇ ਫੀਚਰਸ ਤੋਂ ਲੈ ਕੇ ਟ੍ਰਿਪਲ ਕੈਮਰੇ ਤਕ ਲਗਾਤਾਰ ਗੱਲ ਹੋ ਰਹੀ ਹੈ। ਓਪੋ ਆਰ 17 ਪ੍ਰੋ ਤੋਂ ਇਲਾਵਾ ਆਰ 17 ਸਮਾਰਟਫੋਨ ਵੀ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਦੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੇ ਫੀਚਰਸ 'ਚ ਬਹੁਤ ਜ਼ਿਆਦਾ ਫਰਕ ਨਹੀਂ ਹੋਵੇਗਾ।

ਆਰ 17 ਪ੍ਰੋ ਫੋਨ ਲਈ ਕਿਹਾ ਗਿਆ ਹੈ ਕਿ ਇਹ ਐਡਵਾਂਸ ਕੈਮਰਾ ਫੀਚਰਸ ਦੇ ਨਾਲ ਆਏਗਾ। ਇਹ ਫੋਨ ਟ੍ਰਿਪਲ ਰੀਅਰ ਕੈਮਰੇ ਨਾਲ ਆਏਗਾ ਅਤੇ ਇਸ ਦੀ ਇਕ ਤਸਵੀਰ ਵੀ ਲੀਕ ਹੋਈ ਹੈ। ਤਸਵੀਰ 'ਚ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਦਿਖਾਈ ਗਿਆ ਹੈ। ਲੀਕ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਕੈਮਰਿਆਂ 'ਚੋਂ ਇਕ ਕੈਮਰਾ ToF 3D ਸੈਂਸਿੰਗ ਟੈਕਨਾਲੋਜੀ ਸਪੋਰਟ ਕਰੇਗਾ। ਇਸ ਤੋਂ ਪਹਿਲਾਂ ਇਸ ਫੋਨ ਦਾ ਟੀਜ਼ਰ ਰਿਲੀਜ਼ ਹੋਇਆ ਸੀ।

ਕੰਪਨੀ ਨੇ OPPO R17 Pro ਦਾ ਅਧਿਕਾਰਤ ਵੀਡੀਓ ਟੀਜ਼ਰ ਰਿਲੀਜ਼ ਕੀਤਾ ਹੈ। ਟੀਜ਼ਰ 'ਚ ਇਸ ਫੋਨ ਦੇ ਬੈਕ 'ਚ ਵਨਪਲੱਸ 6 ਦੀ ਤਰ੍ਹਾਂ ਗਲਾਸ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਟੀਜ਼ਰ 'ਚ ਇਹ ਸਾਫ ਹੋ ਗਿਆ ਹੈ ਕਿ ਇਹ ਫੋਨ ਟ੍ਰਿਪਲ ਕੈਮਰਾ ਸੈੱਟਅਪ ਨਾਲ ਆਏਗਾ। ਦੱਸ ਦੇਈਏ ਕਿ Oppo R੧੭ Pro ਹੁਵਾਵੇ ਦੇ P੨੦ Pro ਦੀ ਤਰ੍ਹਾਂ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਓਪੋ ਆਪਣਾ Oppo R17 ਫੋਨ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ।


Related News