Oneplus 6 ਤੇ 6T ਲਈ ਰਿਲੀਜ਼ ਹੋਈ ਨਵੀਂ ਅਪਡੇਟ, ਹੋਏ ਕਈ ਸੁਧਾਰ

02/12/2019 1:20:39 PM

ਗੈਜੇਟ ਡੈਸਕ– ਵਨਪਲੱਸ 6 ਅਤੇ 6ਟੀ ਦੇ ਯੂਜ਼ਰਜ਼ ਲਈ ਕੰਪਨੀ ਨੇ ਨਵੀਂ OxygenOS ਅਪਡੇਟ ਰਿਲੀਜ਼ ਕੀਤੀ ਹੈ। ਅਪਡੇਟ OTA ਦੁਆਰਾ ਦਿੱਤੀ ਜਾ ਰਹੀ ਹੈ ਅਤੇ ਇਹ ਵਨਪਲੱਸ 6 ਲਈ OxygenOS ਵਰਜਨ 9.0.4 ਅਤੇ ਵਨਪਲੱਸ 6ਟੀ ਲਈ OxygenOS 9.0.12 ਲੈ ਕੇ ਆਉਂਦੀ ਹੈ। 

ਅਪਡੇਟ ਬਹੁਤ ਵੱਡੇ ਬਦਲਾਅ ਲੈ ਕੇ ਨਹੀਂ ਆਉਂਦੀ ਸਗੋਂ ਇਸ ਅਪਡੇਟ ਦਾ ਮੁੱਖ ਫੋਕਸ ਦੋਵਾਂ ਹੀ ਸਮਾਰਟਫੋਨਜ਼ ਦਾ ਯੂਜ਼ਰ ਐਕਸਪੀਰੀਅੰਸ ਵਧਾਉਣਾ ਹੈ। ਅਪਡੇਟ ’ਚ ਜਨਵਰੀ 2019 ਐਂਡਰਾਇਡ ਸਕਿਓਰਿਟੀ ਪੈਚ ਦਿੱਤਾ ਗਿਆ ਹੈ ਜੋ ਆਪਰੇਟਿੰਗ ਸਿਸਟਮ ’ਚ ਸ਼ਾਮਲ ਸਕਿਓਰਿਟੀ ਸਮੱਸਿਆਵਾਂ ਨੂੰ ਫਿਕਸ ਕਰਦਾ ਹੈ। ਚੇਂਜਲਾਗ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਅਪਡੇਟ ਸਕਰੀਨ ਡਿਸਪਲੇਅ ’ਚ ਕੁਝ ਆਪਟੀਮਾਈਜੇਸ਼ਨ ਲੈ ਕੇ ਆਉਂਦੀ ਹੈ ਅਤੇ ਨਾਲ ਹੀ ਗੂਗਲ Duo ਦਾ ਡੀਪ ਇੰਟੀਗ੍ਰੇਸ਼ਨ ਵੀ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਵਨਪਲੱਸ ਨੇ ਇਸ ਅਪਡੇਟ ’ਚ ਦੋਵਾਂ ਸਮਾਰਟਫੋਨਜ਼ ਲਈ ਕੁਝ ਸਾਫਟਵੇਅਰ ਲੈਵਲ ਦੇ ਸੁਧਾਰ ਅਤੇ ਕੁਝ ਸਮੱਸਿਆਵਾਂ ਨੂੰ ਫਿਕਸ ਵੀ ਕੀਤਾ ਹੈ। 

ਹਾਲ ਹੀ ’ਚ ਕੰਪਨੀ ਨੇ ‘Product Manager Challenge’ ਨੂੰ ਵੀ ਲਾਂਚ ਕੀਤਾ ਸੀ, ਜਿਸ ਵਿਚ ਯੂਜ਼ਰਜ਼ OxygenOS ਲਈ ਨਵੇਂ ਫੀਚਰਜ਼ ਦਾ ਆਈਡੀਆ ਦੇ ਸਕਦੇ ਹਨ। ਕੰਪਨੀ ਨੇ ਯੂਜ਼ਰਜ਼ ਤੋਂ ਉਨ੍ਹਾਂ ਦੇ ਆਈਡੀਆ ਨੂੰ 22 ਫਰਵਰੀ ਤੋਂ ਪਹਿਲਾਂ ਵਨਪਲੱਸ ਫੋਰਮ ’ਚ ਸਬਮਿਟ ਕਰ ਲਈ ਕਿਹਾ ਗਿਆ ਹੈ। 

22 ਫਰਵਰੀ ਤੋਂ ਬਾਅਦ ਸਾਫਟਵੇਅਰ ਟੀਮ ਦੇ ਸੀਨੀਅਰ ਮੈਂਬਰਾਂ ਦੁਆਰਾ ਬੈਸਟ ਆਈਡੀਆ ਨੂੰ ਚੁਣਿਆ ਜਾਵੇਗਾ ਅਤੇ ਉਸ ਫੀਚਰ ਨੂੰ OxygenOS ’ਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਮਾਰਚ ਜੇਤੂ ਦਾ ਐਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਅਗਲੇ ਵਨਪਲੱਸ ਲਾਂਚ ਈਵੈਂਟ ਲਈ ਵੀ.ਆਈ.ਪੀ. ਐਕਸਪੀਰੀਅੰਸ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਜਿੱਤਣ ਵਾਲੇ ਨੂੰ ਕੰਪਨੀ ਆਉਣ ਵਾਲੇ ਡਿਵਾਈਸ ਵੀ ਇਨਾਮ ਦੇ ਤੌਰ ’ਤੇ ਦੇਵੇਗੀ। 


Related News