ਸਭ ਤੋਂ ਮਹਿੰਗੇ ਫੋਨ ਨੂੰ ਬਦਲਣ 'ਤੇ ਮਜ਼ਬੂਰ ਹੋਈ ਵਨਪਲੱਸ, ਜਾਣੋ ਕਿਉਂ

Tuesday, May 05, 2020 - 11:45 PM (IST)

ਸਭ ਤੋਂ ਮਹਿੰਗੇ ਫੋਨ ਨੂੰ ਬਦਲਣ 'ਤੇ ਮਜ਼ਬੂਰ ਹੋਈ ਵਨਪਲੱਸ, ਜਾਣੋ ਕਿਉਂ

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹਾਲ ਹੀ 'ਚ ਆਪਣੀ ਲੇਟੈਸਟ ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਸਨ। ਇਸ ਸੀਰੀਜ਼ ਤਹਿਤ ਕੰਪਨੀ ਨੇ OnePlus 8 ਅਤੇ OnePlus 8 Pro ਦੋ ਸਮਾਰਟਫੋਨਸ ਬਾਜ਼ਾਰ 'ਚ ਪੇਸ਼ ਕੀਤੇ ਸਨ, ਜਿਨ੍ਹਾਂ ਦੀ ਸੇਲ ਕੰਪਨੀ ਨੇ 29 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਸੀ। ਵਨਪਲੱਸ ਵੱਲੋਂ ਕੁਝ ਯੂਜ਼ਰਸ ਨੂੰ ਇਸ ਡਿਵਾਈਸ ਦੇ ਬਦਲੇ ਰਿਫੰਡ ਆਫਰ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਦਾ ਡਿਵਾਈਸ ਬਦਲਿਆ ਜਾ ਰਿਹਾ ਹੈ। ਕਿਉਂਕਿ ਕਈ ਪ੍ਰੀ-ਆਰਡਰ ਯੂਨਿਟਸ 'ਚ ਡਿਸਪਲੇਅ ਨਾਲ ਜੁੜੀਆਂ ਕੁਝ ਪ੍ਰਾਬਲਮਸ ਦੇਖਣ ਨੂੰ ਮਿਲੀਆਂ ਹਨ।

ਕਈ ਵਨਪਲੱਸ 8 ਪ੍ਰੋ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਸਮਾਰਟਫੋਨ ਦੀ ਡਿਸਪਲੇਅ 'ਚ ਖਰਾਬੀ ਆ ਗਈ ਹੈ ਅਤੇ ਇਹ ਗ੍ਰੀਨ ਭਾਵ ਹਰਾ ਰੰਗ ਦਿਖਾ ਰਹੀ ਹੈ। ਵਨਪਲੱਸ ਫੋਰਮ ਅਤੇ ਰੈੱਡਿਟ 'ਤੇ ਕਈ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਵਨਪਲੱਸ 8 ਪ੍ਰੋ 'ਚ ਗ੍ਰੀਨ ਸਕਰੀਨ ਅਤੇ ਬਲੈਕ ਕ੍ਰਸ਼ ਵਰਗੀਆਂ ਪ੍ਰਾਬਲਮਸ ਦੇਖਣ ਨੂੰ ਮਿਲ ਰਹੀਆਂ ਹਨ। Reddit ਯੂਜ਼ਰ 'youpie123' ਨੇ ਲਿਖਿਆ ਹੈ ਕਿ ਮੇਰੇ ਫੋਨ ਦੇ ਟਾਪ ਲੈਫਟ 'ਚ ਗ੍ਰੀਨ ਕਲਰ ਦਿਖ ਰਿਹਾ ਹੈ ਜੋ ਕਿ ਬ੍ਰਾਈਟਨੈਸ ਘੱਟ ਕਰਨ 'ਤੇ ਬਲੈਕ ਕਲਰ ਅਤੇ ਡਾਰਕ ਗ੍ਰੀਨ ਨਜ਼ਰ ਆਉਣ ਲੱਗਦਾ ਹੈ। ਇਸ ਤੋਂ ਇਲਾਵਾ ਇਕ ਯੂਜ਼ਰ ਨੇ ਲਿਖਿਆ ਕਿ ਜਦ ਡਿਸਪਲੇਅ 120Hz 'ਤੇ ਕੰਮ ਕਰ ਰਹੀ ਹੋਵੇ ਅਤੇ ਬ੍ਰਾਈਟਨੈਸ ਲੈਵਲ 5 ਤੋਂ 15 ਫੀਸਦੀ 'ਚ ਹੋਵੇ, ਤਾਂ ਡਾਰਕ ਐਪਸ ਜ਼ਿਆਦਾ ਬਲੈਕ ਦਿਖਦੀ ਹੈ ਅਤੇ ਕਲਰ ਬਹੁਤ ਹੀ ਅਜੀਬ ਤਰ੍ਹਾਂ ਦਾ ਨਜ਼ਰ ਆਉਂਦਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਵਨਪਲੱਸ 8 ਪ੍ਰੋ 'ਚ 6.7 ਇੰਚ ਦੀ QHD+ 120Hz AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਮੈਕਸਿਮਮ ਬ੍ਰਾਈਟਨੈਸ 1,300nits ਤਕ ਜਾ ਸਕਦੀ ਹੈ। ਇਸ ਨੂੰ ਲਾਂਚ ਕਰਨ ਵੇਲੇ ਕੰਪਨੀ ਨੇ ਦਾਅਵਾ ਕੀਤਾ ਸੀ ਕਿ 10-bit ਡਿਸਪਲੇਅ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ, ਜੋ 1 ਅਰਬ ਕਲਰ ਦਿਖਾ ਸਕਦਾ ਹੈ। ਇਹ ਨਹੀਂ ਨਵੀਂ ਡਿਸਪਲੇਅ ਯੂਜ਼ਰਸ ਲਈ ਪ੍ਰੇਸ਼ਾਨੀ ਦਾ ਕਾਰਣ ਬਣ ਗਈ ਹੈ।


author

Karan Kumar

Content Editor

Related News