PM ਮੋਦੀ ਵੱਲੋਂ ਪੰਜਾਬ ਨੂੰ ਮਿਲਣ ਵਾਲੀ ਸੌਗਾਤ ਲਈ ਕਰਨਾ ਪਵੇਗਾ ਇੰਤਜ਼ਾਰ! 27 ਜੁਲਾਈ ਨੂੰ ਨਹੀਂ ਹੋਵੇਗਾ ਉਦਘਾਟਨ

Thursday, Jul 24, 2025 - 11:22 AM (IST)

PM ਮੋਦੀ ਵੱਲੋਂ ਪੰਜਾਬ ਨੂੰ ਮਿਲਣ ਵਾਲੀ ਸੌਗਾਤ ਲਈ ਕਰਨਾ ਪਵੇਗਾ ਇੰਤਜ਼ਾਰ! 27 ਜੁਲਾਈ ਨੂੰ ਨਹੀਂ ਹੋਵੇਗਾ ਉਦਘਾਟਨ

ਲੁਧਿਆਣਾ (ਹਿਤੇਸ਼)- ਹਲਵਾਰਾ ਏਅਰਪੋਰਟ ਚਾਲੂ ਹੋਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜਿਸ ਦੇ ਤਹਿਤ ਪੀ. ਐੱਮ. ਨਰਿੰਦਰ ਮੋਦੀ ਵਲੋਂ 27 ਜੁਲਾਈ ਨੂੰ ਉਦਘਾਟਨ ਕਰਨ ਦਾ ਸ਼ੈਡਿਊਲ ਨਹੀਂ ਜਾਰੀ ਹੋਇਆ। ਜ਼ਿਕਰਯੋਗ ਹੋਵੇਗਾ ਕਿ ਇੰਡਸਟਰੀ ਅਤੇ ਹੌਜ਼ਰੀ ਲਈ ਮਾਨਚੈਸਟਰ ਦੇ ਰੂਪ ’ਚ ਜਾਣੇ ਜਾਂਦੇ ਲੁਧਿਆਣਾ ਨੂੰ ਡਾਇਰੈਕਟ ਏਅਰ ਕੁਨੈਕਟੀਵਿਟੀ ਦੀ ਸੁਵਿਧਾ ਦੇਣ ਬਾਰੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਜ਼ਮੀਨ ਦੇ ਐਕਵਾਇਰ ਅਤੇ ਡਿਜ਼ਾਈਨ ਨੂੰ ਮਨਜ਼ੂਰੀ ਮਿਲਣ ਤੋਂ ਇਲਾਵਾ ਫੰਡ ਰਿਲੀਵ ਕਰਨ ’ਚ ਹੋਈ ਦੇਰੀ ਦੀ ਵਜ੍ਹਾ ਨਾਲ ਹਲਵਾਰਾ ਏਅਰਪੋਰਟ ਦਾ ਪ੍ਰਾਜੈਕਟ ਕਾਫੀ ਦੇਰ ਤੱਕ ਅੱਧ-ਵਿਚਕਾਰ ਲਟਕਿਆ ਰਿਹਾ।

ਇਹ ਖ਼ਬਰ ਵੀ ਪੜ੍ਹੋ - ਕੱਟੇ ਜਾਣਗੇ ਰਾਸ਼ਨ ਕਾਰਡ! ਸਰਕਾਰ ਵੱਲੋਂ ਨਵਾਂ ਨੋਟੀਫ਼ਿਕੇਸ਼ਨ ਜਾਰੀ

ਇਸ ਦੇ ਮੱਦੇਨਜ਼ਰ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਮੈਂਬਰ ਦੇ ਰੂਪ ’ਚ ਰੈਗੂਲਰ ਫਾਲੋਅਪ ਕਰਦੇ ਹੋਏ ਪੰਜਾਬ ਸਰਕਾਰ ਤੋਂ ਫੰਡ ਰਿਲੀਜ਼ ਕਰਵਾਉਣ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗਾਂ ਦੇ ਜ਼ਰੀਏ ਤਕਨੀਕੀ ਰੁਕਾਵਟ ਦੂਰ ਕਰਵਾ ਕੇ ਇਸ ਪ੍ਰਾਜੈਕਟ ਨੂੰ ਪੂਰਾ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਹਾਲ ਹੀ 27 ਜੁਲਾਈ ਨੂੰ ਪੀ. ਐੱਮ. ਮੋਦੀ ਵਲੋਂ ਹਲਵਾਰਾ ਏਅਰਪੋਰਟ ਦੇ ਟਰਮੀਨਲ ਦਾ ਉਦਘਾਟਨ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਹੁਣ ਤੱਕ ਇਸ ਸਬੰਧ ’ਚ ਕੇਂਦਰ ਜਾਂ ਸੂਬਾ ਸਰਕਾਰ ਦੀ ਵਲੋਂ ਰਸਮੀ ਤੌਰ ’ਤੇ ਸ਼ੈਡਿਊਲ ਜਾਰੀ ਨਹੀਂ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! ਮਾਨ ਸਰਕਾਰ ਵੱਲੋਂ ਖ਼ਾਤਿਆਂ 'ਚ ਪਾਉਣ ਲਈ ਕਰੋੜਾਂ ਰੁਪਏ ਜਾਰੀ

ਇਸ ਨੂੰ ਲੈ ਕੇ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਹਲਵਾਰਾ ਏਅਰਪੋਰਟ ਦੇ ਉਦਘਾਟਨ ਜਾਂ ਫਲਾਈਟ ਚਾਲੂ ਹੋਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਵੇਂ ਇਸ ਮੁੱਦੇ ’ਤੇ ਮੰਤਰੀ ਸੰਜੀਵ ਅਰੋੜਾ ਵਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

PMO ਵੱਲੋਂ ਨਹੀਂ ਕੀਤੀ ਗਈ ਪੁਸ਼ਟੀ: ਰਵਨੀਤ ਬਿੱਟੂ

ਇਸ ਸਬੰਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 27 ਜੁਲਾਈ ਨੂੰ PM ਮੋਦੀ ਵਲੋਂ ਹਲਵਾਰਾ ਏਅਰਪੋਰਟ ਦੇ ਟਰਮੀਨਲ ਦਾ ਉਦਘਾਟਨ ਕਰਨ ਦਾ ਦਾਅਵਾ ਕਰਨ ਵਾਲਿਆਂ ਕੋਲ ਇਸ ਸਬੰਧ ’ਚ ਕੀ ਸੂਚਨਾ ਸੀ, ਇਸ ਬਾਰੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਹੈ, ਕਿਉਂਕਿ PMO ਵੱਲੋਂ ਇਸ ਬਾਰੇ ਵਿਚ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ 27 ਜੁਲਾਈ ਨੂੰ ਪੀ. ਐੱਮ. ਮੋਦੀ ਵਲੋਂ ਹਲਵਾਰਾ ਏਅਰਪੋਰਟ ਦੇ ਟਰਮੀਨਲ ਦਾ ਉਦਘਾਟਨ ਕਰਨ ਦਾ ਪਹਿਲਾਂ ਕੋਈ ਪ੍ਰੋਗਰਾਮ ਬਣਿਆ ਸੀ ਜਾਂ ਅੱਗੇ ਕਦੋਂ ਦਾ ਸ਼ੈਡਿਊਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News