ਪੰਜਾਬ "ਚ ਵਧੀ ਸਖ਼ਤੀ, ਵੱਡੀ ਗਿਣਤੀ ''ਚ ਲਾਇਸੰਸ ਕੀਤੇ ਰੱਦ
Wednesday, Jul 23, 2025 - 01:35 PM (IST)

ਫਿਰੋਜ਼ਪੁਰ (ਕੁਮਾਰ) : ਵਧੀਕ ਜ਼ਿਲਾ ਮੈਜਿਸਟ੍ਰੇਟ ਫਿਰੋਜ਼ਪੁਰ ਦਮਨਜੀਤ ਸਿੰਘ ਮਾਨ, ਪੀ. ਸੀ. ਐੱਸ. ਵੱਲੋਂ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ ਹੁਮੈਨ ਸਮੱਗਲਿੰਗ ਰੂਲਜ਼, 2013 ਰਾਹੀਂ ਕੰਸਲਟੈਂਸੀ/ਕੋਚਿੰਗ ਆਫ ਆਈਲੈਟਸ/ਟਰੈਵਲ ਏਜੰਸੀ/ ਟਿਕਟਿੰਗ ਏਜੰਟ/ਜਨਰਲ ਸੇਲਜ਼ ਏਜੰਟਸ ਆਦਿ ਦਾ ਕੰਮ ਕਰਨ ਵਾਲੀਆਂ 5 ਫਰਮਾਂ ਦੇ ਲਾਇਸੰਸ ਮਿਆਦ ਖਤਮ ਹੋਣ ਉਪਰੰਤ ਸਸਪੈਂਡ ਕੀਤੇ ਹਨ ਜਦਕਿ ਹੋਰ 11 ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ। ਵਧੀਕ ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਈਸੈਂਸ ਸਸਪੈਂਡ ਕੀਤੇ ਗਏ ਹਨ ਉਨ੍ਹਾਂ ’ਚ ਸਚਵੇਅ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ, ਪਾਵਰ ਲਰਨ ਗਲੋਬਲ ਇਮੀਗ੍ਰੇਸ਼ਨ, ਆਰ. ਬੀ. ਆਇਲਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਟ, ਐੱਸ.ਆਈ. ਸੀ. ਟੀ. ਅੰਡਰ ਬੀ. ਡੀ. ਐੱਸ. ਮੈਮੋਰੀਅਲ ਸੋਸਾਇਟੀ, ਏ. ਪੀ. ਟੀ. ਆਇਲਟਸ ਇੰਟੀਚਿਊਟ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਕਾਲਰਸ਼ਿਪ ਨੂੰ ਲੈ ਕੇ ਹੋਇਆ ਵੱਡਾ ਐਲਾਨ
ਉਕਤ ਲਾਇਸੰਸ ਧਾਰਕਾਂ ਨੂੰ ਲਾਇਸੰਸ ਦੀ ਮਿਆਦ ਖਤਮ ਹੋਣ ਤੋਂ 2 ਮਹੀਨੇ ਪਹਿਲਾਂ-ਪਹਿਲਾਂ ਲਾਇਸੰਸ ਨਵੀਨ ਕਰਵਾਉਣ ਦੀ ਪ੍ਰਤੀਬੇਨਤੀ ਜ਼ਿਲਾ ਮੈਜਿਸਟਰੇਟ ਦੇ ਦਫਤਰ ਵਿਖੇ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਸੀ ਪਰ ਉਕਤ ਫਰਮਾਂ ਪਾਸੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ’ਚ ਨਾ ਤਾਂ ਕੋਈ ਪ੍ਰਤੀਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ ਹੈ। ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(ਈ) ’ਚ ਦਰਜ ਹਦਾਇਤਾਂ ਨੂੰ ਧਿਆਨ ’ਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ, ਹਾਲਾਤ ਦੇਖ ਕੰਬੇ ਲੋਕ
