ਰਸਤਾ ਪੁੱਛਣ ਦੇ ਬਹਾਨੇ ਬਾਬੇ ਦੇ ਭੇਸ ''ਚ ਆਏ ਵਿਅਕਤੀ ਨੇ ਔਰਤ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਖੋਹੀਆਂ ਵਾਲ਼ੀਆਂ
Wednesday, Jul 03, 2024 - 10:26 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਇਲਾਕੇ 'ਚ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ 'ਚ ਵਾਧਾ ਹੋਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਦਿਨ-ਦਿਹਾੜੇ ਦੀਨਾਨਗਰ ਦੇ ਮਗਰਾਲਾ ਬਾਈਪਾਸ ਨੇੜੇ ਇੱਕ ਇੱਕ ਮਹਿਲਾ ਨੂੰ ਦੋ ਨੌਜਵਾਨਾਂ ਵੱਲੋਂ ਗੱਲਾਂ 'ਚ ਪਾ ਕੇ ਉਸ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਰਾਣੀ ਵਾਸੀ ਕੁੰਡੇ ਲਾਲੋਵਾਲ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਸਾਈਕਲ 'ਤੇ ਸਵਾਰ ਹੋ ਕੇ ਦੀਨਾਨਗਰ ਨੂੰ ਆ ਰਹੀ ਸੀ।
ਇਹ ਵੀ ਪੜ੍ਹੋ- 7 ਸਾਲਾ ਬੱਚੇ ਦੀ ਭੇਤਭਰੀ ਹਾਲਤ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਇਸ ਦੌਰਾਨ ਜਦੋਂ ਮਗਰਾਲਾ ਬਾਈਪਾਸ ਦੇ ਪੁਲ ਨੇੜੇ ਪਹੁੰਚੇ ਤਾਂ ਇੱਕ ਵਿਅਕਤੀ, ਜੋ ਸਾਧੂ ਦੇ ਭੇਸ ਵਿਚ ਖੜ੍ਹਾ ਸੀ, ਨੇ ਰੋਕ ਕੇ ਭੋਲਾ ਸ਼ੰਕਰ ਮੰਦਰ ਨੂੰ ਜਾਣ ਵਾਲਾ ਰਸਤਾ ਪੁੱਛਿਆ। ਜਦ ਉਹ ਥੋੜ੍ਹਾ ਅੱਗੇ ਗਏ ਤਾਂ ਇੱਕ ਔਰਤ ਅਤੇ ਇੱਕ ਨੌਜਵਾਨ ਖੜ੍ਹਾ ਸੀ।
ਉਸ ਨੇ ਕਿਹਾ ਕਿ ਬਾਬੇ ਨੇ ਤੁਹਾਨੂੰ ਕੀ ਪੁੱਛਿਆ ਸੀ ਕਿਹਾ ਕਿ ਮੰਦਰ ਬਾਰੇ ਪੁੱਛਿਆ ਉਸ ਨੂੰ ਕਿਹਾ ਬਾਬਾ ਬਹੁਤ ਕਰਨੀ ਵਾਲਾ ਹੈ ਅਤੇ ਇੰਨੀ ਦੇਰ ਨੂੰ ਬਾਬਾ ਵੀ ਉੱਥੇ ਪਹੁੰਚ ਗਿਆ ਅਤੇ ਉਸ ਨੇ ਬਾਬੇ ਦੇ ਪੈਰੀਂ ਹੱਥ ਲਾਇਆ ਤੇ ਕੋਈ ਚੀਜ਼ ਸੁੰਘਾ ਕੇ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਉਤਾਰ ਲਈਆਂ ਅਤੇ ਮੁੰਡੇ ਦੇ ਨਾਲ ਹੀ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e