ਪੰਜਾਬ ''ਚ ਲੱਗੀ ਛੁੱਟੀਆਂ ਦੀ ਝੜੀ, ਬੱਚਿਆਂ ਦੀਆਂ ਲੱਗੀਆਂ ਮੌਜਾਂ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
Friday, Aug 01, 2025 - 04:42 PM (IST)

ਚੰਡੀਗੜ੍ਹ : ਅਗਸਤ ਦਾ ਮਹੀਨਾ ਪੰਜਾਬ ਸਮੇਤ ਪੂਰੇ ਦੇਸ਼ ਲਈ ਤਿਉਹਾਰਾਂ ਨਾਲ ਭਰਪੂਰ ਰਹੇਗਾ। ਇਸ ਦੌਰਾਨ ਰੱਖੜੀ, ਆਜ਼ਾਦੀ ਦਿਵਸ, ਜਨਮ ਅਸ਼ਟਮੀ ਸਮੇਤ ਕੁਝ ਹੋਰ ਵੱਡੇ ਤਿਉਹਾਰ ਆ ਰਹੇ ਹਨ। ਜੇ ਤੁਸੀਂ ਪਰਿਵਾਰ ਨਾਲ ਘੁੰਮਣ ਜਾਂ ਕੋਈ ਧਾਰਮਿਕ ਯਾਤਰਾ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਮਹੀਨਾ ਬਹੁਤ ਖਾਸ ਹੋ ਸਕਦਾ ਹੈ। 9 ਅਗਸਤ ਸ਼ੁੱਕਰਵਾਰ ਨੂੰ ਆ ਰਹੀ ਰੱਖੜੀ ਮੌਕੇ ਅਧਿਕਾਰਕ ਛੁੱਟੀ ਨਹੀਂ ਹੈ ਪਰ ਕੁਝ ਸਕੂਲਾਂ ਵਿਚ ਸਥਾਨਕ ਛੁੱਟੀ ਜ਼ਰੂਰ ਐਲਾਨ ਦਿੱਤੀ ਜਾਂਦੀ ਹੈ, ਇਸ ਤੋਂ ਅੱਗੇ ਸ਼ਨੀਵਾਰ-ਐਤਵਾਰ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ
ਇਸ ਤੋਂ ਇਲਾਵਾ 15 ਅਗਸਤ ਸ਼ੁੱਕਰਵਾਰ ਨੂੰ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਅਗਲੇ ਦਿਨ 16 ਅਗਸਤ ਨੂੰ ਜਨਮ ਅਸ਼ਟਮੀ (ਸ਼ਨੀਵਾਰ) ਹੈ, ਜਦਕਿ 17 ਅਗਸਤ ਐਤਵਾਰ ਹੋਣ ਕਰਕੇ ਲੋਕਾਂ ਨੂੰ ਲਗਾਤਾਰ ਤਿੰਨ ਦਿਨਾਂ ਦੀ ਛੁੱਟੀ ਮਿਲੇਗੀ। ਇਹ ਸਮਾਂ ਪਰਿਵਾਰ ਨਾਲ ਰਹਿਣ ਜਾਂ ਸੈਰ-ਸਪਾਟੇ ਲਈ ਵਧੀਆ ਮੌਕਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਇਸ ਤੋਂ ਇਲਾਵਾ ਅਗਸਤ ਮਹੀਨੇ ਵਿਚ ਸਰਕਾਰ ਵੱਲੋਂ ਦੋ ਰਾਖਵੀਆਂ ਛੁੱਟੀਆਂ ਵੀ ਐਲਾਨੀਆਂ ਗਈਆਂ ਹਨ। 24 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ (ਪਰ ਇਹ ਛੁੱਟੀ ਐਤਵਾਰ ਨਾ ਆ ਰਹੀ ਹੈ)। ਜਦਕਿ 27 ਅਗਸਤ ਨੂੰ ਵੀ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸੰਵਤਸਰੀ ਹੈ (ਜੈਨ ਭਾਈਚਾਰੇ ਦਾ ਮਹਾਨ ਤਿਉਹਾਰ)। ਜਿਸ ਦੇ ਚੱਲਦੇ ਸਰਕਾਰ ਵੱਲੋਂ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਗਸਤ ਮਹੀਨੇ ਵਿਚ ਇਸ ਵਾਰ ਪੰਜ ਐਤਵਾਰ ਵੀ ਆ ਰਹੇ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਸੂਬੇ 'ਚ ਆਂਗਨਵਾੜੀ ਵਰਕਰਾਂ ਦੀ ਭਰਤੀ ਦਾ ਐਲਾਨ, ਜਾਣੋ ਪੂਰੀ ਜਾਣਕਾਰੀ
ਸਰਕਾਰੀ ਦਫ਼ਤਰ ਬੰਦ, ਪਰ ਐਮਰਜੈਂਸੀ ਸੇਵਾਵਾਂ ਜਾਰੀ
ਇਨ੍ਹਾਂ ਛੁੱਟੀਆਂ ਦੌਰਾਨ ਜਿੱਥੇ ਸਰਕਾਰੀ ਦਫ਼ਤਰ ਬੰਦ ਰਹਿਣਗੇ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹਿਣਗੀਆਂ। ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੌਰਾਨ ਵਿਸ਼ੇਸ਼ ਡਿਊਟੀ ਸ਼ੈਡਿਊਲ ਜਾਰੀ ਕੀਤਾ ਜਾਂਦਾ ਹੈ, ਤਾਂ ਜੋ ਮਰੀਜ਼ਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ ਦੇ ਸਾਰੇ ਸਕੂਲਾਂ ਵਿਚ ਅੱਜ ਤੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e