ਪਟਨਾ ’ਚ ਗੈਂਗਵਾਰ ; ਜੇਲ ’ਚ ਬੰਦ ਗੈਂਗਸਟਰ ਦੇ ਭਰਾ ਸਮੇਤ 2 ਨੂੰ ਮਾਰੀ ਗੋਲੀ

Thursday, Jul 04, 2024 - 01:16 AM (IST)

ਪਟਨਾ ’ਚ ਗੈਂਗਵਾਰ ; ਜੇਲ ’ਚ ਬੰਦ ਗੈਂਗਸਟਰ ਦੇ ਭਰਾ ਸਮੇਤ 2 ਨੂੰ ਮਾਰੀ ਗੋਲੀ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ’ਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਦੀਘਾ ਇਲਾਕੇ ’ਚ ਕਾਰ ਸਵਾਰ 2 ਨੌਜਵਾਨਾਂ ਵਿਕਾਸ ਅਤੇ ਰਾਜੂ ’ਤੇ ਮੁਲਜ਼ਮਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਰਾਜੂ ਜੇਲ ’ਚ ਬੰਦ ਬਦਮਾਸ਼ ਰਵੀ ਗੋਪ ਦਾ ਭਰਾ ਹੈ।

ਵਾਰਦਾਤ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਪਾਟਲੀਪੁੱਤਰ ਸਥਿਤ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਵਿਕਾਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦਿਨ-ਦਹਾੜੇ ਸ਼ਰੇਆਮ ਕਾਰ ’ਤੇ ਫਾਇਰਿੰਗ ਦੀ ਇਸ ਘਟਨਾ ਨਾਲ ਪੂਰੇ ਇਲਾਕੇ ’ਚ ਹੜਕੰਪ ਮੱਚ ਗਿਆ ਹੈ। ਫਾਇਰਿੰਗ ਕਰਨ ਵਾਲੇ ਹਮਲਾਵਰ ਆਸਾਨੀ ਨਾਲ ਫਰਾਰ ਵੀ ਹੋ ਗਏ।

ਪੁਲਸ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਦਾ ਮਕਸਦ ਕੀ ਸੀ। ਕਿਸੇ ਪੁਰਾਣੇ ਵਿਵਾਦ, ਰੰਜ਼ਿਸ਼ਨ ਜਾਂ ਫਿਰ ਕਿਸੇ ਦੂਜੇ ਮਾਮਲੇ ’ਚ ਬਦਮਾਸ਼ਾਂ ਨੇ ਰਾਜ ਅਤੇ ਵਿਕਾਸ ਨੂੰ ਟਾਰਗੈੱਟ ਕਰ ਕੇ ਗੋਲੀ ਚਲਾਈ। ਫਿਲਹਾਲ ਪੁਲਸ ਮੁਲਜ਼ਮਾਂ ਦੀ ਤਲਾਸ਼ ’ਚ ਜੁਟੀ ਹੈ।


author

Rakesh

Content Editor

Related News