ਗਿਰੀਰਾਜ ਸਿੰਘ ਨੇ ਕੱਪੜਾ ਮੰਤਰੀ ਦਾ ਚਾਰਜ ਸੰਭਾਲਿਆ

06/11/2024 4:30:20 PM

ਨਵੀਂ ਦਿੱਲੀ (ਭਾਸ਼ਾ)- ਬਿਹਾਰ ਦੇ ਸੀਨੀਅਰ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਮੰਗਲਵਾਰ ਨੂੰ ਨਵੀਂ ਨਰਿੰਦਰ ਮੋਦੀ ਸਰਕਾਰ 'ਚ ਕੇਂਦਰੀ ਕੱਪੜਾ ਮੰਤਰੀ ਵਜੋਂ ਚਾਰਜ ਸੰਭਾਲ ਲਿਆ ਹੈ। ਬੇਗੂਸਰਾਏ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਸਿੰਘ ਨੇ ਕੇਂਦਰੀ ਮੰਤਰੀ ਪੀਊਸ਼ ਗੋਇਲ ਦੀ ਜਗ੍ਹਾ ਲਈ ਹੈ। ਕੱਪੜਾ ਮੰਤਰੀ ਵਜੋਂ ਸਿੰਘ ਇਸ ਖੇਤਰ ਤੋਂ ਨਿਰਯਾਤ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਕੱਪੜਾ ਨਿਰਯਾਤ ਵਿੱਤ ਸਾਲ 2022-23 'ਚ 35.5 ਅਰਬ ਡਾਲਰ ਸੀ ਅਤੇ ਇਹ 2023-24 'ਚ 3.24 ਫੀਸਦੀ ਘੱਟ ਕੇ 34.4 ਅਰਬ ਡਾਲਰ ਰਹਿ ਗਿਆ।

ਵਿੱਤ ਸਾਲ 2021-22 'ਚ ਕੱਪੜਾ ਨਿਰਯਾਤ 41 ਅਰਬ ਡਾਲਰ ਤੋਂ ਵੱਧ ਸੀ। ਮੰਤਰੀ ਨੇ ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,''ਦੇਸ਼ ਦੇ ਕੱਪੜਾ ਖੇਤਰ 'ਚ ਰੁਜ਼ਗਾਰ ਪੈਦਾ ਕਰਨ ਦੀ ਸਭ ਤੋਂ ਵੱਧ ਸਮਰੱਥਾ ਹੈ। ਗਲੋਬਲ ਨਿਰਯਾਤ 'ਚ ਵੀ ਇਸ ਦੀ ਚੰਗੀ ਹਿੱਸੇਦਾਰੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ 'ਚ ਦੇਸ਼ ਦੀਆਂ ਉਮੀਦਾਂ ਅਨੁਸਾਰ ਕੋਸ਼ਿਸ਼ ਕਰਾਂਗਾ, ਕਿਉਂਕਿ ਇਹ ਖੇਤਰ ਕਿਸਾਨਾਂ ਨਾਲ ਵੀ ਜੁੜਿਆ ਹੋਇਆ ਹੈ।'' ਸਿੰਘ ਪਿਛਲੀ ਸਰਕਾਰ 'ਚ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ ਮੰਤਰੀ ਸਨ। ਬਾਅਦ 'ਚ ਉਨ੍ਹਾਂ ਨੂੰ ਗ੍ਰਾਮੀਣ ਵਿਕਾਸ ਮੰਤਰਾਲਾ 'ਚ ਭੇਜਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News