ਰਿਲਾਇੰਸ ਡਿਜ਼ੀਟਲ ਆਫਲਾਈਨ ਸਟੋਰ ''ਚ ਵਿਕੇਗਾ OnePlus 6T

Tuesday, Oct 23, 2018 - 07:39 PM (IST)

ਰਿਲਾਇੰਸ ਡਿਜ਼ੀਟਲ ਆਫਲਾਈਨ ਸਟੋਰ ''ਚ ਵਿਕੇਗਾ OnePlus 6T

ਗੈਜੇਟ ਡੈਸਕ—ਚੀਨੀ ਕੰਪਨੀ ਵਨਪਲੱਸ ਨੇ ਮੰਗਲਵਾਰ ਨੂੰ ਰਿਲਾਇੰਸ ਡਿਜ਼ੀਟਲ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਪਾਰਟਨਰਸ਼ਿਪ ਤਹਿਤ ਵਨਪਲੱਸ 6ਟੀ ਨੂੰ ਦੇਸ਼ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਰਿਲਾਇੰਸ ਡਿਜ਼ੀਟਲ ਆਫਲਾਈਨ ਸਟੋਰ 'ਚ ਵੇਚਿਆ ਜਾਵੇਗਾ। ਵਨਪਲੱਸ ਨੇ ਜਾਣਕਾਰੀ ਦਿੱਤੀ ਹੈ ਕਿ ਚਾਹਵਾਨ ਗਾਹਕ ਵਨਪਲੱਸ ਸਮਾਰਟਫੋਨ ਦੀ ਕਰ ਜਾਂਚ ਸਕਣਗੇ। ਇਸ ਤੋਂ ਇਲਾਵਾ ਇਹ ਆਨਲਾਈਨ ਸਟੋਰ ਵਾਲੀ ਕੀਮਤ 'ਚ ਹੀ ਰਿਲਾਇੰਸ ਸਟੋਰ 'ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ ਗਾਹਕ ਵਨਪਲੱਸ ਦੇ ਪ੍ਰੋਡਕਟ 'ਤੇ ਰਿਲਾਇੰਸ ਡਿਜ਼ੀਟਲ ਦੇ ਪ੍ਰਮੋਸ਼ਨਲ ਕੈਂਪੇਨ ਦਾ ਵੀ ਫਾਇਦਾ ਲੈ ਸਕਣਗੇ। ਦੱਸਣਯੋਗ ਹੈ ਕਿ ਵਨਪਲੱਸ 6ਟੀ ਨੂੰ ਸਭ ਤੋਂ ਪਹਿਲਾਂ ਨਿਊਯਾਰਕ 'ਚ 29 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ, ਇਸ ਤੋਂ ਬਾਅਦ ਭਾਰਤ 'ਚ 30 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ।

PunjabKesari

ਵਨਪਲੱਸ 6ਟੀ ਨੂੰ ਦੇਸ਼ਭਰ 'ਚ ਮੌਜੂਦਾ ਰਿਲਾਇੰਸ ਡਿਜ਼ੀਟਲ ਸਟੋਰ 'ਚ ਉਪਲੱਬਧ ਕਰਵਾਇਆ ਜਾਵੇਗਾ। ਇਹ ਐਕਸਕਲੂਸੀਵ ਤੌਰ 'ਤੇ ਅਮੇਜ਼ਾਨ ਡਾਟ ਇਨ ਅਤੇ ਕੰਪਨੀ ਦੀ ਆਪਣੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ। ਇਸ ਦੇ ਨਾਲ ਕੰਪਨੀ ਦੇ ਮੌਜੂਦਾ ਫਲੈਗਸ਼ਿਪ ਵਨਪਲੱਸ 6 ਦੀ ਵਿਕਰੀ ਜਲਦ ਹੀ ਰੱਦ ਕੀਤੇ ਜਾਣ ਦੀ ਉਮੀਦ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦ ਵਨਪਲੱਸ ਦਾ ਸਮਾਰਟਫੋਨ ਆਫਲਾਈਨ ਮਾਰਕੀਟ 'ਚ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਵੀ ਵਨਪਲੱਸ ਦੇ ਹੈਂਡਸੈੱਟ ਕੰਪਨੀ ਦੇ ਆਫਲਾਈਨ ਐਕਸਪੀਰੀਅੰਸ ਸਟੋਰ ਅਤੇ ਪਾਪ-ਅਪ ਸਟੋਰ 'ਚ ਵਿਕਦੇ ਰਹੇ ਹਨ। ਇਸ ਤੋਂ ਇਲਾਵਾ ਮਈ ਮਹੀਨੇ 'ਚ ਹੀ ਕੰਪਨੀ ਨੇ ਵਨਪਲੱਸ 6 ਲਈ ਟਾਟਾ ਗਰੁੱਪ ਦੇ ਕ੍ਰੋਮਾ ਆਫਲਾਈਨ ਸਟੋਰ ਨਾਲ ਸਾਂਝੇਦਾਰੀ ਕੀਤੀ ਸੀ।

ਪੁਰਾਣੀ ਰਿਪੋਰਟ ਮੁਤਾਬਕ ਵਨਪਲੱਸ 6ਟੀ 'ਚ 6.4 ਇੰਚ ਦਾ ਆਪਟੀਕਲ ਐਮੋਲੇਡ ਫੁਲ ਐੱਚ.ਡੀ.+ਡਿਸਪਲੇਅ ਅਤੇ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈਸਰ ਹੋਵੇਗਾ। 6ਜੀ.ਬੀ. ਰੈਮ, 8ਜੀ.ਬੀ. ਰੈਮ ਨਾਲ 256 ਜੀ.ਬੀ. ਤੱਕ ਦੀ ਸਟੋਰੇਜ ਦਿੱਤੇ ਜਾਣ ਦੀ ਉਮੀਦ ਹੈ। ਫੋਨ ਆਊਟ ਆਫ ਬਾਕਸ ਐਂਡ੍ਰਾਇਡ 9.0 'ਤੇ ਚੱਲਣ ਦੀ ਉਮੀਦ ਹੈ।

PunjabKesari

ਕੰਪਨੀ ਨੇ ਪਹਿਲੇ ਹੀ ਪੁਸ਼ਟੀ ਕੀਤੀ ਹੈ ਕਿ ਵਨਪਲੱਸ 6ਟੀ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਹੋਵੇਗਾ। ਕੰਪਨੀ ਨੇ ਇਸ ਨੂੰ ਸਕਰੀਨ ਅਨਲਾਕ ਦਾ ਨਾਂ ਦਿੱਤਾ ਹੈ। ਇਸ ਵਾਰ 3.5 ਐੱਮ.ਐੱਮ. ਹੈੱਡਫੋਨ ਜੈਕ ਦੀ ਜਗ੍ਹਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੋਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3700 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ ਜੋ ਵਨਪਲੱਸ 6ਦੀ 3300 ਐੱਮ.ਏ.ਐੱਚ. ਤੋਂ ਕਾਫੀ ਵੱਡੀ ਹੈ।


Related News