OnePlus 6 ਨੂੰ ਜਲਦ ਹੀ ਇਸ ਅਪਡੇਟ ਰਾਹੀਂ ਮਿਲੇਗੀ ਐਂਡਰਾਇਡ 9 Pie ਦੀ ਸਹੂਲਤ

08/21/2018 3:24:01 PM

ਜਲੰਧਰ-ਵਨਪਲੱਸ 6 ਸਮਾਰਟਫੋਨ ਨੂੰ ਆਕਸੀਜਨ ਓ. ਐੱਸ. ਬੀਟਾ (OxygenOS beta) ਅਪਡੇਟ ਰਾਹੀਂ ਨਵੀਂ ਐਂਡਰਾਇਡ 9 ਪਾਈ (Android 9 Pie) ਦੀ ਸਹੂਲਤ ਮਿਲਣ ਵਾਲੀ ਹੈ। ਇਹ ਧਿਆਨ ਦੇਣ ਵਾਲੀ ਗੱਲ ਹੋਵੇਗੀ ਕਿ ਵਨਪਲੱਸ ਨੇ ਪਿਛਲੇ ਹਫਤੇ ਹੀ ਆਕਸੀਜਨ ਓ. ਐੱਸ. ਦੇ ਚੀਨੀ ਕਾਊਂਟਰਪਾਰਟ ਹਾਈਡਰੋਜਨ ਓ. ਐੱਸ. (HydrogenOS) ਲਈ ਐਂਡਰਾਇਡ Pie 'ਤੇ ਆਧਾਰਿਤ ਅਪਡੇਟ ਰਿਲੀਜ਼ ਕੀਤੀ ਗਈ ਸੀ। ਵਨਪਲੱਸ ਇਸ ਰੁਝਾਨ ਨੂੰ ਫਾਲੋ ਕਰਦੇ ਹੋਏ ਇਸ ਹਫਤੇ ਐਂਡਰਾਇਡ Pie 'ਤੇ ਆਧਾਰਿਤ ਆਕਸੀਜਨ ਓ. ਐੱਸ. ਬੀਟਾ ਅਪਡੇਟ ਰਿਲੀਜ ਕਰ ਦਿੱਤੀ ਜਾਵੇਗੀ। ਇਸ ਅਪਡੇਟ ਲਈ ਪਹਿਲੀ ਪਸੰਦ ਵਨਪਲੱਸ 6 ਹੀ ਹੋਵੇਗਾ ਅਤੇ ਇਸ ਤੋਂ ਬਾਅਦ ਹੋਰ ਸਮਾਰਟਫੋਨਜ਼ ਵਨਪਲੱਸ 5, ਵਨਪਲੱਸ 5T, ਵਨਪਲੱਸ 3T ਅਤੇ ਵਨਪਲੱਸ 3 ਨੂੰ ਇਹ ਅਪਡੇਟ ਮਿਲੇਗੀ।

ਵਨਪਲੱਸ 6 ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 6.28 ਇੰਚ ਦੀ ਫੁੱਲ ਐੱਚ. ਡੀ. ਪਲੱਸ ਨਾਲ 19:9 ਆਸਪੈਕਟ ਰੇਸ਼ੋ ਵਾਲੀ ਡਿਸਪਲੇਅ ਅਤੇ 2280x1080 ਪਿਕਸਲ ਰੈਜ਼ੋਲਿਊਸ਼ਨ ਮੌਜੂਦ ਹੈ। ਸਮਾਰਟਫੋਨ ਸਲਿਮ ਬਾਡੀ ਡਿਜ਼ਾਈਨ ਦਿੱਤਾ ਗਿਆ ਹੈ। ਗਲਾਸ ਡਿਵਾਈਸ ਦੇ ਰੇਡੀਓ ਟਰਾਂਸਮਿਸ਼ਨ ਨੂੰ ਵਧਾਉਂਦਾ ਹੈ ਅਤੇ ਸਕਰੀਨ ਨੂੰ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ।ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 16 ਮੈਗਾਪਿਕਸਲ+20 ਮੈਗਾਪਿਕਸਲ ਸੈਂਸਰ ਮੌਜੂਦ ਹਨ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

ਸਮਾਰਟਫੋਨ ਦੇ ਬੈਕ 'ਤੇ ਵਰਟੀਕਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਠੀਕ ਕੈਮਰਾ ਸੈੱਟਅਪ ਦੇ ਹੇਠਲੇ ਪਾਸੇ ਇਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਪਾਵਰ ਬੈਕਅਪ ਲਈ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਡੈਸ਼ ਚਾਰਜ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਵਾਟਰ ਰੇਸਿਸਟੈਂਟ ਹੈ, ਜੋ ਇਸ ਨੂੰ ਸਪਲੈਸ਼ ਪਰੂਫ ਬਣਾਉਂਦਾ ਹੈ। ਸਮਾਰਟਫੋਨ ਐਂਡਰਾਇਡ ਓਰੀਓ ਆਧਾਰਿਤ ਕੰਪਨੀ ਦੇ ਆਕਸੀਜਨ ਓ. ਐੱਸ. 'ਤੇ ਕੰਮ ਕਰਦਾ ਹੈ।
 


Related News