VOOC ਫਲੈਸ਼ ਚਾਰਜ ਸਪੋਰਟ ਨਾਲ Oppo R15 pro ਭਾਰਤ 'ਚ ਲਾਂਚ

01/09/2019 4:21:07 PM

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ ਓਪੋ ਨੇ ਅੱਜ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਓਪੋ ਆਰ 15 ਪ੍ਰੋ (Oppo R15 Pro) ਨੂੰ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ 'ਚ ਓਪੋ ਆਰ 15 ਪ੍ਰੋ ਨੂੰ 25,990 ਰੁਪਏ 'ਚ ਉਤਾਰਿਆ ਗਿਆ ਹੈ। ਇਸ ਮੁਲ 'ਚ 6 ਜੀ. ਬੀ ਰੈਮ/128 ਜੀ. ਬੀ ਸਟੋਰੇਜ ਵੇਰੀਐਂਟ ਮਿਲੇਗਾ। Oppo R15 Pro ਐਕਸਕਲੂਜ਼ਿਵ ਤੌਰ 'ਤੇ ਪਰਪਲ ਤੇ ਰੂਬੀ ਰੈੱਡ ਕਲਰ ਵੇਰੀਐਂਟ 'ਚ ਈ-ਕਾਮਰਸ ਵੈੱਬਸਾਈਟ 1ma੍ਰon.in 'ਤੇ ਵਿਕਰੀ ਲਈ ਉਪਲੱਬਧ ਹੈ। ਅਮੇਜ਼ਨ 'ਤੇ ਪੁਰਾਨਾ ਫੋਨ ਐਕਸਚੇਂਜ ਕਰਨ 'ਤੇ 8,938 ਰੁਪਏ ਤੱਕ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਓਪੋ ਆਰ17 ਪ੍ਰੋ ਐੱਨ. ਐੱਫ. ਸੀ. ਵਾਇਰਲੈੱਸ ਪੇਮੈਂਟ ਸਪੋਰਟ ਦੇ ਨਾਲ ਆਉਂਦਾ ਹੈ।

ਡਿਊਲ-ਸਿਮ (ਨੈਨੋ) ਵਾਲਾ ਓਪੋ ਆਰ15 ਪ੍ਰੋ ਕਲਰ ਓ. ਐੱਸ 5.0 'ਤੇ ਅਧਾਰਿਤ ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ। ਇਸ 'ਚ 6.28 ਇੰਚ ਫੁੱਲ ਐੱਚਡੀ+ (1080x2280 ਪਿਕਸਲ) ਆਨ-ਸੇਲ ਓਲੇਡ ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ਿਓ 19:9 ਹੈ। ਸਪੀਡ ਤੇ ਮਲਟੀਟਾਸਕਿੰਗ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦੇ ਨਾਲ ਐਡਰੇਨੋ 512 ਜੀ. ਪੀ. ਯੂ. ਤੇ 6 ਜੀ. ਬੀ ਰੈਮ ਹੈ। ਓਪੋ ਆਰ 15 ਪ੍ਰੋ 'ਚ ਬਿਹਤਰ ਗੇਮਿੰਗ ਅਨੁਭਵ ਲਈ ਗੇਮ ਐਕਸੀਲੇਰੇਸ਼ਨ ਮੋਡ ਪ੍ਰੀ-ਲੋਡੇਡ ਹੈ।PunjabKesari ਹੁਣ ਗੱਲ ਕੈਮਰਾ ਸੈੱਟਅਪ ਕੀਤੀ। ਆਰ15 ਪ੍ਰੋ 'ਚ ਫੋਟੋਗਰਾਫੀ ਲਈ 20 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਜਿਸ ਦਾ ਅਰਪਚਰ ਐਫ/1.7 ਤੇ ਸਕੈਂਡਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਗਿਆ ਹੈ, ਜਿਸ ਦਾ ਅਰਪਚਰ ਐਫ/1.7 ਹੈ। ਓਪੋ ਆਰ15 ਪ੍ਰੋ 'ਚ ਆਰਟਿਸਟਿਕ ਪੋਟ੍ਰੇਟ ਮੋਡ ਤੇ ਏ. ਆਈ ਸੀਨ ਰਿਕੋਗਨਿਸ਼ਨ ਨਾਲ0 ਹੋਰ ਫੀਚਰਸ ਮਿਲਣਗੇ। ਕੈਮਰਾ ਐਪ 'ਚ ਏ. ਆਈ ਬਿਊਟੀ ਟੈਕਨਾਲੋਜੀ 2.0 ਫੀਚਰ ਵੀ ਮੌਜੂਦ ਹੈ।

ਫੋਟੋ ਵੀਡੀਓ ਤੇ ਹੋਰ ਚੀਜਾਂ ਨੂੰ ਸੇਵ ਕਰਨ ਲਈ 128 ਜੀ. ਬੀ. ਦੀ ਸਟੋਰੇਜ ਹੈ। ਕੁਨੈੱਕਟੀਵਿਟੀ 'ਚ 4 ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ ਵਰਜਨ 5.0, ਜੀ. ਪੀ. ਐੱਸ / ਏ - ਜੀ. ਪੀ. ਐੱਸ ਤੇ 3.5 ਮਿਲੀਮੀਟਰ ਹੈੱਡਫੋਨ ਜੈੱਕ ਸ਼ਾਮਲ ਹੈ। ਫੋਨ 'ਚ 3,430 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਵੂਕ ਫਲੈਸ਼ ਚਾਰਜ ਸਪੋਰਟ ਦੇ ਨਾਲ ਆਉਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ 5 ਮਿੰਟ ਚਾਰਜ ਕਰਨ 'ਤੇ ਇਹ 2 ਘੰਟੇ ਦਾ ਟਾਕਟਾਈਮ ਦਿੰਦਾ ਹੈ।


Related News