150W ਦੀ ਚਾਰਜਿੰਗ ਨਾਲ ਲਾਂਚ ਹੋਇਆ OnePlus Ace, ਮਿਲੇਗੀ 512GB ਦੀ ਸਟੋਰੇਜ

Friday, Apr 22, 2022 - 06:41 PM (IST)

150W ਦੀ ਚਾਰਜਿੰਗ ਨਾਲ ਲਾਂਚ ਹੋਇਆ OnePlus Ace, ਮਿਲੇਗੀ 512GB ਦੀ ਸਟੋਰੇਜ

ਗੈਜੇਟ ਡੈਸਕ– ਵਨਪਲੱਸ ਨੇ ਘਰੇਲੂ ਬਾਜ਼ਾਰ ’ਚ OnePlus Ace ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। Ace ਸੀਰੀਜ਼ ਤਹਿਤ ਇਹ ਕੰਪਨੀ ਦਾ ਪਹਿਲਾ ਸਮਰਾਟਫੋਨ ਹੈ। OnePlus Ace ਨੂੰ 150 ਵਾਟ ਦੀ ਫਾਸਟ ਚਾਰਜਿੰਗ ਅਤੇ ਕਸਟਮ ਡਿਜ਼ਾਇਨ ਮੀਡੀਆਟੈੱਕ ਡਾਈਮੈਂਸਿਟੀ 8100-Nax ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆਹੈ। ਇਸ ਫੋਨ ’ਚ ਗੇਮਿੰਗ ਲਈ ਅਲੱਗ ਤੋਂ ਇਕ ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ। OnePlus Ace ’ਚ ਤਿੰਨ ਰੀਅਰ ਕੈਮਰੇ ਹਨ ਅਤੇ 120Hz ਰਿਫ੍ਰੈਸ਼ ਰੇਟ ਨਾਲ ਡਿਸਪਲੇਅ ਦਿੱਤੀ ਗਈ ਹੈ।

OnePlus Ace ਦੀ ਕੀਮਤ
OnePlus Ace ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,499 ਯੁਆਨ (ਕਰੀਬ 26,600 ਰੁਪਏ) ਹੈ। ਉੱਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,600 ਯੁਆਨ (ਕਰੀਬ 31,900 ਰੁਪਏ) ਹੈ। ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,999 ਯੁਆਨ (ਕਰੀਬ 35,400 ਰੁਪਏ) ਹੈ। 12 ਜੀ.ਬੀ. ਰੈਮ+512 ਜੀ.ਬੀ. ਸੋਟਰੇਜ ਵਾਲੇ ਮਾਡਲ ਦੀ ਕੀਮਤ 3,499 ਯੁਆਨ (ਕਰੀਬ 41,400 ਰੁਪਏ) ਹੈ। ਕਿਹਾ ਜਾ ਰਿਹਾ ਹੈ ਕਿ OnePlus Ace ਨੂੰ 28 ਅਪ੍ਰੈਲ ਨੂੰ ਭਾਰਤ ’ਚ OnePlus 10R ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ।

OnePlus Ace ਦੇ ਫੀਚਰਜ਼
OnePlus Ace ਦੇ ਨਾਲ ਐਂਡਰਾਇਡ 12 ਆਧਾਰਿਤ ਕਲਰ ਓ.ਐੱਸ. 12.1 ਹੈ। ਇਸ ਵਿਚ 6.7 ਇੰਚ ਦੀ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ। ਜਿਸਦਾ ਰੈਜ਼ੋਲਿਊਸ਼ਨ 1080x2412 ਪਿਕਸਲ ਹੈ। ਇਸਦੀ ਬ੍ਰਾਈਟਨੈੱਸ 950 ਨਿਟਸ ਹੈ ਅਤੇ ਡਿਸਪਲੇਅ ’ਤੇ 2.5ਡੀ ਕਰਵਡ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਹੈ। OnePlus Ace ’ਚ ਮੀਡੀਆਟੈੱਕ ਡਾਈਮੈਂਸਿਟੀ 8100-Max ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ LPDDR5 ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਹੈ।

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਇਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਵੀ ਸਪੋਰਟ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ Sony IMX355 ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ GC02M1 ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ISOCELL S5K3P9 ਸੈਂਸਰ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ USB ਟਾਈਪ-C ਪੋਰਟ ਹੈ। ਫੋਨ ’ਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 4500mAh ਦੀ ਡਿਊਲ ਸੈੱਲ ਬੈਟਰੀ ਹੈ ਜਿਸਦੇ ਨਾਲ 150 ਵਾਟ ਦੀ ਸੁਪਰ ਫਲੈਸ਼ ਫਾਸਟ ਚਾਰਜਿੰਗ ਦਾ ਸਪੋਰਟ ਹੈ।


author

Rakesh

Content Editor

Related News