ਦਿਓਰ ਨੇ ਕੰਧ ''ਚ ਜ਼ਿੰਦਾ ਚੁਣਵਾ ''ਤੀ ਭਾਬੀ-ਭਤੀਜੀ, ਦਿਲ ਦਹਿਲਾ ਦੇਵੇਗਾ ਪੂਰਾ ਮਾਮਲਾ

Wednesday, Jul 03, 2024 - 09:53 PM (IST)

ਦਿਓਰ ਨੇ ਕੰਧ ''ਚ ਜ਼ਿੰਦਾ ਚੁਣਵਾ ''ਤੀ ਭਾਬੀ-ਭਤੀਜੀ, ਦਿਲ ਦਹਿਲਾ ਦੇਵੇਗਾ ਪੂਰਾ ਮਾਮਲਾ

ਪੇਸ਼ਾਵਰ : ਪਾਕਿਸਤਾਨ ਵਿਚ ਅਪਰਾਧਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ ਜਿਥੇ ਇਕ ਦਿਓਰ ਨੇ ਆਪਣੀ ਭਾਬੀ ਅਤੇ ਭਤੀਜੀ ਨੂੰ ਕੰਧ ਵਿਚ ਜ਼ਿੰਦਾ ਚੁਣਵਾ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਜਾਨ ਬਚਾਈ ਗਈ। ਮੀਡੀਆ ਰਿਪੋਰਟ ਦੇ ਅਨੁਸਾਰ ਇਸ ਗੰਭੀਰ ਅਪਰਾਧ ਨੂੰ ਜ਼ਮੀਨ ਵਿਵਾਦ ਨਾਲ ਜੁੜਿਆ ਮਾਮਲਾ ਦੱਸਿਆ ਗਿਆ ਹੈ। ਪੁਲਸ ਨੇ ਸ਼ਿਕਾਇਤ ਦਰਜ ਕਰਕੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਪਾਕਿਸਤਾਨੀ ਨਿਊਜ਼ ਚੈਨਲ ARY ਮੁਤਾਬਕ, ਮਾਮਲਾ ਪਾਕਿਸਤਾਨ ਦੇ ਹੈਦਰਾਬਾਦ ਇਲਾਕੇ ਹੈ, ਜਿੱਥੇ ਮਾਂ-ਬੇਟੀ ਇਕ ਮਕਾਨ ਵਿਚ ਰਹਿ ਰਹੀਆਂ ਸਨ। ਇਸੇ ਘਰ ਵਿਚ ਰਹਿ ਰਹੇ ਮਹਿਲਾ ਦੇ ਦਿਓਰ ਅਤੇ ਉਸਦੇ ਬੇਟਿਆਂ ਨੇ ਮਿਲ ਕੇ ਮਾਂ-ਬੇਟੀ ਨੂੰ ਕੰਧ ਵਿਚ ਚੁਣਵਾ ਦਿੱਤਾ। ਖੇਤਰੀ ਲੋਕਾਂ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਕੰਧ ਤੋੜ ਕੇ ਮਾਂ-ਬੇਟੀ ਦੀ ਜਾਨ ਬਚਾਈ। 

ਇਹ ਵੀ ਪੜ੍ਹੋ : ਮੈਡਮ ਲੈ ਰਹੀ ਸੀ ਕਲਾਸ, ਅਚਾਨਕ ਬਾਥਰੂਮ 'ਚ ਗੂੰਜੀਆਂ ਕਿਲਕਾਰੀਆਂ, ਸਕੂਲ 'ਚ ਪਈਆਂ ਭਾਜੜਾਂ

ਬਾਹਰ ਨਿਕਲਣ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਸਦਾ ਦਿਓਰ ਅਤੇ ਉਸ ਦੇ ਬੱਚੇ ਲੰਬੇ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਉਸ ਦੇ ਪਤੀ ਨੇ ਇਸੇ ਘਰ ਵਿਚ ਉਸਦੇ ਦਿਓਰ ਨੂੰ ਵੀ ਰਹਿਣ ਲਈ ਕਮਰਾ ਦਿੱਤਾ ਹੈ। ਘਰ ਨਾਲ ਜੁੜੇ ਕਾਗਜ਼ਾਤ ਉਸ ਦੇ ਦਿਓਰ ਕੋਲ ਹੀ ਹਨ। ਇਨ੍ਹਾਂ ਲੋਕਾਂ ਨੇ ਪਹਿਲਾਂ ਔਰਤ ਅਤੇ ਉਸਦੀ ਬੇਟੀ ਨੂੰ ਇਕ ਜਗ੍ਹਾ ਬੰਦ ਕਰ ਦਿੱਤਾ ਅਤੇ ਅਚਾਨਕ ਕੰਧ ਵਿਚ ਚੁਣਵਾਉਣ ਲੱਗੇ। ਪੁਲਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਗੰਭੀਰ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

DILSHER

Content Editor

Related News