ਜਾਣੋਂ ਕਿੰਝ ਮਿਲ ਸਕਦੈ 3500 ਰੁਪਏ ਤੱਕ ਸਸਤਾ ਨਵਾਂ ਆਇਫੋਨ
Friday, Apr 29, 2016 - 07:09 PM (IST)

ਜਲੰਧਰ: iPhone S5 ਦਾ ਰੀਵਿਊ ਹਰ ਕਿਸੇ ਲਈ ਇਕ ਵੱਡੀ ਨਿਰਾਸ਼ਾ ਦਾ ਅਨੁਭਵ ਲੈ ਕੇ ਆਇਆ ਕਿਊਂਕਿ ਜਦ ਇਹ 39,000 ਕੀਮਤ ਦੇ ਨਾਲ ਭਾਰਤ ''ਚ ਲਾਂਚ ਕੀਤਾ ਗਿਆ, ਤਾਂ ਇਸ ਨੂੰ ਲੈ ਕੇ ਲੋਕ ਕਾਫ਼ੀ ਹੈਰਾਨ ਹੋ ਗਏ ਇਹ ਸੋਚ ਕੇ ਕਿ ਇਸ ਛੋਟੀ ਸਕ੍ਰੀਨ ਵਾਲੇ ਆਇਫੋਨ ਐੱਸ. ਈ ਨੂੰ ਖਰੀਦਿਆ ਜਾਵੇ ਜਾਂ ਵੱਡੀ ਸਕ੍ਰੀਨ ਵਾਲੇ iPhone 6 ਨੂੰ ਖਰੀਦਣਾ ਬਿਹਤਰ ਹੋਵੇਗਾ। ਪਰ ਜਦ ਆਇਫੋਨ 6 ਦੀ ਕੀਮਤਾਂ ''ਚ ਵਾਧਾ ਹੋਈ ਤਾਂ ਲੋਕਾਂ ਦਾ ਧਿਆਨ ਆਇਫੋਨ ਐੱਸ. ਈ ਵੱਲ ਹੋ ਗਿਆ।
ਹਾਲ ਹੀ ''ਚ ਮਿਲੀ ਜਾਣਕਾਰੀ ਦੇ ਮੁਤਾਬਕ Paytm ''ਤੇ ਆਇਫੋਨ ਐੱਸ. ਈ ਦੀ ਕੀਮਤ 38,438 ਰੂਪਏ ਰੱਖੀ ਗਈ ਹੈ ਜਿਸ ''ਚ ਤੁਹਾਨੂੰ 3,000 ਰੂਪਏ ਦਾ ਕੈਸ਼ਬੈਕ ਵੀ ਮਿਲੇਗਾ, ਜਿਸ ਤੋਂ ਬਾਅਦ ਇਸ ਦੀ ਕੀਮਤ 35,478 ਰੂਪਏ ਰਹਿ ਜਾਵੇਗੀ।
ਆਓ ਜਾਣਦੇ ਹਾਂ iPhone S5 ਦੇ ਫੀਚਰਸ ਬਾਰੇ ਚ :
1 . ਪ੍ਰੋਸੈਸਰ-64 ਬਿੱਟ 19 ਪ੍ਰੋਸੈਸਰ
2 . ਮੈਮਰੀ-16/64GB
3 . ਆਪ੍ਰੇਟਿੰਗ ਸਿਸਟਮ-iOS 9.3
4 . ਡਿਸਪਲੇ-4 ਇੰਚ
5 . ਰੈਮ-1GB
6 . ਰਿਅਰ ਕੈਮਰਾ-12 ਮੈਗਾਪਿਕਸਲ
7 . ਫ੍ਰੰਟ ਕੈਮਰਾ-1.2 ਮੈਗਾਪਿਕਸਲ
8 . ਬੈਟਰੀ-1642 mAh