Oppo ਦਾ ਵੱਡਾ ਧਮਾਕਾ! ਲਿਆ ਰਿਹੈ 10,000mAh ਦੀ ਦਮਦਾਰ ਬੈਟਰੀ ਵਾਲਾ ਫੋਨ, ਲੀਕ ਹੋਏ ਫੀਚਰਜ਼
Thursday, Jun 04, 2026 - 01:08 PM (IST)
ਗੈਜੇਟ ਡੈਸਕ - ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oppo ਜਲਦ ਹੀ ਬਾਜ਼ਾਰ 'ਚ ਇਕ ਅਜਿਹਾ ਫੋਨ ਉਤਾਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਬਾਰ-ਬਾਰ ਚਾਰਜਿੰਗ ਕਰਨ ਦਾ ਝੰਜਟ ਖ਼ਤਮ ਹੋ ਜਾਵੇਗਾ। ਕੰਪਨੀ 10,000mAh ਦੀ ਵੱਡੀ ਬੈਟਰੀ ਵਾਲੇ ਫੋਨਾਂ ਦੀ ਸੂਚੀ 'ਚ ਸ਼ਾਮਲ ਹੋਣ ਜਾ ਰਹੀ ਹੈ। ਇਸ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੇ ਕਈ ਅਹਿਮ ਫੀਚਰਸ ਸੋਸ਼ਲ ਮੀਡੀਆ 'ਤੇ ਲੀਕ ਹੋ ਗਏ ਹਨ।
ਬਜਟ ਯੂਜ਼ਰਸ ਲਈ ਹੋਵੇਗਾ ਖਾਸ ਤੋਹਫ਼ਾ
ਰਿਪੋਰਟਾਂ ਅਨੁਸਾਰ, ਓਪੋ ਦਾ ਇਹ ਅਗਾਮੀ ਫੋਨ 'A' ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ, ਜੋ ਖਾਸ ਤੌਰ 'ਤੇ ਬਜਟ ਫ੍ਰੈਂਡਲੀ ਯੂਜ਼ਰਸ ਲਈ ਹੋਵੇਗਾ। ਚੀਨੀ ਟਿਪਸਟਰ ਡਿਜੀਟਲ ਚੈਟ ਸਟੇਸ਼ਨ (DCS) ਮੁਤਾਬਕ, ਕੰਪਨੀ ਇਸ ਸਮੇਂ ਮਿਡ-ਰੇਂਜ 'ਚ 9,700mAh (ਟਿਪੀਕਲ ਵੈਲਿਊ 10,000mAh) ਦੀ ਬੈਟਰੀ ਵਾਲੇ ਫੋਨ ਦੀ ਟੈਸਟਿੰਗ ਕਰ ਰਹੀ ਹੈ।
ਲੀਕ ਹੋਏ ਮੁੱਖ ਫੀਚਰਸ :-
ਬੈਟਰੀ
- ਫੋਨ 'ਚ 10,000mAh ਦੀ ਪਾਵਰਫੁੱਲ ਬੈਟਰੀ ਮਿਲੇਗੀ।
ਡਿਸਪਲੇਅ
- ਇਸ 'ਚ 1.5K ਰੈਜ਼ੋਲਿਊਸ਼ਨ ਵਾਲਾ LTPS ਡਿਸਪਲੇਅ ਦਿੱਤਾ ਜਾ ਸਕਦਾ ਹੈ।
ਪ੍ਰੋਸੈਸਰ
ਬੈਟਰੀ ਦੀ ਬਚਤ ਲਈ ਇਸ 'ਚ 4nm ਦਾ ਲੋਅ-ਪਾਵਰ ਪ੍ਰੋਸੈਸਰ ਵਰਤਿਆ ਜਾਵੇਗਾ।
ਮਜ਼ਬੂਤੀ
- ਫੋਨ ਦੀ ਬਾਡੀ ਹਾਈ ਪੋਲੀਮਰ ਡ੍ਰੌਪ ਰੈਸਿਸਟੈਂਟ ਹੋਵੇਗੀ, ਜੋ ਇਸਨੂੰ ਡਿੱਗਣ 'ਤੇ ਟੁੱਟਣ ਤੋਂ ਬਚਾਏਗੀ।
ਕੀ ਹੋਵੇਗੀ ਕੀਮਤ?
ਹਾਲਾਂਕਿ ਕੰਪਨੀ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਲੀਕ ਰਿਪੋਰਟਾਂ ਮੁਤਾਬਕ ਇਸ ਫੋਨ ਦੀ ਕੀਮਤ ਲਗਭਗ 28,000 ਰੁਪਏ (CNY 2000) ਦੇ ਕਰੀਬ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਓਪੋ ਦੇ ਸਬ-ਬ੍ਰਾਂਡ ਰੀਅਲਮੀ ਨੇ ਵੀ ਭਾਰਤ 'ਚ 10,080mAh ਬੈਟਰੀ ਵਾਲਾ P4 Power ਸਮਾਰਟਫੋਨ ਲਾਂਚ ਕੀਤਾ ਹੈ, ਜੋ 15 ਘੰਟੇ ਦਾ ਸਕ੍ਰੀਨ ਟਾਈਮ ਦਿੰਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਓਪੋ ਦਾ ਇਹ ਨਵਾਂ ਫੋਨ ਬਾਜ਼ਾਰ 'ਚ ਕਿੰਨੀ ਹਲਚਲ ਮਚਾਉਂਦਾ ਹੈ।
