ਟੈਸਟ ਮੈਚ ਵਾਂਗ ਵਿਵਹਾਰ ਕਰ ਰਹੀ ਪਿੱਚ ''ਤੇ 200 ਪਾਰ ਦਾ ਸਕੋਰ ਅਵਿਸ਼ਵਾਸ਼ਯੋਗ ਸੀ: ਡੂ ਪਲੇਸਿਸ
Sunday, May 19, 2024 - 03:32 PM (IST)
ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ਮੀਂਹ ਤੋਂ ਬਾਅਦ ਟੈਸਟ ਮੈਚ ਵਾਂਗ ਵਿਵਹਾਰ ਕਰਨ ਵਾਲੀ ਪਿੱਚ, 200 ਤੋਂ ਪਾਰ ਸਕੋਰ ਲੈ ਜਾਣ ਵਾਲੇ ਬੱਲੇਬਾਜ਼ ਅਤੇ ਆਖਰੀ ਓਵਰਾਂ 'ਚ ਯਸ਼ ਦਿਆਲ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਮੈਚ ਜਿੱਤਣ ਤੋਂ ਬਾਅਦ ਡੂ ਪਲੇਸਿਸ ਨੇ ਕਿਹਾ, 'ਮੈਨੂੰ ਲੱਗਾ ਕਿ ਇਹ ਸਭ ਤੋਂ ਮੁਸ਼ਕਿਲ ਪਿੱਚ ਸੀ ਜਿਸ 'ਤੇ ਮੈਂ ਮੀਂਹ ਤੋਂ ਬਾਅਦ ਬੱਲੇਬਾਜ਼ੀ ਕੀਤੀ ਹੈ। ਇਹ ਇੰਨਾ ਮੁਸ਼ਕਲ ਲੱਗ ਰਿਹਾ ਸੀ ਕਿ ਮੈਂ ਅਤੇ ਵਿਰਾਟ ਕੋਹਲੀ 140-150 ਦੇ ਸਕੋਰ ਤੱਕ ਪਹੁੰਚਣ ਦੀ ਗੱਲ ਕਰ ਰਹੇ ਸੀ। ਇਹ ਰਾਂਚੀ ਵਿੱਚ ਪੰਜ ਦਿਨਾਂ ਦੇ ਟੈਸਟ ਮੈਚ ਵਾਂਗ ਵਿਵਹਾਰ ਕਰ ਰਿਹਾ ਸੀ ਅਤੇ ਉਥੋਂ 200 ਦਾ ਅੰਕੜਾ ਪਾਰ ਕਰਨਾ ਅਵਿਸ਼ਵਾਸ਼ਯੋਗ ਸੀ।
ਉਨ੍ਹਾਂ ਨੇ ਕਿਹਾ, 'ਜਦੋਂ ਅਸੀਂ ਨਹੀਂ ਜਿੱਤ ਰਹੇ ਸੀ, ਉਦੋਂ ਵੀ ਪ੍ਰਸ਼ੰਸਕ ਸਾਡੇ ਨਾਲ ਖੜ੍ਹੇ ਸਨ। ਅਸੀਂ ਪ੍ਰਸ਼ੰਸਕਾਂ ਦੇ ਸਹਿਯੋਗ ਲਈ ਧੰਨਵਾਦੀ ਹਾਂ। ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਸ ਅਥਾਹ ਸਮਰਥਨ ਲਈ ਉਨ੍ਹਾਂ ਨੂੰ ਲੈਪ ਆਫ ਆਨਰ ਵੀ ਦੇਵਾਂਗੇ। ਡੂ ਪਲੇਸਿਸ ਨੂੰ ਉਸ ਦੇ ਅਰਧ ਸੈਂਕੜੇ ਅਤੇ ਮਿਡਆਫ 'ਤੇ ਮਿਸ਼ੇਲ ਸੈਂਟਨਰ ਦੇ ਸ਼ਾਨਦਾਰ ਕੈਚ ਲਈ ਮੈਚ ਦਾ ਪਲੇਅਰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਦਾ ਸਹੀ ਮਾਲਕ ਦਿਆਲ ਹੈ, ਜਿਸ ਨੇ ਨਾ ਸਿਰਫ਼ ਗਿੱਲੀ ਗੇਂਦ ਨਾਲ ਗੇਂਦਬਾਜ਼ੀ ਕੀਤੀ ਸਗੋਂ ਦਬਾਅ ਨੂੰ ਵੀ ਹਾਵੀ ਨਹੀਂ ਹੋਣ ਦਿੱਤਾ।
ਉਨ੍ਹਾਂ ਨੇ ਕਿਹਾ, 'ਮੈਚ ਬਹੁਤ ਨੇੜੇ ਸੀ। ਇਕ ਸਮੇਂ ਜਦੋਂ ਐੱਮਐੱਸ ਧੋਨੀ ਬੱਲੇਬਾਜ਼ੀ ਕਰ ਰਹੇ ਸਨ, ਮੈਂ ਇਸ ਗੱਲ ਦਾ ਜਸ਼ਨ ਮਨਾ ਰਿਹਾ ਸੀ ਕਿ ਉਹ ਆਪਣੀ ਲੈਅ ਨਹੀਂ ਲੱਭ ਸਕਿਆ ਕਿਉਂਕਿ ਇਸ ਸਥਿਤੀ ਤੋਂ ਉਹ ਕਈ ਵਾਰ ਆਪਣੀ ਟੀਮ ਦੇ ਹੱਕ ਵਿਚ ਮੈਚ ਨੂੰ ਝੁਕਾ ਚੁੱਕਾ ਹੈ। ਮੈਂ ਇਹ ਪੁਰਸਕਾਰ ਯਸ਼ ਦਿਆਲ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਇੱਕ ਨੌਜਵਾਨ ਗੇਂਦਬਾਜ਼ ਲਈ ਮੈਚ ਦੇ ਬੈਕਐਂਡ ਵਿੱਚ ਇਸ ਤਰ੍ਹਾਂ ਦੀ ਗੇਂਦਬਾਜ਼ੀ ਕਰਨਾ ਸੱਚਮੁੱਚ ਸ਼ਾਨਦਾਰ ਹੈ।