ਇੰਡੋਨੇਸ਼ੀਆ ’ਚ 30 ਫੁੱਟ ਲੰਬੇ ਅਜਗਰ ਨੇ ਔਰਤ ਨੂੰ ਨਿਗਲਿਆ, ਲੋਕਾਂ ਨੇ ਢਿੱਡ ਪਾੜ ਕੇ ਕੱਢਿਆ ਬਾਹਰ
Thursday, Jul 04, 2024 - 01:31 AM (IST)

ਜਕਾਰਤਾ- ਇੰਡੋਨੇਸ਼ੀਆ ’ਚ 30 ਫੁੱਟ ਲੰਬੇ ਅਜਗਰ ਨੇ ਇਕ ਔਰਤ ਨੂੰ ਨਿਗਲ ਲਿਆ। ਇਹ ਘਟਨਾ ਸੁਲਾਵੇਸੀ ਸੂਬੇ ਦੇ ਸੀਤੇਬਾ ਪਿੰਡ ਦੀ ਹੈ। ਔਰਤ ਦਾ ਨਾਂ ਸਿਰਿਆਤੀ ਹੈ, ਜੋ ਮੰਗਲਵਾਰ ਸਵੇਰੇ ਆਪਣੇ ਬਿਮਾਰ ਬੱਚੇ ਲਈ ਦਵਾਈ ਲੈਣ ਗਈ ਸੀ ਪਰ ਉਸ ਤੋਂ ਬਾਅਦ ਘਰ ਨਹੀਂ ਪਰਤੀ। ਜਦੋਂ ਕਈ ਘੰਟੇ ਬਾਅਦ ਵੀ ਉਹ ਨਹੀਂ ਪਰਤੀ ਤਾਂ ਉਸ ਦੇ ਪਤੀ ਆਦਿਆਸਾ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਆਦਿਆਸਾ ਨੂੰ ਘਰ ਤੋਂ 500 ਮੀਟਰ ਦੂਰ ਉਸ ਦੀਆਂ ਚੱਪਲਾਂ ਅਤੇ ਕੱਪੜਿਆਂ ਦੇ ਟੁਕੜੇ ਮਿਲੇ ਹਨ। ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਰਿਆਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਸ ਨੂੰ ਆਪਣੇ ਘਰ ਦੇ ਰਸਤੇ ਤੋਂ 10 ਮੀਟਰ ਦੀ ਦੂਰੀ ’ਤੇ ਇਕ ਲੰਬਾ ਅਜਗਰ ਦੇਖਿਆ। ਅਜਗਰ ਦਾ ਢਿੱਡ ਕਾਫੀ ਮੋਟਾ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਲੋਕਾਂ ਨੇ ਅਜਗਰ ਦਾ ਢਿੱਡ ਕੱਟ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ।