Oppo F11 Pro ਨਵੇਂ ਅਵਤਾਰ ’ਚ ਲਾਂਚ, ਜਾਣੋ ਕੀਮਤ

07/16/2019 4:27:20 PM

ਗੈਜੇਟ ਡੈਸਕ– Oppo F11 Pro ਨੂੰ ਭਾਰਤੀ ਬਾਜ਼ਾਰ ’ਚ ਮਾਰਚ ’ਚ ਪੇਸ਼ ਕੀਤਾ ਗਿਆ ਸੀ। 48 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਵਾਲੇ ਇਸ ਫੋਨ ’ਚ ਪਾਪ-ਅਪ ਸੈਲਫੀ ਕੈਮਰਾ ਵੀ ਹੈ। ਕੰਪਨੀ ਨੇ ਓਪੋ ਐੱਫ 11 ਪ੍ਰੋ ’ਚ ਫੁਲ ਸਕਰੀਨ ਫਰੰਟ ਪੈਨਲ ਅਤੇ ਗ੍ਰੇਡੀਐਂਟ ਫਿਨਿਸ਼ ਵਾਲਾ ਬੈਕ ਪੈਨਲ ਦਿੱਤਾ ਸੀ। ਜਦੋਂ ਇਸ ਹੈਂਡਸੈੱਟ ਨੂੰ ਲਾਂਚ ਕੀਤਾ ਗਿਆਸੀ ਉਦੋਂ ਇਹ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਆਇਆ ਸੀ। ਬਾਅਦ ’ਚ ਓਪੋ ਨੇ ਫੋਨ ਦਾ 128 ਜੀ.ਬੀ. ਸਟੋਰੇਜ ਵੇਰੀਐਂਟ ਬਾਜ਼ਾਰ ’ਚ ਉਤਾਰਿਆ ਸੀ। ਹੁਣ ਕੰਪਨੀ ਨੇ Oppo F11 Pro ਦਾ ਵਾਟਰਫਾਲ ਗ੍ਰੇਅ ਵੇਰੀਐਂਟ ਬਾਜ਼ਾਰ ’ਚ ਉਤਾਰਿਆ ਹੈ। ਇਹ ਆਰੋਰਾ ਗ੍ਰੀਨ ਅਤੇ ਥੰਡਰ ਬਲੈਕ ਰੰਗ ’ਚ ਆਉਂਦਾ ਹੈ। 

ਕੀਮਤ ਤੇ ਲਾਂਚ ਆਫਰਜ਼
Oppo F11 Pro ਦੇ ਵਾਟਰਫਾਲ ਗ੍ਰੇਅ ਵੇਰੀਐਂਟ ਦੀ ਕੀਮਤ 23,990 ਰੁਪਏ ਹੈ। ਇਹ ਸਿਰਫ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ’ਚ ਮਿਲੇਗਾ। ਇਹ ਕਲਰ ਵੇਰੀਐਂਟ ਅਮੇਜ਼ਨ ਪ੍ਰਾਈਮ ਡੇਅ ਸੇਲ ਦਾ ਹਿੱਸਾ ਹੈ। ਗਾਹਕਾਂ ਕੋਲ ਬਿਨਾਂ ਵਿਆਜ ਵਾਲੇ ਈ.ਐੱਮ.ਆਈ. ਦਾ ਆਪਸ਼ਨ ਹੈ। ਐੱਚ.ਡੀ.ਐੱਫ.ਸੀ. ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਇਸਤੇਮਾਲ ਕਰਨ ’ਤੇ 10 ਫੀਸਦੀ ਵਾਧੂ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਅਮੇਜ਼ਨ ਵਲੋਂ ਪੁਰਾਣਾ ਫੋਨ ਐਕਸਚੇਂਜ ਕਰਨ ’ਤੇ ਵਾਧੂ 4,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

ਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ (1080x2340 ਪਿਕਸਲ) ਐੱਲ.ਸੀ.ਡੀ. ਡਿਸਪਲੇਅ ਹੈ। ਇਸ ਵਿਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 6 ਜੀ.ਬੀ. ਰੈਮ ਅਤੇ 64 ਜੀ.ਬੀ./128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਵੂਕ ਫਲੈਸ਼ ਚਾਰਜ 3.0 ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫਨ ’ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ। ਪਿਛਲੇ ਹਿੱਸੇ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ਆਊਟ ਆਫ ਬਾਕਸ ਐਂਡਰਾਇਡ 9.0 ਪਾਈ ’ਤੇ ਆਧਾਰਿਤ ਕਲਰ ਓ.ਐੱਸ. 6.0 ’ਤੇ ਚੱਲੇਗਾ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ ਇਕ ਕੈਮਰਾ 48 ਮੈਗਾਪਿਕਸਲ ਅਤੇ ਦੂਜਾ 5 ਮੈਗਾਪਿਕਸਲ ਦਾ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। Oppo F11 Pro ਦੇ ਕੁਨੈਕਟੀਵਿਟੀ ਫੀਚਰਜ਼ ’ਚ 4ਜੀ ਐੱਲ.ਟੀ.ਈ., ਵਾਈ-ਫਾਈ 5, ਬਲੂਟੁੱਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਸ਼ਾਮਲ ਹਨ। 


Related News