OnePlus ਸਮਾਰਟਫੋਨਜ਼ ’ਚ ਆਈ ਸੁਰੱਖਿਆ ਖਾਮੀ!

05/09/2019 4:42:17 PM

- ਆਪਣੇ ਆਪ ਡਿਲੀਟ ਹੋ ਰਹੇ ਸਪੀਡ ਡਾਇਲ ਕਾਨਟੈਕਟਸ
ਗੈਜੇਟ ਡੈਸਕ– ਵਨਪਲੱਸ ਕੁਝ ਹੀ ਦਿਨਾਂ ’ਚ ਆਪਣੇ ਨਵੇਂ ਸਮਾਰਟਫੋਨ ਵਨਪਲੱਸ 7 ਪ੍ਰੋ ਨੂੰ ਪੇਸ਼ ਕਰਨ ਵਾਲੀ ਹੈ। ਇਸ ਵਿਚਕਾਰ ਕੰਪਨੀ ਦੇ ਮੌਜੂਦਾ ਸਮਾਰਟਫੋਨ ’ਚ ਸੁਰੱਖਿਆ ਖਾਮੀ ਦਾ ਪਾਤ ਲੱਗਾਇਆ ਗਿਆ ਹੈ। ਵਨਪਲੱਸ ਯੂਜ਼ਰਜ਼ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਫੋਨ ’ਚ ਸਪੀਡ ਡਾਇਲ ’ਤੇ ਸੈੱਟ ਕੀਤੇ ਗਏ ਕਾਨਟੈਕਟਸ ਆਪਣਾ ਆਪ ਡਿਲੀਟ ਹੋ ਰਹੇ ਹਨ, ਜਿਸ ਨਾਲ ਉਹ ਕਾਫੀ ਪਰੇਸ਼ਾਨ ਹਨ।

PunjabKesari

ਇਨ੍ਹਾਂ ਮਾਡਲਾਂ ’ਚ ਆਈ ਸਮੱਸਿਆ 
ਯੂਜ਼ਰਜ਼ ਦੁਆਰਾ ਕੀਤੀਆਂ ਗਈਆਂ ਸ਼ਿਕਾਇਤਾਂ ਮੁਤਾਬਕ, ਐਂਡਰਾਇਡ ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਵਨਪਲੱਸ ਸਮਾਰਟਫੋਨਜ਼ ’ਚ ਇਹ ਸਮੱਸਿਆ ਸਾਹਮਣੇ ਆਈ ਹੈ। ਇਸ ਤੋਂ ਪ੍ਰਭਾਵਿਤ ਮਾਡਲਾਂ ’ਚ ਵਨਪਲੱਸ 3, ਵਨਪਲੱਸ 3ਟੀ, ਵਨਪਲੱਸ 5, ਵਨਪਲੱਸ 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਸ਼ਾਮਲ ਹਨ। 

ਯੂਜ਼ਰਜ਼ ਦੁਆਰਾ ਕੀਤੀਆਂ ਗਈਆਂ ਸ਼ਿਕਾਇਤਾਂ 
ਵਨਪਲੱਸ ਫੋਰਮਸ ’ਤੇ ਸਭ ਤੋਂ ਜ਼ਿਆਦਾ ਵਨਪਲੱਸ 3 ਅਤੇ 3ਟੀ ਸਮਾਰਟਫੋਨ ਮਾਡਲਾਂ ਦੇ ਯੂਜ਼ਰਜ਼ ਨੇ ਸ਼ਿਕਾਇਤਾਂ ਕੀਤੀਆਂ ਹਨ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਸਪੀਡ ਡਾਇਲ ਕਾਨਟੈਕਟਸ ਗਾਇਬ ਹੋ ਗਏ ਸਨ। ਉਨ੍ਹਾਂ ਇਕ ਵਾਰ ਫਿਰ ਨੰਬਰ ਸੇਵ ਕੀਤੇ ਅਤੇ ਸਪੀਡ ਡਾਇਲ ਤੇ ਸੈੱਟ ਕੀਤਾ ਪਰ ਅਗਲੀ ਸਵੇਰ ਨੂੰ ਕਾਨਟੈਕਟਸ ਫਿਰ ਤੋਂ ਡਿਲੀਟ ਹੋ ਗਏ।

- ਇਨ੍ਹਾਂ ’ਚੋਂ ਇਕ ਯੂਜ਼ਰ ਨੇ ਲਿਖਿਆ ਹੈ ਕਿ ਮੇਰਾ ਸਪੀਡ ਡਾਇਲ ਰੋਜ਼ ਆਟੋਮੈਟਿਕਲੀ ਰਿਸੈੱਟ ਹੋ ਰਿਹਾ ਹੈ। ਸਪੀਡ ਡਾਇਲ ’ਤੇ ਕਾਨਟੈਕਟ ਸੈੱਟ ਕਰਨ ਤੋਂ ਬਾਅਦ ਰੋਜ਼ ਸਪੀਡ ਡਾਇਲ ਖੋਲ੍ਹਣ ’ਤੇ ਲਿਸਟ ’ਚ ਕਾਨਟੈਕਟ ਸ਼ੋਅ ਨਹੀਂ ਹੋ ਰਹੇ। ਯੂਜ਼ਰਜ਼ ਨੇ ਕਿਹਾ ਕਿ ਉਹ ਐਂਡਰਾਇਡ ਪਾਈ 9.0.0 ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਹੇ ਹਨ।

PunjabKesari

ਵਨਪਲੱਸ ਨੇ ਦਿੱਤੀ ਪ੍ਰਤੀਕਿਰਿਆ
ਇਸ ਪਰੇਸ਼ਾਨੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਨਪਲੱਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਸਮੱਸਿਆ ਕਾਫੀ ਤੇਜ਼ੀ ਨਾਲ ਵੱਧ ਗਈ ਹੈ ਅਤੇ ਅਸੀਂ ਇਸ ਨੂੰ ਠੀਕ ਕਰਨ ’ਤੇ ਕੰਮ ਕਰ ਰਹੇ ਹਾਂ। ਇਸ ਨੂੰ ਠੀਕ ਕਰਨ ਲਈ ਅਸੀਂ ਜਲਦੀ ਹੀ ਇਕ ਅਪਡੇਟ ਪੇਸ਼ ਕਰਾਂਗੇ ਪਰ ਉਦੋਂ ਤਕ ਯੂਜ਼ਰਜ਼ ਨੂੰ ਮੈਨੁਅਲੀ ਟਾਈਪ ਕਰਕੇ ਕਾਲ ਕਰਨੀ ਪਵੇਗੀ। 

ਸ਼ਿਕਾਇਤਾਂ ਦਾ ਵਨਪਲੱਸ ਨੂੰ ਹੋਵੇਗਾ ਨੁਕਸਾਨ
ਵਨਪਲੱਸ ਨੇ 14 ਮਈ ਨੂੰ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ’ਚ ਇਕ ਈਵੈਂਟ ਦਾ ਆਯੋਜਨ ਕੀਤਾ ਹੈ ਜਿਸ ਵਿਚ ਕੰਪਨੀ ਆਪਣੇ ਲੇਟੈਸਟ ਸਮਾਰਟਫੋਨ ਵਨਪਲੱਸ 7 ਨੂੰ ਪੇਸ਼ ਕਰੇਗੀ। ਅਜਿਹੇ ’ਚ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਕੰਪਨੀ ਦੇ ਅਕਸ ’ਤੇ ਕਾਫੀ ਬੁਰਾ ਅਸਲ ਪਵੇਗਾ। 

PunjabKesari


Related News