14 ਦਿਨ ਦੀ ਬੈਟਰੀ ਲਾਈਫ ਵਾਲੀ ਓਪੋ ਬੈਂਡ ਸੀਰੀਜ਼ ਲਾਂਚ, ਜਾਣੋ ਕੀਮਤ

06/06/2020 9:10:30 PM

ਗੈਜੇਟ ਡੈਸਕ—ਟੈੱਕ ਕੰਪਨੀ ਓਪੋ ਵੱਲੋਂ ਵੀਅਰੇਬਲ ਮਾਰਕੀਟ 'ਚ ਨਵਾਂ ਡਿਵਾਈਸ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਚੀਨ 'ਚ ਓਪੋ ਬੈਂਡ ਲਾਂਚ ਕਰ ਦਿੱਤਾ ਹੈ ਅਤੇ ਇਸ ਬੈਂਡ ਨੂੰ ਤਿੰਨ ਮਾਡਲ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਵੱਲੋਂ ਸਟੈਂਡਰਡ ਓਪੋ ਬੈਂਡ, ਓਪੋ ਬੈਂਡ ਫੈਸ਼ਨ ਐਡਿਸ਼ਨ ਅਤੇ ਓਪੋ ਅਤੇ ਓਪੋ ਬੈਂਡ ਈ.ਵੀ.ਏ. ਐਡਿਸ਼ਨ ਲਾਂਚ ਕੀਤੇ ਗਏ ਹਨ। ਓਪੋ ਬੈਂਡ ਫੈਸ਼ਨ ਐਡਿਸ਼ਨ 'ਚ ਸਟੇਨਲੈਸ ਸਟੀਲ ਬਾਡੀ ਟੀ.ਪੀ.ਯੂ. ਅਤੇ ਅਲਾਏ ਬੈਂਡ ਨਾਲ ਦਿੱਤੀ ਗਈ ਹੈ। ਸਟੈਂਡਰਡ ਓਪੋ ਬੈਂਡ 'ਚ ਇਸ ਦੀ ਜਗ੍ਹਾ ਪਲਾਸਟਿਕ ਕੇਸਿੰਗ ਦਿੱਤੀ ਗਈ ਹੈ। ਫੈਸ਼ਨ ਐਡਿਸ਼ਨ 'ਚ ਐੱਨ.ਐੱਫ.ਸੀ. ਦਾ ਸਪੋਰਟ ਵੀ ਦਿੱਤਾ ਗਿਆ ਹੈ।

ਓਪੋ ਬੈਂਡ ਦੀ ਕੀਮਤ 199 ਯੁਆਨ (ਕਰੀਬ 2,100 ਰੁਪਏ) ਰੱਖੀ ਗਈ ਹੈ। ਇਸ 'ਚ ਬਲੈਕ ਅਤੇ ਪਿੰਕ ਕਲਰ ਆਪਸ਼ੰਸ ਦਿੱਤੇ ਜਾ ਰਹੇ ਹਨ। ਓਪੋ ਬੈਂਕ ਫੈਸ਼ਨ ਐਡਿਸ਼ਨ ਦੀ ਕੀਮਤ 249 ਯੁਆਨ (ਕਰੀਬ 2,600 ਰੁਪਏ) ਰੱਖੀ ਗਈ ਹੈ ਅਤੇ ਇਸ ਨੂੰ ਬਲੈਕ ਜਾਂ ਗੋਲਡ ਆਪਸ਼ੰਸ 'ਚ ਖਰੀਦਿਆ ਜਾ ਸਕੇਗਾ। ਉੱਥੇ, ਓਪੋ ਬੈਂਡ ਈ.ਵੀ.ਏ. ਐਡਿਸ਼ਨ ਦੀ ਕੀਮਤ 299 ਯੁਆਨ (ਕਰੀਬ 3,100 ਰੁਪਏ) ਰੱਖੀ ਗਈ ਹੈ। ਸਟੈਂਡਰਡ ਬੈਂਡ ਦੀ ਸੇਲ ਸ਼ੁਰੂ ਹੋ ਚੁੱਕੀ ਹੈ ਅਤੇ ਬਾਕੀ ਦੋਵਾਂ ਮਾਡਲ ਦੇ ਪ੍ਰੀ-ਆਰਡਰ ਲਏ ਜਾ ਰਹੇ ਹਨ।

