OnePlus Buds ਹੋਏ ਲਾਂਚ, 10 ਮਿੰਟ ਦੀ ਚਾਰਜਿੰਗ ''ਚ ਮਿਲੇਗਾ 10 ਘੰਟਿਆਂ ਦਾ ਬੈਕਅਪ

07/22/2020 1:42:47 AM

ਗੈਜੇਟ ਡੈਸਕ—ਵਨਪਲੱਸ ਨੇ ਭਾਰਤ 'ਚ ਦੋ ਨਵੇਂ ਪ੍ਰੋਡਕਟ ਪੇਸ਼ ਕੀਤੇ ਹਨ ਜਿਨ੍ਹਾਂ 'ਚ ਵਨਪਲੱਸ ਨੋਰਡ ਅਤੇ ਵਨਪਲੱਸ ਬਡਸ ਸ਼ਾਮਲ ਹਨ। ਵਨਪਲੱਸ ਨੋਰਡ ਦੀ ਸ਼ੁਰੂਆਤੀ ਕੀਮਤ ਜਿਥੇ 24,999 ਰੁਪਏ ਹੈ, ਉੱਥੇ ਵਨਪਲੱਸ ਬਡਸ ਦੀ ਕੀਮਤ 4,990 ਰੁਪਏ ਹੈ। ਵਨਪਲੱਸ ਬਡਸ ਕੰਪਨੀ ਦਾ ਪਹਿਲਾ ਟਰੂ ਵਾਇਰਲੈਸ ਈਅਰਫੋਨ ਹੈ। ਵਨਪਲੱਸ ਬਡਸ 3 ਕਲਰ ਵੇਰੀਐਂਟ ਵ੍ਹਾਈਟ, ਗ੍ਰੇਅ ਅਤੇ ਬਲੂ 'ਚ ਮਿਲੇਗਾ, ਹਾਲਾਂਕਿ ਇਸ ਦੀ ਉਪਲੱਬਧਤਾ ਦੇ ਬਾਰੇ 'ਚ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਸਪੈਸੀਫਿਕੇਸ਼ਨਸ
ਵਨਪਲੱਸ ਦੇ ਇਸ ਬਡਸ ਦਾ ਡਿਜ਼ਾਈਨ ਆਊਟਰ ਈਅਰ ਹੈ। ਕਾਫੀ ਹੱਦ ਤੱਕ ਇਹ ਬਡਸ ਐਪਲ ਦੇ ਏਅਰਪਾਡਸ ਵਰਗੇ ਹੀ ਹਨ ਪਰ ਕੀਮਤ ਦੇ ਮਾਮਲੇ 'ਚ ਕਾਫੀ ਘੱਟ ਹੈ। ਬਡਸ ਦੇ ਨਾਲ ਮਿਲਣ ਵਾਲੇ ਚਾਰਜਿੰਗ ਕੇਸ 'ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਚਾਰਜਿੰਗ ਕੇਸ 'ਚ ਰੈਪ (Warp) ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਹਰੇਕ ਬਡਸ ਦਾ ਵਜ਼ਨ 4.6 ਗ੍ਰਾਮ ਹੈ, ਉੱਥੇ ਚਾਰਜਿੰਗ ਕੇਸ ਦਾ ਵਜ਼ਨ 36 ਗ੍ਰਾਮ ਹੈ। ਕੰਪਨੀ ਨੇ ਚਾਰਜਿੰਗ ਕੇਸ ਦੀ ਬੈਟਰੀ ਨੂੰ ਲੈ ਕੇ ਕਿਹਾ ਕਿ ਸਿਰਫ 10 ਮਿੰਟ ਦੀ ਚਾਰਜਿੰਗ 'ਚ ਤੁਹਾਨੂੰ 10 ਘੰਟੇ ਤੱਕ ਦਾ ਬੈਕਅਪ ਮਿਲ ਜਾਵੇਗਾ।

PunjabKesari

ਉੱਥੇ ਫੁਲ ਚਾਰਜਿੰਗ ਤੋਂ ਬਾਅਦ 30 ਘੰਟੇ ਤੱਕ ਦੇ ਬੈਕਅਪ ਦਾ ਦਾਅਵ ਹੈ। ਮਿਊਜ਼ਿਕ ਪਲੇਅ-ਬੈਕ ਦਾ ਸਮਾਂ ਸੱਤ ਘੰਟੇ ਦਾ ਹੈ। ਬਡਸ 'ਚ ਟੱਚ ਕੰਟਰੋਲ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਮਿਊਜ਼ਿਕ ਪਲੇਅਬੈਕ, ਕਾਲਸ ਅਤੇ ਵੁਆਇਸ ਅਸਿਸਟੈਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਬਡਸ ਨੂੰ ਵਨਪਲੱਸ ਦੇ ਫੋਨ ਨਾਲ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਲੋ ਲੈਟੇਸੀ ਆਡੀਓ ਮੋਡ ਮਿਲੇਗਾ ਜੋ ਕੇ ਗੇਮਿੰਗਾ ਦੌਰਾਨ ਕੰਮ ਕਰੇਗਾ।

PunjabKesari


Karan Kumar

Content Editor

Related News