ਪੰਜਾਬ ਦੇ ਸਕੂਲਾਂ ''ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਭਲਕੇ ਤੋਂ ਹੋਵੇਗਾ ਬਦਲਾਅ

Thursday, Jul 31, 2025 - 09:42 AM (IST)

ਪੰਜਾਬ ਦੇ ਸਕੂਲਾਂ ''ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਭਲਕੇ ਤੋਂ ਹੋਵੇਗਾ ਬਦਲਾਅ

ਲੁਧਿਆਣਾ (ਵਿੱਕੀ) : ਪੰਜਾਬ ਸਟੇਟ ਮਿਡ-ਡੇਅ-ਮੀਲ ਸੋਸਾਇਟੀ ਨੇ ‘ਪ੍ਰਧਾਨ ਮੰਤਰੀ ਪੋਸ਼ਣ’ ਯੋਜਨਾ ਤਹਿਤ ਸਰਕਾਰੀ ਸਕੂਲਾਂ ’ਚ ਪਰੋਸੇ ਜਾਣ ਵਾਲੇ ਮਿਡ-ਡੇਅ-ਮੀਲ ਲਈ ਅਗਸਤ 2025 ਲਈ ਇਕ ਨਵਾਂ ਹਫ਼ਤਾਵਾਰੀ ਮੈਨਿਊ ਜਾਰੀ ਕੀਤਾ ਹੈ। ਇਹ ਮੈਨਿਊ ਇਕ ਅਗਸਤ ਤੋਂ 31 ਅਗਸਤ ਤੱਕ ਲਾਗੂ ਰਹੇਗਾ। ਨਵੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੇ ਗਏ ਪੱਤਰ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ’ਚ ਬੈਠਾ ਕੇ ਹੀ ਭੋਜਨ ਪਰੋਸਿਆ ਜਾਵੇ ਅਤੇ ਇਸ ਮੈਨਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ ਨਿਰਧਾਰਿਤ ਮੈਨਿਊ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਇਸ ਤਰ੍ਹਾਂ ਹੋਵੇਗਾ ਅਗਸਤ 2025 ਲਈ ਹਫ਼ਤਾਵਾਰੀ ਮੈਨਿਊ
ਸੋਮਵਾਰ : ਦਾਲ ਅਤੇ ਰੋਟੀ
ਮੰਗਲਵਾਰ : ਰਾਜਮਾਂਹ, ਚੌਲ ਅਤੇ ਖੀਰ
ਬੁੱਧਵਾਰ : ਕਾਲੇ/ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੁੜੀ/ਰੋਟੀ
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਵਾਲੀ) ਅਤੇ ਚੌਲ

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦਾ ਡਿਊਟੀ ਟਾਈਮ ਬਦਲਿਆ, ਜਾਣੋ ਸ਼ਾਮੀਂ ਕਿੰਨੇ ਵਜੇ ਤੱਕ ਕਰਨਾ ਪਵੇਗਾ ਕੰਮ
ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ : ਪੂਰੇ ਮਹੀਨੇ ਦਾਲ, ਚੌਲ ਅਤੇ ਮੌਸਮੀ ਫ਼ਲ
ਮਹਿਮਾਨਾਂ ਦੇ ਭੋਜਨ ਲਈ ਕੀਤਾ ਉਤਸ਼ਾਹਿਤ
ਜਾਰੀ ਕੀਤੇ ਗਏ ਸਰਕੂਲਰ ’ਚ ‘ਅਤਿਥੀ ਭੋਜਨ’ ਦੀ ਪਹਿਲ ਕਦਮੀ ਨੂੰ ਉਤਸ਼ਾਹਿਤ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਪਿੰਡ ਦੇ ਸਰਪੰਚ, ਸਮਾਜ ਸੇਵੀ ਸੱਜਣਾਂ ਅਤੇ ਹੋਰ ਪਤਵੰਤਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਿਡ-ਡੇਅ-ਮੀਲ ’ਚ ਯੋਗਦਾਨ ਵਜੋਂ ਵਿਸ਼ੇਸ਼ ਮੌਕਿਆਂ, ਤਿਉਹਾਰਾਂ ’ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਪਕਵਾਨ, ਫਲ ਜਾਂ ਮਿਠਾਈਆਂ ਪ੍ਰਦਾਨ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News