ਸਪੈਸੀਫਿਕੇਸ਼ਨਸ
ਨਵੇਂ ਓਪੋ ਬੈਂਡ 'ਚ 1.1 ਇੰਚ ਏਮੋਲੇਡ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 100 ਫੀਸਦੀ ਪੀ3 ਵਾਈਡ ਕਲਰ ਗਾਮੇਟ ਅਤੇ 2.5ਡੀ ਕਵਰਡ ਸਕਰੈਚ ਰੈਜਿਸਟੈਂਟ ਸਰਫੇਸ ਦਿੱਤਾ ਗਿਆ ਹੈ। ਕੰਪਨੀ ਵੱਲੋਂ ਇਸ ਬੈਂਡ 'ਚ 12 ਸਪੋਰਟਡ ਮੋਡਸ ਦਿੱਤੇ ਗਏ ਹਨ, ਜਿਸ 'ਚ ਆਊਟਡੋਰ ਰਨ, ਆਊਟਡੋਰ ਸਾਈਕਲਿੰਗ, ਆਊਟਡੋਰ ਵਾਕਿੰਗ, ਇਨਡੋਰ ਸਾਈਕਲਿੰਗ, ਇਨਡੋਰ ਰਨਿੰਗ, ਫੈਟ ਲਾਸ ਰਨਿੰਗ, ਫ੍ਰੀ ਟ੍ਰੇਨਿੰਗ, ਬੈਡਮਿੰਟਨ, ਸਵਿਮੰਗ, ਰੋਇੰਗ ਮਸ਼ੀਨ ਐਲੀਪਟੀਕਲ ਮਸ਼ੀਨ ਅਤੇ ਵੇਟ ਟ੍ਰੇਨਿੰਗ ਸ਼ਾਮਲ ਹੈ। ਫੁੱਲ ਚਾਰਜ ਹੋਣ 'ਚ ਓਪੋ ਦੇ ਇਸ ਵੀਅਰੇਬਲ ਨੂੰ ਕਰੀਬ 1.5 ਘੰਟੇ ਦਾ ਸਮਾਂ ਲੱਗਦਾ ਹੈ।

ਓਪੋ ਦਾ ਕਹਿਣਾ ਹੈ ਕਿ ਫੁਲ ਚਾਰਜ ਹੋਣ 'ਤੇ ਬੈਂਡ ਦੀ ਬੈਟਰੀ 14 ਦਿਨ ਦਾ ਬੈਕਅਪ ਦੇ ਸਕਦੀ ਹੈ। ਇਸ ਤੋਂ ਇਲਾਵਾ ਬੈਂਡ 'ਚ ਬਲੂਟੁੱਥ ਵੀ5 ਦਾ ਸਪੋਰਟ ਦਿੱਤਾ ਗਿਆ ਹੈ ਅਤੇ ਇਸ ਨੂੰ ਐਂਡ੍ਰਾਇਡ ਤੋਂ ਇਲਾਵਾ ਆਈ.ਓ.ਐੱਸ. ਡਿਵਾਈਸੇਜ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਓਪੋ ਬੈਂਡ ਸੀਰੀਜ਼ ਨਾਲ 5ਏ.ਟੀ.ਐੱਮ. ਵਾਰ ਰੈਜਿਸਟੈਂਸ ਵੀ ਦਿੱਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਇਹ 50 ਮੀਟਰ ਦੀ ਡੂੰਘਾਈ ਤਕ ਪਾਣੀ 'ਚ ਰਹਿ ਸਕਦਾ ਹੈ। ਵੀਅਰੇਬਲ 'ਚ ਕੰਪਨੀ ਨੇ SpO2 ਸੈਂਸਰ ਵੀ ਦਿੱਤਾ ਹੈ, ਜੋ ਬਲੱਡ ਆਕਸੀਜਨ ਲੇਵਲ ਮਾਨੀਟਰ ਕਰਦਾ ਹੈ। ਨਾਲ ਹੀ ਹਾਰਟ ਰੇਟ ਸੈਂਸਰ ਵੀ  ਦਿੱਤਾ ਗਿਆ ਹੈ।


Karan Kumar

Content Editor

Related News