ਹੁਣ ChatGPT ਇਸਤੇਮਾਲ ਕਰਨਾ ਹੋਵੇਗਾ ਆਸਾਨ,  OpenAI ਨੇ ਵਿੰਡੋਜ਼ ਸਿਸਟਮ ਲਈ ਲਾਂਚ ਕੀਤਾ ਨਵਾਂ ਐਪ

Saturday, Oct 19, 2024 - 04:55 PM (IST)

ਗੈਜੇਟ ਡੈਸਕ- OpenAI ਨੇ ਵਿੰਡੋਜ਼ ਸਿਸਟਮ ਲਈ ਆਖਿਰਕਾਰ ਇਕ ਅਲੱਗ ਤੋਂ ਐਪ ਲਾਂਚ ਕਰ ਦਿੱਤਾ ਹੈ। ਮਾਈਕ੍ਰੋਸਾਫਟ ਦੇ ਐਪ ਸਟੋਰ ਤੋਂ ChatGPT ਐਪ ਨੂੰ ਵਿੰਡੋਜ਼ ਲੈਪਟਾਪ ਅਤੇ ਕੰਪਿਊਟਰ 'ਚ ਡਾਊਨਲੋਡ ਕਰਕੇ ਇੰਸਟਾਲ ਕੀਤਾ ਜਾ ਸਕਦਾ ਹੈ। ਹੁਣ ਤਕ ਵਿੰਡੋਜ਼ ਦੇ ਯੂਜ਼ਰਜ਼ ChatGPT ਨੂੰ ਵੈੱਬ ਵਰਜ਼ਨ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਸਨ। ਇਸ ਨਵੇਂ ਐਪ ਨੂੰ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ ਜਿਸ ਨਾਲ ਉਹ ਆਪਣੇ ਡੈਸਕਟਾਪ ਤੋਂ ਸਿੱਧਾ ਆਪਣੀ ਭਾਸ਼ਾ 'ਚ ਏ.ਆਈ. ਮਾਡਲ ਦਾ ਇਸਤੇਮਾਲ ਕਰ ਸਕਣ। 

PunjabKesari

ChatGPT ਦੇ ਵਿੰਡੋਜ਼ ਐਪ ਦੀ ਮੰਗ ਲੰਬੇ ਸਮੇਂ ਤੋਂ ਸੀ ਅਤੇ ਹੁਣ ਕੰਪਨੀ ਨੇ ਇਸ ਨੂੰ ਪੂਰਾ ਕਰ ਦਿੱਤਾ ਹੈ, ਹਾਲਾਂਕਿ, ਵੈੱਬ ਵਰਜ਼ਨ ਵੀ ਕਾਫੀ ਲੋਕਪ੍ਰਸਿੱਧ ਹੈ ਅਤੇ ਅਰਬਾਂ ਲੋਕ ਵੈੱਬ ਵਰਜ਼ਨ ਦਾ ਇਸਤੇਮਾਲ ਕਰਦੇ ਹਨ। OpenAI ਨੇ ਕਿਹਾ ਹੈ ਕਿ ਐਪ ਫਿਲਹਾਲ ਸ਼ੁਰੂਆਤੀ ਪੜਾਅ 'ਚ ਹੈ ਅਤੇ ਜਲਦੀ ਹੀ ਇਸ ਦਾ ਫਾਈਨਲ ਵਰਜ਼ਨ ਰਿਲੀਜ਼ ਕੀਤਾ ਜਾਵੇਗਾ। 

ਫਿਲਹਾਲ  ਲਾਂਚ ਹੋਏ ਐਪ 'ਚ ਬਗ ਦੇ ਆਉਣ ਦੀ ਸੰਭਾਵਨਾ ਹੈ ਜਿਸ ਨੂੰ ਅਗਲੇ ਅਪਡੇਟ 'ਚ ਦੂਰ ਕੀਤਾ ਜਾਵੇਗਾ। OpenAI ਦੇ ਅਨੁਸਾਰ, 'ਅਧਿਕਾਰਤ ChatGPT ਡੈਸਕਟਾਪ ਐਪ ਦੇ ਨਾਲ ਤੁਸੀਂ ਫਾਈਲਾਂ ਅਤੇ ਫੋਟੋ 'ਤੇ ਗੱਲਬਾਤ ਕਰ ਸਕਦੇ ਹੋ। ਇਹ ਐਪ OpenAI ਦੇ ਨਵੇਂ ਅਤੇ ਸਭ ਤੋਂ ਸਮਾਰਟ ਮਾਡਲ 'OpenAI o1-preview' ਤਕ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਵਿਚ ਨਵੇਂ ਮਾਡਲ ਸੁਧਾਰ ਸ਼ਾਮਲ ਹਨ।'


Rakesh

Content Editor

Related News