108MP ਕੈਮਰਾ ਤੇ 12GB ਰੈਮ ਨਾਲ ਆਏਗਾ ਓਪੋ ਦਾ ਨਵਾਂ ਬਜਟ ਫੋਨ, ਇਸ ਦਿਨ ਹੋਵੇਗਾ ਲਾਂਚ

Tuesday, Nov 15, 2022 - 12:26 PM (IST)

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ ਨਵੇਂ ਬਜਟ ਫੋਨ Oppo A1 Pro ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 16 ਨਵੰਬਰ ਨੂੰ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਚੀਨੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ Weibo ’ਤੇ ਫੋਨ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ। ਇਸ ਫੋਨ ਨੂੰ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਅਤੇ 108 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। 

Oppo A1 Pro ਦੇ ਫੀਚਰਜ਼

Oppo A1 Pro ਦੀ ਕੀਮਤ ਨੂੰ ਲੈ ਕੇ ਅਜੇ ਤਕ ਖੁਲਾਸਾ ਨਹੀਂ ਹੋਇਆ ਪਰ ਇਹ ਇਕ ਬਜਟ ਫੋਨ ਹੋਣ ਵਾਲਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਨ ਨੂੰ Oppo A98 ਦੇ ਰੀਬ੍ਰਾਂਡਿਡ ਵਰਜ਼ਨ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ TENAA ਸਰਟੀਫਿਕੇਸ਼ਨ ਸਾਈਟ ’ਤੇ ਮਾਡਲ ਨੰਬਰ PHQ110 ਦੇ ਨਾਲ ਦੇਖਿਆ ਗਿਆ ਹੈ। ਫੋਨ ਨੂੰ ਸਨੈਪਡ੍ਰੈਗਨ 695 ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਵੇਗਾ।

Oppo A1 Pro ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ OLED ਡਿਸਪਲੇਅ ਮਿਲੇਗੀ ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਉੱਥੇ ਹੀ ਫੋਨ ’ਚ 12 ਜੀ.ਬੀ. ਤਕ LPDDR4x ਰੈਮ+256 ਜੀ.ਬੀ. ਤਕ UFS 3.1 ਸਟੋਰੇਜ ਦਾ ਸਪੋਰਟ ਮਿਲੇਗਾ। ਫੋਨ ਦੇ ਨਾਲ ਡਿਊਲ ਸਪੀਕਰ ਸੈੱਟਅਪ ਦਾ ਸਪੋਰਟ ਮਿਲੇਗਾ। 

Oppo A1 Pro ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ ਡਿਊਲ ਕੈਮਰਾ ਮਿਲਦਾ ਹੈ, ਜਿਸ ਵਿਚ 108 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਦਿੱਤਾ ਜਾਵੇਗਾ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਲੈੱਨਜ਼ ਦਿੱਤਾ ਜਾਵੇਗਾ।

ਫੋਨ ’ਚ 4,700mAh ਦੀ ਬੈਟਰੀ ਮਿਲੇਗੀ ਜੋ 67 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ। ਸਕਿਓਰਿਟੀ ਲਈ ਫੋਨ ’ਚ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਵੀ ਦਿੱਤਾ ਜਾਵੇਗਾ।


Rakesh

Content Editor

Related News