ਵਨਪਲੱਸ ਦੇ 5ਜੀ ਸਮਾਰਟਫੋਨਜ਼ ਹੋਣਗੇ 200-300 ਡਾਲਰ ਮਹਿੰਗੇ

12/07/2018 4:17:44 PM

ਗੈਜੇਟ ਡੈਸਕ- ਦੁਨੀਆਭਰ 'ਚ ਪਹਿਲਾਂ 5ਜੀ ਸਮਾਰਟਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਇਸ 'ਚ OnePlus ਦੇ ਸੀ. ਈ. ਓ ਪੇਟ ਲਾਉ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਦੇ 5ਜੀ ਫੋਨ ਦੀ ਕੀਮਤ ਮੌਜੂਦਾ ਫਲੈਗਸ਼ਿਪ OnePlus 6T ਤੋਂ ਕਿਤੇ ਜ਼ਿਆਦਾ ਹੋਵੇਗੀ। ਦੱਸ ਦੇਈਏ ਕਿ ਵਨਪਲੱਸ ਬਰਾਂਡ ਨੂੰ ਕਿਫਾਇਤੀ ਮੁਲ 'ਚ ਫਲੈਗਸ਼ਿਪ ਸਮਾਰਟਫੋਨ ਲਿਆਉਣ ਲਈ ਜਾਣਿਆ ਜਾਂਦਾ ਹੈ। ਇਸ ਕੰਪਨੀ ਨੇ Qualcomm Snapdragon Technology Summit 2018 ਨੇ ਦਾਅਵਾ ਕੀਤਾ ਸੀ ਕਿ ਉਹ ਦੁਨੀਆ ਦਾ ਪਹਿਲਾ 5ਜੀ ਸਮਾਰਟਫੋਨ ਲਾਵੇਗੀ ਜੋ ਯੂਨਾਇਟੀਡ ਕਿੰਗਡਮ 'ਚ ਨੈੱਟਵਰਕ ਈ. ਈ. 'ਤੇ ਕੰਮ ਕਰੇਗਾ। ਪੇਟ ਲਾਉ ਨੇ ਇਸ ਸਮਿਟ 'ਚ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਦਾ ਅਗਲਾ ਫਲੈਗਸ਼ਿਪ ਹੈਂਡਸੈੱਟ ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਨਾਲ ਆਉਣ ਵਾਲੇ ਸ਼ੁਰੂਆਤੀ ਫੋਨ 'ਚੋਂ ਇਕ ਹੋਵੇਗਾ।

The Verge ਮੁਤਾਬਕ ਕੰਪਨੀ ਦੇ ਸੀ. ਈ. ਓ ਪੇਟ ਲਾਉ ਨੇ ਖੁਲਾਸਾ ਕੀਤਾ ਕਿ ਵਨਪਲੱਸ ਦਾ ਪਹਿਲਾ 5ਜੀ ਫੋਨ ਕੰਪਨੀ ਦੇ ਹੀ 4ਜੀ ਫੋਨ ਨਾਲ 200-300 ਡਾਲਰ (ਕਰੀਬ 14,100-21, 200 ਰੁਪਏ) ਮਹਿੰਗਾ ਹੋਵੇਗਾ। ਦੱਸ ਦੇਈਏ ਕਿ ਕੰਪਨੀ ਦੇ ਮੌਜੂਦਾ ਫਲੈਗਸ਼ਿਪ ਸਮਾਰਟਫੋਨ OnePlus 6T ਦੀ ਸ਼ੁਰੂਆਤੀ ਕੀਮਤ 37,999 ਰੁਪਏ ਹੈ।PunjabKesari
ਕੁਆਲਕਾਮ ਦੇ ਪ੍ਰੇਜ਼ੀਡੈਂਟ ਕ੍ਰਿਸਟਿਆਨੋ ਏਮਾਨ ਨੇ ਮੀਡੀਆ ਦੇ ਨਾਲ ਇਕ ਅਲਗ ਰਾਊਂਡਟੇਬਲ 'ਚ ਦਾਅਵਾ ਕੀਤਾ ਕਿ ਸਾਰੇ 5ਜੀ ਫੋਨ ਇਨ੍ਹੇ ਮਹਿੰਗੇ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਇਸ ਤਕਨੀਕ ਨੂੰ ਐਕਸਕਲੂਜ਼ਿਵ ਫੀਚਰ ਦੇ ਤੌਰ 'ਤੇ ਮਹਿੰਗੀ ਕੀਮਤ 'ਚ ਦੇਣਾ ਚਾਹੇਗੀ। ਵਨਪਲੱਸ 5ਜੀ ਫੋਨ ਦੀ ਕੀਮਤ 'ਤੇ ਦਿੱਤੇ ਗਏ ਲਾਉ ਦੇ ਬਿਆਨ 'ਤੇ ਪ੍ਰਤੀਕਿਰੀਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁਝ ਕੰਪਨੀਆਂ ਜ਼ਿਆਦਾ ਅਗ੍ਰੇਸਿਵ ਕੀਮਤ 'ਚ 5ਜੀ ਫੋਨ ਲਿਆ ਸਕਦੀਆਂ ਹਨ।

ਪੇਟ ਲਾਉ ਦੇ ਬਿਆਨ 'ਤੇ ਗੌਰ ਕੀਤਾ ਜਾਵੇ ਤਾਂ OnePlus 5G ਫੋਨ ਦੀ ਕੀਮਤ 750 ਡਾਲਰ (ਕਰੀਬ 53,000 ਰੁਪਏ) ਨਾਲ 850 ਡਾਲਰ (ਕਰੀਬ 60,000 ਰੁਪਏ) ਦੇ ਵਿਚਕਾਰ ਹੋ ਜਾਵੇਗੀ।  ਅਜਿਹੇ 'ਚ ਸਾਨੂੰ ਸੈਮਸੰਗ ਵਰਗੀ ਹੋਰ ਕੰਪਨੀਆਂ ਦੀ ਪ੍ਰਾਇਸਿੰਗ ਦਾ ਇੰਤਜ਼ਾਰ ਕਰਨਾ ਹੋਵੇਗਾ, ਜੋ ਭਵਿੱਖ 'ਚ 5ਜੀ ਮਾਡਲ ਲਿਆਏਗੀ।


Related News