OnePlus ਵੀ ਕਰੇਗਾ ਟੈਬਲੇਟ ਬਾਜ਼ਾਰ ’ਚ ਐਂਟਰੀ, ਸ਼ਾਓਮੀ, ਰੀਅਲਮੀ ਤੇ ਸੈਮਸੰਗ ਨੂੰ ਮਿਲੇਗੀ ਟੱਕਰ
Friday, May 06, 2022 - 01:09 PM (IST)
ਗੈਜੇਟ ਡੈਸਕ– ਸ਼ਾਓਮੀ ਅਤੇ ਰੀਅਲਮੀ ਨੇ ਹਾਲ ਹੀ ’ਚ ਆਪਣੇ ਟੈਬ ਲਾਂਚ ਕੀਤੇ ਹਨ। ਹੁਣ ਖਬਰ ਹੈ ਕਿ ਵਨਪਲੱਸ ਵੀ ਟੈਬ ਬਾਜ਼ਾਰ ’ਚ ਐਂਟਰੀ ਕਨਰ ਦੀ ਤਿਆਰੀ ਕਰ ਰਿਹਾ ਹੈ। ਵਨਪਲੱਸ ਦਾ ਟੈਬ ਵਨਪਲੱਸ ਪੈਡ ਦੇ ਨਾਂ ਨਾਲ ਸਭ ਤੋਂ ਪਹਿਲਾਂ ਭਾਰਤ ’ਚ ਲਾਂਚ ਹੋਵੇਗਾ। ਵਨਪਲੱਸ ਦੇ ਟੈਬ ਨੂੰ ਟ੍ਰੇਡਮਾਰਕ ਸਾਈਟ ’ਤੇ ਵੇਖਿਆ ਗਿਆ ਹੈ, ਹਾਲਾਂਕਿ ਅਜੇ ਟ੍ਰੇਡਮਾਰਕ ਕਲੀਅਰੈਂਸ ਨਹੀਂ ਮਿਲੀ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਵਨਪਲੱਸ ਦੇ ਟੈਬ ਦੀ ਟੈਸਟਿੰਗ ਵੀ ਚੱਲ ਰਹੀ ਹੈ। ਵਨਪਲੱਸ ਪੈਡ ਨੂੰ ਪਿਛਲੇ ਸਾਲ ਯੂਰਪੀ ਯੂਨੀਅਨ ਇੰਟਲੈਕਚੁਅਲ ਪ੍ਰੋਪਰਟੀ ਆਫੀਸ ਦੀ ਵੈੱਬਸਾਈਟ ’ਤੇ ਵੀ ਵੇਖਿਆ ਗਿਆ ਸੀ।
ਵਨਪਲੱਸ ਪੈਡ ਦੇ ਫੀਚਰਜ਼ ਨੂੰ ਲੈ ਕੇ ਤਾਂ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਪਰ ਸਾਹਮਣੇ ਆਈਆਂ ਕੁਝ ਲੀਕ ਰਿਪੋਰਟਾਂ ਮੁਤਾਬਕ, ਵਨਪਲੱਸ ਪੈਡ ਇਕ ਪ੍ਰੀਮੀਅਮ ਟੈਬਲੇਟ ਹੋਵੇਗਾ ਜਿਸਦਾ ਮੁਕਾਬਲਾ ਸ਼ਾਓਮੀ ਤੋਂ ਲੈ ਕੇ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਦੇ ਟੈਬ ਨਾਲ ਹੋਵੇਗਾ।
ਵਨਪਲੱਸ ਪੈਡ ਨੂੰ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਟੈਬ ’ਚ 12.4 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਹੋਵੇਗੀ ਜਿਸਦਾ ਰੈਜ਼ੋਲਿਊਸ਼ਨ ਫੁਲ ਐੱਚ.ਡੀ. ਹੋਵੇਗਾ, ਹਾਲਾਂਕਿ ਡਿਸਪਲੇਅ ਦੇ ਨਾਲ ਹਾਈ ਰਿਫ੍ਰੈਸ਼ ਰੇਟ ਦਾ ਸਪੋਰਟ ਹੋਵੇਗਾ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।