ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਨਾਲ ਇਸ ਦਿਨ ਲਾਂਚ ਹੋਵੇਗਾ OnePlus 6T
Tuesday, Sep 11, 2018 - 12:02 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Oneplus ਇਸ ਸਾਲ ਲਾਂਚ ਕੀਤੇ ਗਏ ਫਲੈਗਸ਼ਿਪ ਹੈਂਡਸੈੱਟ Oneplus 6 ਦੇ ਅਪਗ੍ਰੇਡਿਡ ਵਰਜ਼ਨ OnePlus 6T ਨੂੰ ਜਲਦ ਲਾਂਚ ਕਰ ਸਕਦੀ ਹੈ। ਉਥੇ ਹੀ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਦੀ ਕੰਪਨੀ OnePlus 6T ਨੂੰ ਇਨ-ਡਿਸਪਲੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਲਾਂਚ ਕਰੇਗੀ।
ਇਸ ਗੱਲ ਦੀ ਪੁਸ਼ਟੀ ਕੰਪਨੀ ਵਲੋਂ ਅਪਕਮਿੰਗ ਡਿਵਾਈਸ ਨੂੰ ਲੈ ਕੇ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਨਾਲ ਹੋਈ ਹੈ। ਇਸ ਤੋਂ ਇਲਾਵਾ ਅਫਵਾਹ ਹੈ ਕਿ OnePlus 6T 'ਚ ਵਾਟਰ ਡਰਾਪ ਨੌਚ ਡਿਸਪਲੇਅ ਦਿੱਤੀ ਜਾ ਸਕਦਾ ਹੈ। ਉਥੇ ਹੀ ਕਾਫ਼ੀ ਸਮੇਂ ਤੋਂ ਫੋਨ ਦੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਕਈ ਜਾਣਕਾਰੀਆਂ ਲੀਕ ਹੋ ਰਹੀ ਹਨ। ਕੁਝ ਦਿਨ ਪਹਿਲਾਂ ਡਿਵਾਈਸ ਦੇ ਰਿਟੇਲ ਬਾਕਸ ਦੀ ਫੋਟੋ ਆਨਲਾਈਨ ਪੋਸਟ ਦੀਆਂ ਗਈਆਂ ਸਨ।
ਕੰਪਨੀ ਨੇ CNET ਨਾਲ ਗੱਲ ਕਰਦੇ ਕਿਹਾ ਹੈ ਕਿ ਹੁਣ ਜਲਦ ਹੀ ਯੂਜ਼ਰਸ ਕਈ ਤਰ੍ਹਾਂ ਨਾਲ ਡਿਵਾਈਸ ਨੂੰ ਅਨਲਾਕ ਕਰ ਸਕਣਗੇ। ਵਨਪਲੱਸ ਦਾ ਕਹਿਣਾ ਹੈ ਕਿ ਯੂਜ਼ਰਸ ਇਕ ਦਿਨ 'ਚ ਕਈ ਵਾਰ ਆਪਣੀ ਡਿਵਾਇਸ ਨੂੰ ਅਨਲਾਕ ਕਰਦੇ ਹਨ। ਉਥੇ ਹੀ “ਫੇਸ ਅਨਲਾਕ” ਤੇ “ਸਕਰੀਨ ਅਨਲਾਕ” ਜਿਹੀਆਂ ਆਪਸ਼ਨਸ ਡਿਵਾਈਸ ਨੂੰ ਅਨਲਾਕ ਕਰਨ ਵਾਲੇ ਸਟੈਪਸ ਨੂੰ ਘੱਟ ਕਰਦੀਆਂ ਹਨ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਸ਼ੁਰੂਆਤ 'ਚ ਵਨਪਲੱਸ 5ਟੀ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਿੰਗ ਟੈਕਨਾਲੌਜੀ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਕਿਸੇ ਕਾਰਨ ਕਰਕੇ ਇਸ ਨੂੰ ਡਿਵਾਈਸ ਦੇ ਨਾਲ ਪੇਸ਼ ਨਹੀਂ ਕੀਤਾ ਜਾ ਸਕੀ।
ਇਸ ਤੋਂ ਇਲਾਵਾ ਕੰਪਨੀ ਨੇ ਇਕ ਟਵਿਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਪਕਮਿੰਗ ਡਿਵਾਈਸ 'ਚ ''Top Secret Message” ਫੀਚਰ ਦਿੱਤਾ ਜਾ ਸਕਦਾ ਹੈ। ਇਸ ਟੀਜਰ ਦੇ 6 ਸੈਕਿੰਡ ਦੀ ਵੀਡੀਓ ਨੂੰ ਕੰਪਨੀ ਨੇ ਆਪਣੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਜਾਰੀ ਕੀਤੀ ਹੈ।
Incoming: Top Secret Message... pic.twitter.com/84d9ymNBQW
— OnePlus (@oneplus) September 10, 2018
ਦੂਜੇ ਪਾਸੇ ਇਕ ਹੋਰ ਜਾਣਕਾਰੀ ਮੁਤਾਬਕ ਕੰਪਨੀ 17 ਅਕਤੂਬਰ ਨੂੰ ਈਵੈਂਟ ਦਾ ਪ੍ਰਬੰਧ ਕਰ ਕੇ OnePlus 6T ਨੂੰ ਲਾਂਚ ਕਰ ਸਕਦੀ ਹੈ। ਇੰਨਾ ਹੀ ਨਹੀਂ ਸਾਹਮਣੇ ਆਈ ਖਬਰਾਂ ਦੇ ਮੁਤਾਬਕ ਕੰਪਨੀ ਇਸ ਲਾਂਚ ਈਵੈਂਟ 'ਚ OnePlus 6T ਦੇ ਨਾਲ ਵਨਪਲੱਸ ਬੁਲੇਟ ਵਾਇਰਲੈੱਸ ਦੇ ਅਪਗ੍ਰੇਡਿਡ ਵਰਜ਼ਨ ਨੂੰ ਵੀ ਲਾਂਚ ਕਰ ਸਕਦੀ ਹੈ।