ਇਸੇ ਤਰ੍ਹਾਂ ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ 11 ਹੋਰ ਫਰਮਾਂ ਜਿਨ੍ਹਾਂ ’ਚ ਐੱਮ/ਐੱਸ ਓਵਰਸੀਜ਼ ਵਰਕਸ ਜ਼ੋਨ, ਗੋਬਿੰਦ ਨਗਰੀ, ਬਾਘੀ ਰੋਡ ਫਿਰੋਜ਼ਪੁਰ ਸ਼ਹਿਰ, ਐੱਮ/ਐੱਸ ਆਈਲੈਟਸ ਸਕੂਲ ਐਂਡ ਇਮੀਗ੍ਰੇਸ਼ਨ ਸੋਲਿਊਸ਼ਨਜ਼ (ਆਈ-ਸਕੂਲ), ਨੇੜੇ ਦੇਵ ਸਮਾਜ ਕਾਲਜ਼ ਫਿਰੋਜ਼ਪੁਰ ਸ਼ਹਿਰ, ਐੱਮ/ਐੱਸ ਅਸਪਾਇਰ, ਸਰਕੂਲਰ ਰੋਡ, ਨੇੜੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਸ਼ਹਿਰ, ਫਰਮ ਸਕਾਈ ਵਿੰਗਸ ਐਜੂਕੇਸ਼ਨ ਐਂਡ ਕੰਸਲਟੈਂਟਸ, ਫਿਰੋਜ਼ਪੁਰ ਰੋਡ ਮੱਲਾਂਵਾਲਾ ਖਾਸ, ਐੱਮ/ਐੱਸ ਕ੍ਰਿਸ਼ਨਾ ਟ੍ਰੈਵਲਸ, 71/3, ਧਵਨ ਕਾਲੋਨੀ, ਫਿਰੋਜ਼ਪੁਰ ਸ਼ਹਿਰੀ, ਐੱਮ/ਐੱਸ. ਡੀ. ਏ. ਜੀ. ਐੱਸ. ਐਜੂਕੇਸ਼ਨ ਐਂਡ ਇਮੀਗ੍ਰੇਸ਼ਨ, ਸਾਹਮਣੇ ਸਰਕਾਰੀ ਸੀ. ਸੈ. ਸਕੂਲ ਜ਼ੀਰਾ ਜ਼ਿਲਾ ਫਿਰੋਜ਼ਪੁਰ, ਐੱਮ/ਐੱਸ ਟਰੈਵਲ ਦੁਨੀਆ ਸਾਹਮਣੇ ਮਾਰਕਫੈੱਡ ਗੁਦਾਮ, ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ, ਐੱਮ/ਐੱਸ ਏ. ਏ. ਏ. ਟਚਪੀਕ ਸਕੂਲ ਆਫ ਆਇਲਟਸ, ਸਾਹਮਣੇ ਭਾਰਤ ਪੈਟਰੋਲ ਪੰਪ ਮੱਖੂ ਰੋਡ ਜ਼ੀਰਾ ਜ਼ਿਲਾ ਫਿਰੋਜ਼ਪੁਰ, ਐੱਮ/ਐੱਸ ਸਨਬੀਮ ਐਜੂਕੇਸ਼ਨ ਐਂਡ ਕੰਸਲਟੈਂਸੀ ਸਰਵਿਸਿਜ਼, ਨਵਾਂ ਤਲਵੰਡੀ ਰੋਡ ਸਾਹਮਣੇ ਐੱਚ. ਡੀ. ਐੱਫ. ਸੀ. ਬੈਂਕ ਜ਼ੀਰਾ, ਤਹਿਸੀਲ ਜ਼ੀਰਾ, ਜ਼ਿਲਾ ਫਿਰੋਜ਼ਪੁਰ, ਐੱਮ/ਐੱਸ ਡਰੀਮ ਅਬਰੋਡ ਆਇਲਟਸ ਐਂਡ ਵੀਜ਼ਾ ਕੰਸਲਟੈਂਸੀ, ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਮੁਦਕੀ ਤਹਿਸੀਲ ਅਤੇ ਜ਼ਿਲਾ ਫਿਰੋਜ਼ਪੁਰ, ਐੱਮ/ਐੱਸ ਦ ਮੋਗਾ ਬ੍ਰਿਟਿਸ਼ ਸਕੂਲ ਆਫ ਲੈਂਗੁਏਜਸ (ਐੱਮ. ਬੀ. ਐੱਸ. ਐੱਲ.) ਸੁਭਾਸ਼ ਕਲੋਨੀ ਪੋਸਟ ਆਫਿਸ ਸਟਰੀਟ, ਬਸ ਸਟੈਂਡ ਦੇ ਪਿੱਛੇ, ਤਹਿਸੀਲ ਜ਼ੀਰਾ, ਜ਼ਿਲਾ ਫਿਰੋਜ਼ਪੁਰ ਸ਼ਾਮਲ ਹਨ, ਦੇ ਵੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
ਉਨ੍ਹਾਂ ਦੱਸਿਆ ਕਿ ਉਕਤ ਲਾਇਸੰਸ ਧਾਰਕਾਂ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਸਮੇਂ ਅੰਦਰ ਆਪਣਾ ਲਾਇਸੰਸ ਰੀਨਿਊ ਨਾ ਕਰਵਾਉਣ ਕਾਰਨ ਉਕਤ ਲਾਇਸੰਸ ਸਸਪੈਂਡ ਕਰ ਦਿੱਤੇ ਗਏ ਸਨ ਅਤੇ ਲਾਇਸੰਸ ਧਾਰਕਾਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ ਪਰ ਲਾਇਸੰਸ ਧਾਰਕ ਵੱਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਦੀਆਂ ਬਦਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e